ਪਾਵਰ ਲਿਫਟਿੰਗ ਦੇ ਅੰਤਰਰਾਸ਼ਟਰੀ ਖਿਡਾਰੀ ਗੋਲਡ ਮੈਡਲਿਸਟ ਰਾਹੁਲ ਵਸ਼ਿਸ਼ਟ ਨੇ ਗੈਂਗਸਟਰਾਂ ਤੋਂ ਧਮਕੀ ਮਿਲਣ ਦਾ ਕੀਤਾ ਖੁਲਾਸਾ
ਗੁਰਦਾਸਪੁਰ 8 ਦਸੰਬਰ
ਪਾਵਰ ਲਿਫਟਿੰਗ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਹਾਸਲ ਕਰਨ ਵਾਲੇ ਰਾਹੁਲ ਵਸ਼ਿਸ਼ਟ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅੰਤਰਰਾਸ਼ਟਰੀ ਨੰਬਰ ਤੋਂ ਜਾਨੋ ਮਾਰਨ ਅਤੇ ਗੇਮ ਛੱਡ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੀਡੀਆ ਨੂੰ ਵਟਸਐਪ ਚੈਕਿੰਗ ਜਾਰੀ ਕਰਦਿਆਂ ਰਾਹੁਲ ਨੇ ਦੱਸਿਆ ਕਿ ਉਸ ਨੂੰ ਸ਼ੱਕ ਪੈਂਦਾ ਹੈ ਕਿ ਉਸਦੇ ਘਰ ਦੀ ਰੇਕੀ ਵੀ ਕੀਤੀ ਗਈ ਹੈ ਕਿਉਂਕਿ ਕੈਮਰੇ ਵਿੱਚ ਕਈ ਵਾਰ ਸ਼ੱਕੀ ਵਿਅਕਤੀ ਘੁੰਮਦੇ ਨਜ਼ਰ ਆਏ ਹਨ। ਅੰਤਰਰਾਸ਼ਟਰੀ ਨੰਬਰ ਤੋਂ ਆਈ ਧਮਕੀ ਦੀ ਕਾਲ ਤੋਂ ਬਾਅਦ ਉਸ ਨੂੰ ਵਟਸਐਪ ਤੇ ਤੇ ਇੱਕ ਮੈਸੇਜ ਵੀ ਆਇਆ ਜੋ ਇਸ ਤਰ੍ਹਾਂ ਹੈ_
ਰਾਹੁਲ ਵਸ਼ਿਸ਼ਟ ਤੂੰ ਬਹੁਤ ਵੱਡੀ ਗ਼ਲਤੀ ਕਰ ਤੀ ਸਾਡੀ ਦਿਤੀ ਚੇਤਾਵਨੀ ਨੂੰ ਦਰਕਾਰ ਕੇ. ਜਾ ਤੇ ਤੂੰ ਜਨਤਕ ਤੋਰ ਤੇ ਸੋਸ਼ਲ ਮੀਡਿਆ ਤੇ ਬੋਲ ਦੇ ਮੈਂ ਗੇਮ ਸ਼ੱਡ ਦਿਆਣੀ ਆ ਜਾ ਕਾਕਾ ਤੂੰ ਹੁਣ ਕੋਈ ਵੀ ਮੁਕਾਬਲਾ ਨਹੀਂ ਲਾੜੇਗਾ ਤੂੰ ਪਾਕਿਸਤਾਨ ਦੇ ਸ਼ਰੀਫ ਅੜਦਾਬ ਸ਼ਹਿਬਾਜ਼ ਭੱਟੀ ਦੇ ਭਰਾ ਨੂੰ ਹਰਾ ਕੇ ਬਹੁਤ ਵੱਡਾ ਗੁਨਾਹ ਕਰ ਤਾ ਇਸ ਦਾ ਖਾਮੇਆਜਾ ਤੈਨੂੰ ਤੇਰੇ ਪਰਿਵਾਰ ਨੂੰ ਭੁਗਤਣਾ ਪੈਣਾ ਤੇਰਾ ਘਰ ਗੁਰਦਾਦਪੁਰ ਜ਼ਿਲ੍ਹੇ ਦੇ ਬਾਬੋਵਾਲ ਜੇਲ ਦੇ ਨਾਲ ਲੱਗਦੇ ਹੈ ਜਿਥੋਂ ਤੱਕ ਭਾਗ ਸਕਦਾ ਭਾਗ ਲੈ ਕੋਈ ਪੁਲਿਸ ਤੇਰੀ ਨਹੀਂ ਸੁਣੇਗੀ ਸਾਡੀ ਦਿਤੀ ਚੇਤਾਵਨੀ ਨੂੰ ਯਾਦ ਰੱਖ ਆਖਰੀ ਵਾਰ ਤੇਰੀ ਜਾਨ ਬਹੁਤ ਕੀਮਤੀ ਹੈ ਤੇਰਾ ਘਰ ਬਹੁਤ ਸੋਹਣਾ ਬਣਿਆ ਹੈ ਜੇ ਤੂੰ ਸਾਡੀ ਨਾ ਸੁਣੀ ਤੇਰੇ ਘਰ ਨੂੰ rdx ਨਾਲ ਉਡਾ ਦੇਵਾਂਗੇ.
ਰਾਹੁਲ ਵਸ਼ਿਸ਼ਟ ਨੇ ਦੱਸਿਆ ਕਿ ਉਸਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਉੱਚਅਧਿਕਾਰੀਆਂ ਨੂੰ ਵੀ ਕੀਤੀ ਹੈ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।