ਬਠਿੰਡਾ ਵਿੱਚ ਧਾਰਮਿਕ ਸਮਾਗਮਾਂ ਨੂੰ ਵੀ ਚੜ੍ਹਨ ਲੱਗਿਆ ਸਿਆਸੀ ਰੰਗ
ਅਸ਼ੋਕ ਵਰਮਾ
ਬਠਿੰਡਾ, 8 ਦਸੰਬਰ 2025: ਬਠਿੰਡਾ ਵਿਖੇ ਸ੍ਰੀ ਨਾਰਾਇਣ ਚੈਰੀਟੇਬਲ ਟਰੱਸਟ ਦੇ ਬੈਨਰ ਹੇਠ 17 ਤੋਂ 25 ਦਸੰਬਰ ਤੱਕ ਬਠਿੰਡਾ ਦੇ ਹਨੂੰਮਾਨ ਚੌਕ ਵਿੱਚ ਸਥਿਤ ਲਾਰਡ ਰਾਮਾ ਸਕੂਲ ਵਿੱਚ ਵਿਸ਼ਾਲ ਸ੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ, ਬਠਿੰਡਾ (ਸ਼ਹਿਰੀ) ਹਲਕੇ ਤੋਂ 'ਆਪ' ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਤੋਂ ਇਲਾਵਾ ਵੀਆਰਸੀ ਗਰੁੱਪ ਦੇ ਐਮਡੀ ਦਰਸ਼ਨ ਗਰਗ ਨੇ ਇੱਥੇ ਹੋਣ ਵਾਲੇ ਧਾਰਮਿਕ ਸਮਾਗਮ ਦਾ ਸੁਨੇਹਾ ਦੇਣ ਲਈ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਲੋਕਾਂ ਨੂੰ ਸਮਾਗਮ ਵਿੱਚ ਹਾਜ਼ਰ ਹੋਣ ਦਾ ਸੱਦਾ ਦਿੰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਇਹ ਸਮਾਗਮ ਸ੍ਰੀ ਮਹਾਮੰਡਲੇਸ਼ਵਰ ਸਵਾਮੀ ਸ੍ਰੀ ਪਰਖਰ ਜੀ ਮਹਾਰਾਜ ਦੀ ਹਾਜ਼ਰੀ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਜਗਤ ਗੁਰੂ ਸਵਾਮੀ ਡਾ. ਸ੍ਰੀ ਰਾਘਵਾਚਾਰੀਆ ਜੀ ਮਹਾਰਾਜ ਵੱਲੋਂ ਸ੍ਰੀ ਰਾਮ ਕਥਾ ਦਾ ਪਾਠ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਥਾ ਸਥਾਨ 'ਤੇ ਰੋਜ਼ਾਨਾ ਅਧਿਆਤਮਕ ਰਸਮਾਂ, ਭਜਨ-ਕੀਰਤਨ ਅਤੇ ਧਾਰਮਿਕ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 16 ਦਸੰਬਰ ਨੂੰ ਵਿਸ਼ਾਲ ਕਲਸ਼ ਯਾਤਰਾ' ਦੁਪਹਿਰ 3 ਵਜੇ ਡਾਕਘਰ ਬਾਜ਼ਾਰ ਸਥਿਤ ਬੰਗਲਾ ਧਰਮਸ਼ਾਲਾ ਤੋਂ ਕੱਢੀ ਜਾਵੇਗੀ ਜਿਸ ਵਿੱਚ 108 ਬੀਬੀਆਂ ਕਲਸ਼ ਚੁੱਕ ਕੇ ਯਾਤਰਾ ਦੀ ਸ਼ੋਭਾ ਵਧਾਉਣਗੀਆਂ। ਇਹ ਯਾਤਰਾ ਮੁੱਖ ਬਾਜ਼ਾਰਾਂ ਵਿੱਚੋਂ ਲੰਘੇਗੀ ਅਤੇ ਲਾਰਡ ਰਾਮਾ ਸਕੂਲ ਵਿੱਚ ਸਮਾਪਤ ਹੋਵੇਗੀ। ਯਾਤਰਾ ਦੌਰਾਨ ਫੁੱਲਾਂ ਦੀ ਵਰਖਾ, ਭਜਨ-ਕੀਰਤਨ ਅਤੇ ਹਨੂੰਮਾਨ ਦੇ ਜਾਪ ਨਾਲ ਮਾਹੌਲ ਭਗਤੀ ਭਰਿਆ ਹੋਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ, ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ, ਵਿਜੇ ਜਿੰਦਲ ਠੇਕੇਦਾਰ, ਸੁਖਦੀਪ ਸਿੰਘ ਢਿੱਲੋਂ, ਅਸ਼ੋਕ ਗਰਗ, ਐੱਮ.ਆਰ. ਜਿੰਦਲ, ਨਰਿੰਦਰ ਬਾਸੀ, ਬਿਮਲ ਮਿੱਤਲ, ਅਨਿਲ ਭੋਲਾ, ਸ਼ਾਮ ਬਿਹਾਰੀ ਗੋਇਲ, ਤਰਸੇਮ ਗਰਗ, ਰਮਨੀਕ ਵਾਲੀਆ, ਰਵਿੰਦਰ ਸਿੰਗਲਾ, ਪੰਕਜ ਡਿੰਪੀ, ਯਸ਼, ਮੈਨੂੰ ਗਰਗ, ਸੁਰਿੰਦਰ ਮੋਹਨ ਭੋਲਾ, ਰਮੇਸ਼ ਬਾਂਸਲ, ਬਲਜੀਤ ਸਿੰਘ, ਵਿਪਨਿੰਦਰ ਸਿੰਘ, ਬੀ. ਰਾਕੇਸ਼ ਕੋਂਸਲਰ, ਰਵੀ ਗਰਗ, ਈਸ਼ਵਰ ਗਰਗ, ਪੰਡਿਤ ਮੁਕੇਸ਼ ਸ਼ਾਸਤਰੀ, ਪ੍ਰਣਵ ਸ਼ੇਰੂ, ਯਸ਼ ਗੱਕੜ, ਗੌਰਵ ਗੋਇਲ, ਸੰਜੀਵ ਸਿੰਗਲਾ ਤੇ ਡਿੰਪਲ ਆਦਿ ਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।