ਸਰਕਾਰੀ ਕਾਲਜ ਗੁਰਦਾਸਪੁਰ ਵਿਖੇ 27 ਅਪ੍ਰੈਲ ਨੂੰ ਹੋਵੇਗੀ ਸਲਾਨਾ ਕਨਵੋਕੇਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ, 24 ਅਪ੍ਰੈਲ 2025 - ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਪ੍ਰੋ. (ਡਾ.) ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਹੇਠ ਸੈਸ਼ਨ 2022-23 ਅਤੇ 2023-24 ਲਈ ਸਾਲਾਨਾ ਕਨਵੋਕੇਸ਼ਨ ਮਿਤੀ 27.04.2025 (ਐਤਵਾਰ) ਨੂੰ ਆਯੋਜਿਤ ਕੀਤਾ ਜਾ ਰਹੀ ਹੈ, ਜਿਸ ਦੀ ਰਿਹਰਸਲ ਮਿਤੀ 26-04-2025 (ਸ਼ਨੀਵਾਰ) ਨੂੰ ਕਾਲਜ ਕੈਂਪਸ ਵਿਖੇ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਦੱਸਿਆ ਕਿ 27 ਅਪ੍ਰੈਲ ਨੂੰ ਹੋ ਰਹੀ ਇਸ ਕਨਵੋਕੇਸ਼ਨ ਸਮਾਰੋਹ ਵਿੱਚ ਕੁੱਲ 450 ਗਰੈਜੂਏਸ਼ਨ ਅਤੇ 14 ਪੋਸਟ ਗਰੈਜੂਏਸ਼ਨ ਦੇ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਾ. ਕਰਮਜੀਤ ਸਿੰਘ, ਮਾਣਯੋਗ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਅਤਿ-ਵਿਸ਼ਿਸ਼ਟ ਮਹਿਮਾਨ ਵਜੋਂ ਸ਼੍ਰੀ ਰਮਨ ਬਹਿਲ, ਮਾਣਯੋਗ ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਨਿਰਮਲ ਜੌੜਾ, ਮਾਣਯੋਗ ਡਾਇਰੈਕਟਰ, ਯੁਵਕ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸ਼ਿਰਕਤ ਕਰਨਗੇ।
ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਨੇ ਸਿੱਖਿਆ ਦੇ ਖੇਤਰ ਵਿੱਚ ਉੱਚੇ ਮਿਆਰ ਸਥਾਪਿਤ ਕੀਤੇ ਹਨ ਅਤੇ ਕਾਲਜ ਵਿਖੇ ਉਸਾਰੂ ਵਿੱਦਿਅਕ ਮਾਹੌਲ ਸਿਰਜਣ ਸੰਬੰਧੀ ਨਿਰੰਤਰ ਯਤਨ ਕੀਤੇ ਜਾ ਰਹੇ ਹਨ।