ਵੱਡੀ ਸਫਲਤਾ :ਪਾਕਿਸਤਾਨ ਤੋਂ ਆਈ ਢਾਈ ਕਿਲੋ ਹੈਰੋਇਨ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ
ਸ਼ਰਾਬ ਦੇ ਠੇਕੇਦਾਰਾਂ ਲਈ ਨਾਜਾਇਜ਼ ਸ਼ਰਾਬ ਫੜਨ ਦਾ ਕੰਮ ਕਰਦੇ ਕਰਦੇ ਬਣ ਗਏ ਹੈਰੋਇਨ ਦੇ ਸਮਗਲਰ
ਰੋਹਿਤ ਗੁਪਤਾ
ਗੁਰਦਾਸਪੁਰ : “ਯੁੱਧ ਨਸ਼ੇ ਦੇ ਵਿਰੁੱਧ" ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਜਿੱਥੇ ਸਰਹੱਦੀ ਇਲਾਕੇ ਵਿੱਚੋਂ ਸੀਮਾ ਸੁਰੱਖਿਆ ਬਲ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਮੁੱਲ ਦੀ 2 ਕਿਲੋ 544 ਗਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਹਾਂ ਦੀ ਉਮਰ 25 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ ਤੇ ਦੋਵੇ ਪਹਿਲਾਂ ਆਪ ਕਾਰੀ ਵਿਭਾਗ ਦੇ ਠੇਕੇਦਾਰਾਂ ਨਾਲ ਨਜਾਇਜ਼ ਸ਼ਰਾਬ ਫੜਨ ਦਾ ਕੰਮ ਕਰਦੇ ਸਨ। ਦੱਸਿਆ ਜਾ ਰਿਹਾ ਇਹ ਕੀ ਇਹ ਹੀਰੋਇਨ ਡਰੋਨ ਰਾਹੀ ਪਾਕਿਸਤਾਨ ਤੋਂ ਮੰਗਵਾਈ ਗਈ ਸੀ ।
ਐਸਪੀ ਡੀ ਕੇ ਚੌਧਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ ਮੁਹਿੰਮ ਦੌਰਾਨ ਬੀ.ਐੱਸ.ਐਫ. ਦੇ ਸਹਿਯੋਗ ਨਾਲ ਟੀ ਪੁਆਇੰਟ ਰੁਡਿਆਣਾ ਮੋੜ ਕਲਾਨੌਰ ਵਿਖੇ ਨਾਕਾਬੰਦੀ ਦੌਰਾਨ 2 ਸ਼ੱਕੀ ਵਿਅਕਤੀਆਂ ਜੋ ਮੋਟਰਸਾਈਕਲ ਤੇ ਸਵਾਰ ਸਨ, ਨੂੰ ਸ਼ੱਕ ਦੇ ਬਿਨਾਹ ਤੇ ਰੋਕਿਆ ਗਿਆ। ਇਹਨਾਂ ਦੋਵਾਂ ਦੀ ਡੀਐਸਪੀ ਰੈਂਕ ਦੇ ਅਧਿਕਾਰੀ ਨੂੰ ਬੁਲਾ ਕੇ ਚੈਕਿੰਗ ਕਰਵਾਈ ਗਈ ਤਾਂ ਇਹਨਾਂ ਪਾਸੋਂ ਇੱਕ ਵਜ਼ਨਦਾਰ ਮੋਮੀ ਲਿਫਾਫਾ ਬਰਾਮਦ ਕੀਤਾ ਗਿਆ, ਜਿਸ ਵਿੱਚੋ 2 ਕਿਲੋ 544 ਗ੍ਰਾਮ ਹੈਰੋਇੰਨ ਬਰਾਮਦ ਹੋਈ। ਦੋਹਾਂ ਦੇ ਖਿਲਾਫ ਥਾਣਾ ਕਲਾਨੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਦੀ ਪਹਿਚਾਨ ਮੰਗਲ ਸਿੰਘ ਉਰਫ ਮੰਗੂ ਪੁੱਤਰ ਕੁਲਦੀਪ ਸਿੰਘ ਵਾਸੀ ਗੋਪਾਲ ਨਗਰ ਅਜਨਾਲਾ ਅਤੇ ਗੁਰਭੇਜ ਸਿੰਘ ਭੇਜਾ ਪੁੱਤਰ ਹਰਦੇਵ ਸਿੰਘ ਵਾਸੀ ਹਰੂਵਾਲ, ਥਾਣਾ ਡੇਰਾ ਬਾਬਾ ਨਾਨਕ ਦੇ ਤੌਰ ਤੇ ਹੋਈ ਹੈ ਜੋ ਪਹਿਲਾਂ ਐਕਸਾਈਜ਼ ਵਿਭਾਗ ਦੇ ਠੇਕੇਦਾਰਾਂ ਲਈ ਨਾਜਾਇਜ਼ ਸ਼ਰਾਬ ਫੜਨ ਦਾ ਕੰਮ ਕਰਦੇ ਸਨ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹੈਰੋਈਨ ਇਹਨਾਂ ਵੱਲੋਂ ਸਿੱਧੀ ਮੰਗਵਾਈ ਗਈ ਸੀ ਜਾਂ ਫਿਰ ਇਹ ਕਿਸੇ ਹੈਰੋਇਨ ਸਮਗਲਰ ਲਈ ਕੰਮ ਕਰਦੇ ਸਨ ਪਰ ਮੁੱਢਲੀ ਪੁੱਛ ਗਿੱਛ ਦੌਰਾਨ ਇਹਨਾਂ ਨੇ ਇਕਬਾਲ ਕੀਤਾ ਹੈ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀ ਆਈ ਸੀ।