ਭਾਰਤ ਸਰਕਾਰ ਦੀ ਟੀਮ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ
ਫਾਜਿਲਕਾ 4 ਸਤੰਬਰ
ਭਾਰਤ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਰਵੇਖਣ ਲਈ ਭੇਜੀ ਗਈ ਟੀਮ ਵੱਲੋਂ ਅੱਜ ਫਾਜ਼ਿਲਕਾ ਤੋਂ ਆਪਣਾ ਦੌਰਾ ਸ਼ੁਰੂ ਕੀਤਾ ਗਿਆ।
ਫਾਜ਼ਿਲਕਾ ਪਹੁੰਚਣ ਤੇ ਟੀਮ ਦਾ ਕਮਿਸ਼ਨਰ ਮਨਜੀਤ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਤੇ ਐਸਐਸਪੀ ਗੁਰਮੀਤ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਇਸ ਟੀਮ ਵੱਲੋਂ ਫਾਜ਼ਿਲਕਾ ਦੇ ਸਤਲੁਜ ਕ੍ਰੀਕ ਦੇ ਪਾਰ ਦੇ ਪਿੰਡਾਂ ਦਾ ਕਿਸ਼ਤੀ ਰਾਹੀਂ ਦੌਰਾ ਕਰਕੇ ਗਰਾਊਂਡ ਜ਼ੀਰੋ ਦੀ ਰਿਪੋਰਟ ਹਾਸਿਲ ਕੀਤੀ।
ਇਸ ਟੀਮ ਵਿੱਚ ਸ਼੍ਰੀ ਸੁਦੀਪ ਦੱਤਾ ਅੰਡਰ ਸੈਕਟਰੀ ਦਿਹਾਤੀ ਵਿਕਾਸ ਮੰਤਰਾਲਾ ਭਾਰਤ ਸਰਕਾਰ, ਲਕਸ਼ਮਣ ਰਾਮ ਬੁਲਡਕ ਡਾਇਰੈਕਟਰ ਐਗਰੀਕਲਚਰ, ਪ੍ਰਕਾਸ਼ ਚੰਦ ਡਿਪਟੀ ਡਾਰੈਕਟਰ ਮਨਿਸਟਰੀ ਆਫ ਜਲ ਸ਼ਕਤੀ, ਆਰਕੇ ਤਿਵਾੜੀ ਸੀਈਏ ਪਾਵਰ ਮੰਤਰਾਲਾ ਸ਼ਾਮਿਲ ਹਨ । ਜਿਨਾਂ ਵੱਲੋਂ ਵਿਸਥਾਰ ਨਾਲ ਜ਼ਿਲੇ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ।
ਦੌਰਾਨ ਨੂਰ ਸ਼ਾਹ ਵਿਖੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵੀ ਕੇਂਦਰੀ ਟੀਮ ਨੂੰ ਸਥਾਨਕ ਹਾਲਾਤਾਂ ਦੀ ਜਾਣਕਾਰੀ ਦਿੱਤੀ। ਉਨਾਂ ਨੇ ਕਿਹਾ ਕਿ ਪੰਜਾਬ ਦੇਸ਼ ਦੇ ਅੰਨ ਭੰਡਾਰ ਭਰਦਾ ਹੈ ਅਤੇ ਇਸ ਮੁਸ਼ਕਿਲ ਅਤੇ ਔਖੇ ਸਮੇਂ ਵਿੱਚ ਪੰਜਾਬ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।।
ਕੇਂਦਰੀ ਟੀਮ ਵੱਲੋਂ ਕਿਸ਼ਤੀ ਰਾਹੀਂ ਨੂਰ ਸ਼ਾਹ , ਘੁਰਕਾ, ਕਾਵਾਂਵਾਲੀ ਪੱਤਣ ਆਦਿ ਸਥਾਨਾਂ ਦਾ ਦੌਰਾ ਕਰਕੇ ਫਸਲਾਂ, ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਸਮੀਖਿਆ ਕੀਤੀ ਗਈ ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕੇਂਦਰੀ ਟੀਮ ਅੱਗੇ ਮਜ਼ਬੂਤੀ ਨਾਲ ਜ਼ਿਲੇ ਦਾ ਪੱਖ ਰੱਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ , ਨਿਗਰਾਣ ਇੰਜੀਨੀਅਰ ਗਗਨਦੀਪ ਸਿੰਘ ਗਿੱਲ , ਰੰਜਨ ਡੀਂਗੜਾ ਓਐਸਡੀ ਪਾਵਰ ਨਰਿੰਦਰ ਮਹਿਤਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ, ਐਸਡੀਐਮ ਕ੍ਰਿਸ਼ਨਾ ਪਾਲ ਰਾਜਪੂਤ, ਵੀਰਪਾਲ ਕੌਰ ,ਕਵਰਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ, ਤਹਿਸੀਲਦਾਰ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ।।