ਸੁਖਵਿੰਦਰ ਸਿੰਘ ਧਾਮੀ ਸਟੇਟ ਐਵਾਰਡੀ ਵਲੋਂ ਸੈਂਟਰ ਹੈੱਡ ਟੀਚਰ ਵਜੋਂ ਸੰਭਾਲਿਆ ਕਲੱਸਟਰ ਖਡੂਰ ਸਾਹਿਬ-2 ਦਾ ਅਹੁਦਾ
ਨੋਨੇ,ਪੰਡੋਰੀ ਤੱਖਤ ਮੱਲ ਅਤੇ ਚੋਹਲਾ ਸਾਹਿਬ ਸਕੂਲ ਤੋਂ ਬਾਅਦ ਹੁਣ ਖਡੂਰ ਸਾਹਿਬ ਸਕੂਲ ਨੂੰ ਬਣਾਉਣਗੇ ਹਰ ਪੱਖੋ ਉੱਤਮ- ਬੀਈਈਓ ਦਿਲਬਾਗ ਸਿੰਘ
ਸਕੂਲ ਸਮੇਂ ਤੋਂ ਬਾਅਦ ਵੀ ਸ਼ਾਮ ਤੱਕ ਸਕੂਲ ਵਿੱਚ ਰਹਿ ਕੇ ਕੰਮ ਕਰਵਾਉਂਦੇ ਹਨ ਸੁਖਵਿੰਦਰ ਸਿੰਘ ਧਾਮੀ- ਬੀਈਈਓ ਸਰਬਜੀਤ ਸਿੰਘ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,2 ਸਤੰਬਰ 2025- ਪੰਜਾਬ ਪੱਧਰ ਤੱਕ ਸਿੱਖਿਆ ਦੇ ਖੇਤਰ ਵਿੱਚ ਆਪਣੀ ਇਮਾਨਦਾਰੀ,ਲਗਨ ਅਤੇ ਮਿਹਨਤ ਨਾਲ ਵਿਲੱਖਣ ਪਛਾਣ ਬਣਾਉਣ ਵਾਲੇ ਵਾਲੇ ਸਟੇਟ ਐਵਾਰਡੀ ਸ.ਸੁਖਵਿੰਦਰ ਸਿੰਘ ਧਾਮੀ ਨੇ ਅੱਜ ਆਪਣੀ ਹੋਈ ਬਦਲੀ ਉਪਰੰਤ ਬਲਾਕ ਖਡੂਰ ਸਾਹਿਬ ਦੇ ਕਲੱਸਟਰ ਖਡੂਰ ਸਾਹਿਬ-2 ਵਿਖੇ ਸੈਂਟਰ ਹੈੱਡ ਟੀਚਰ ਦਾ ਅਹੁਦਾ ਸੰਭਾਲ ਲਿਆ ਹੈ।ਉਨ੍ਹਾਂ ਦੀ ਬਦਲੀ ਨਾਲ ਬਲਾਕ ਖਡੂਰ ਸਾਹਿਬ ਦੇ ਸਿੱਖਿਆ ਖੇਤਰ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਹੋਣ ਦੀ ਉਮੀਦ ਹੈ।ਇਹ ਵਿਚਾਰ ਮਾਨਯੋਗ ਬੀਈਈਓ ਤਰਨ ਤਾਰਨ ਪ੍ਰਾਪਰ ਸਰਬਜੀਤ ਸਿੰਘ ਨੇ ਪ੍ਰਗਟ ਕੀਤੇ।ਬੀਈਈਓ ਸ.ਦਿਲਬਾਗ ਸਿੰਘ ਨੇ ਨਵੇਂ ਸੀਐੱਚਟੀ ਨੂੰ ਜੀ ਆਇਆ ਨੂੰ ਆਖਦੇ ਹੋਏ ਕਿਹਾ ਕਿ ਸੁਖਵਿੰਦਰ ਸਿੰਘ ਧਾਮੀ ਆਪਣੇ ਕਿੱਤੇ ਪ੍ਰਤੀ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਵੱਜੋਂ ਜਾਣੇ ਜਾਂਦੇ ਹਨ।ਇਹ ਉਹਨਾਂ ਦਾ ਚੌਥਾ ਸਕੂਲ ਹੈ,ਉਹ ਇਸ ਤੋਂ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ ਨੋਨੇ,ਪੰਡੋਰੀ ਤੱਖਤ ਮੱਲ ਅਤੇ ਚੋਹਲਾ ਸਾਹਿਬ ਸਕੂਲਾਂ ਨੂੰ ਹਰ ਪੱਖ ਤੋਂ ਉੱਤਮ ਬਣਾ ਕੇ ਅਗਲੇ ਚੁਣੌਤੀ ਵਾਲੇ ਸਕੂਲ ਨੂੰ ਚੁਣਨਾ,ਇਹ ਇਨਾਂ ਦੀ ਹਿੰਮਤ ਹੈ।ਉਹਨਾਂ ਕਿਹਾ ਕਿ ਸ.ਸੁਖਵਿੰਦਰ ਸਿੰਘ ਧਾਮੀ ਆਪਣੇ ਕਿੱਤੇ ਪ੍ਰਤੀ ਇੰਨੇ ਸਮਰਪਿਤ ਹਨ ਕਿ ਆਪਣੇ ਸਕੂਲ ਸਮੇਂ ਤੋਂ ਬਾਅਦ ਵੀ ਸ਼ਾਮ ਤੱਕ ਸਕੂਲ ਵਿੱਚ ਰਹਿ ਕੇ ਸਕੂਲ ਦੀ ਬਿਹਤਰੀ ਲਈ ਕੰਮ ਕਰਦੇ ਹਨ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਸ.ਧਾਮੀ ਨੇ ਸਿੱਖਿਆ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਯੋਗਦਾਨ ਦਿੱਤੇ ਹਨ, ਜਿਸ ਲਈ ਉਨ੍ਹਾਂ ਨੂੰ 2019 ਵਿੱਚ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਉਨ੍ਹਾਂ ਦੀ ਲਗਨ ਅਤੇ ਵਿਦਿਆਰਥੀਆਂ ਪ੍ਰਤੀ ਉਨ੍ਹਾਂ ਦਾ ਪਿਆਰ ਹਮੇਸ਼ਾ ਮਿਸਾਲੀ ਰਿਹਾ ਹੈ। ਉਨ੍ਹਾਂ ਦੀ ਅਗਵਾਈ ਹੇਠ,ਕਲੱਸਟਰ ਦੇ ਸਾਰੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਕੰਮ ਕੀਤਾ ਜਾਵੇਗਾ।ਇਸ ਮੌਕੇ ਈਟੀਟੀ ਅਧਿਆਪਕ ਪ੍ਰਭਦੀਪ ਸਿੰਘ ਨੂੰ ਵੀ ਜੁਆਇੰਨ ਕਰਵਾਇਆ ਗਿਆ, ਜੋ ਕਿ ਬਹੁਤ ਵਧੀਆ ਟੈਲੀਗ੍ਰਾਫਰ ਹਨ।ਇਸ ਮੌਕੇ 'ਤੇ ਦੋਵਾਂ ਨੂੰ ਵਧਾਈ ਦੇਣ ਲਈ ਸਿੱਖਿਆ ਅਧਿਕਾਰੀ ਅਤੇ ਸਕੂਲ ਦੇ ਅਧਿਆਪਕਾਂ ਦੇ ਨਾਲ ਸੈਂਟਰ ਖਡੂਰ ਸਾਹਿਬ ਦੇ ਵੱਖ ਵੱਖ ਸਕੂਲਾਂ ਦੇ ਸਕੂਲ ਮੁੱਖੀ ਮੌਜੂਦ ਸਨ।ਇਨ੍ਹਾਂ ਵਿੱਚ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਖਡੂਰ ਸਾਹਿਬ ਸ.ਦਿਲਬਾਗ ਸਿੰਘ, ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਤਰਨ ਤਾਰਨ ਸ.ਸਰਬਜੀਤ ਸਿੰਘ, ਸ.ਮਨਜਿੰਦਰ ਸਿੰਘ,ਸ.ਨਿਰਮਲ ਸਿੰਘ,ਸਤਨਾਮ ਸਿੰਘ, ਕੁਲਬੀਰ ਸਿੰਘ,ਸ.ਰਾਜਵਿੰਦਰ ਸਿੰਘ, ਸ.ਸਤਨਾਮ ਸਿੰਘ ਅਤੇ ਸ੍ਰੀ ਦਿਨੇਸ਼ ਸ਼ਰਮਾ,ਹਰਦੀਪ ਕੌਰ, ਪਵਨਦੀਪ ਕੌਰ, ਜਸਪਾਲ ਕੌਰ, ਬਲਜੀਤ ਕੌਰ, ਪ੍ਰਕਾਸ਼ ਕੌਰ,ਤੇਜਿੰਦਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।ਸਾਰਿਆਂ ਨੇ ਸ.ਸੁਖਵਿੰਦਰ ਸਿੰਘ ਧਾਮੀ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਮਿਹਨਤੀ ਅਧਿਆਪਕ ਪ੍ਰਭਦੀਪ ਸਿੰਘ ਨੂੰ ਜੀ ਆਇਆਂ ਕਿਹਾ।ਸ.ਸੁਖਵਿੰਦਰ ਸਿੰਘ ਧਾਮੀ ਅਤੇ ਪ੍ਰਭਦੀਪ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ ਅਤੇ ਬਲਾਕ ਖਡੂਰ ਸਾਹਿਬ-2 ਨੂੰ ਸਿੱਖਿਆ ਦੇ ਖੇਤਰ ਵਿੱਚ ਇੱਕ ਮੋਹਰੀ ਬਲਾਕ ਬਣਾਉਣ ਲਈ ਪੂਰੀ ਮਿਹਨਤ ਕਰਨਗੇ।