ਸਿਹਤ ਵਿਭਾਗ ਦੀ ਟੀਮ ਵੱਲੋਂ ਹੜ੍ਹ ਪੀੜਤਾਂ ਨੂੰ ਸਿਹਤ ਸੰਭਾਲ ਸਬੰਧੀ ਵੀ ਕੀਤਾ ਜਾ ਰਿਹਾ ਹੈ ਜਾਗਰੂਕ - ਡਾ. ਪ੍ਰੇਮ ਕੁਮਾਰ
ਮੈਡੀਕਲ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ - ਡਾ. ਪ੍ਰੇਮ ਕੁਮਾਰ
ਕਪੂਰਥਲਾ 4 ਸਤੰਬਰ 2025- ਪੰਜਾਬ ਸਰਕਾਰ ‘ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਤਹਿਤ ਅਤੇ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪ੍ਰਸ਼ਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਡਾ. ਪ੍ਰੇਮ ਕੁਮਾਰ ਯੋਗ ਅਗਵਾਈ ਹੇਠ ਮੈਡੀਕਲ ਟੀਮਾਂ ਵੱਲੋਂ ਜੰਗੀ ਪੱਧਰ ਤੇ ਹੜ੍ਹ ਪੀੜਤਾਂ ਨੂੰ ਸਿਹਤ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਮੈਡੀਕਲ ਟੀਮ ਜਿਨ੍ਹਾਂ ਵਿੱਚ ਡਾ. ਸ਼ੂਭ ਸ਼ਰਮਾ , ਡਾ. ਰਮਨਦੀਪ ਸਿੰਘ, ਡਾ. ਪ੍ਰਸ਼ਾਂਤ ਠਾਕੁਰ ਵੱਲੋਂ ਹੜ੍ਹ ਪੀੜਤਾਂ ਦੇ ਯੋਗ ਇਲਾਜ ਦੇ ਨਾਲ-ਨਾਲ ਸਿਹਤ ਸੰਭਾਲ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਮੂਹ ਮ.ਪ.ਹ.ਵ ਵੱਲੋਂ ਆਮ ਲੋਕਾਂ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਡਾਈਰੀਆ ਆਦਿ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਐਸ.ਐਮ.ਓ ਡਾ. ਪ੍ਰੇਮ ਕੁਮਾਰ ਵੱਲੋਂ ਹੜ੍ਹ ਪ੍ਰਭਾਵਿਤ ਵਸਨੀਕ ਲਈ ਵਿਸ਼ੇਸ਼ ਹਦਾਇਤਾਂ
1. ਬੁਖਾਰ, ਦਸਤ ਜਾਂ ਚਮੜੀ ਰੋਗ ਆਦਿ ਕਿਸੇ ਤਰ੍ਹਾਂ ਦੀ ਵੀ ਸਿਹਤ ਪੱਖੋਂ ਸਮੱਸਿਆ ਆਉਣ ‘ਤੇ ਮੈਡੀਕਲ ਟੀਮ ਨਾਲ ਤੁਰੰਤ ਸੰਪਰਕ ਕਰੋ।
2. ਸਾਫ ਪਾਣੀ ਪਿਓ ਜਾਂ ਉਬਾਲ ਕੇ ਪਿਓ
3. ਫਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣ ਉਪਰੰਤ ਵਰਤੋਂ
4. ਹੱਥਾਂ ਨੂੰ ਸਮੇਂ ਸਮੇਂ ਸਿਰ ਧੋਓ
5. ਮੱਛਰਾਂ ਤੋਂ ਬਚਾਓ ਲਈ ਮੱਛਰ ਰਹਿਤ ਕ੍ਰੀਮਾਂ ਜਾਂ ਮੱਛਰਦਾਨੀ ਦਾ ਇਸਤੇਮਾਲ ਕਰੋ।
6. ਐਮਰਜੇਂਸੀ ਸਥਿਤੀ ਵਿੱਚ 108 ਨੂੰ ਕੋਲ ਕਰੋ
7. ਹੜ੍ਹ ਸਬੰਧੀ ਹਲਾਤਾਂ ਤੋਂ ਬਚਾਅ ਲਈ ਪ੍ਰਸ਼ਾਸਨ ਦਾ ਸਹਿਯੋਗ ਦਿਓ