ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ ਡੀ ਬੇਂਸ ਦੇ ਭਾਰਤ ਆਉਣ ਦਾ ਵਿਰੋਧ ਜਿਤਾਉਂਦਿਆ ਕਿਸਾਨਾਂ ਨੇ ਕੀਤਾ ਅਰਥੀ ਫੂਕ ਪ੍ਰਦਰਸ਼ਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 24 ਅਪ੍ਰੈਲ 2025 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੱਲੋਂ ਅਰਥੀ ਫੂਕ ਮੁਜਾਰੇ ਕੀਤੇ ਜਾ ਰਹੇ ਹਨ। ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਸਬਾ ਦੋਰਾਂਗਲਾ ਵਿੱਚ ਜੋਨ ਤੇਜਾ ਸਿੰਘ ਸੁਤੰਤਰ, ਜੋਨ ਬਾਬਾ ਮਸਤੂ ਜੀ, ਜੋਨ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ, ਕੁਲਜੀਤ ਸਿੰਘ ਹਯਾਤ ਨਗਰ, ਸਕੱਤਰ ਜਸਵੰਤ ਸਿੰਘ, ਬੀਬੀ ਮਨਜਿੰਦਰ ਕੌਰ, ਬੀਬੀ ਰਮਨਦੀਪ ਕੌਰ ਦੀ ਅਗਵਾਈ ਹੇਠ ਵਿਖੇ ਜੇ ਡੀ ਬਾਂਸ ਅਤੇ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਵਿਰੋਧ ਕਿਸਾਨਾਂ ਨੇ ਅਰਥੀ ਫੂਕ ਮੁਜਾਰੇ ਕੀਤੇ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਬਖਸ਼ੀਸ਼ ਸਿੰਘ ਸੁਲਤਾਨੀ ਨੇ ਕਿਹਾ ਕਿ ਇਸੇ ਤਰ੍ਹਾਂ ਇੱਕ ਵਾਰ ਪਹਿਲਾਂ ਵੀ ਅੰਗਰੇਜ਼ਾਂ ਦੀ ਇੱਕ ਕੰਪਨੀ ਜਿਸ ਦਾ ਨਾਂ ਈਸਟ ਇੰਡੀਆ ਕੰਪਨੀ ਸੀ। ਉਹ ਵੀ ਖੁੱਲੇ ਵਪਾਰ ਦੀ ਮੰਸ਼ਾ ਨਾਲ ਭਾਰਤ ਵਿੱਚ ਆਈ ਸੀ। ਕੁਝ ਸਮੇ ਬਾਅਦ ਭਾਰਤ ਤੇ ਕਬਜ਼ਾ ਕਰਕੇ ਬੈਠ ਗਈ ।ਉਸੇ ਹੀ ਤਰਜ ਤੇ ਅਮੇਰਿਕਾ ਦਾ ਉਪ ਰਾਸ਼ਟਰਪਤੀ ਖੁੱਲੇ ਵਪਾਰ ਦੇ ਸਮਝੌਤੇ ਲਈ ਭਾਰਤ ਆਇਆ ਹੈ ।ਜੇਕਰ ਇਹ ਸਮਝੌਤਾ ਹੋ ਜਾਂਦਾ ਹੈ ।ਤਾਂ ਭਾਰਤੀ ਨਾਗਰਿਕਾਂ ਤੇ ਆਉਣ ਵਾਲੇ ਸਮੇਂ ਵਿੱਚ ਵੱਡਾ ਬੋਝ ਪਵੇਗਾ ।ਭਾਰਤ ਦੇ ਛੋਟੇ ਵਪਾਰੀ, ਕਿਸਾਨ ,ਮਜ਼ਦੂਰ ਦੁਕਾਨਦਾਰ ਤੇ ਇਸ ਸਮਝੌਤੇ ਦਾ ਵੱਡਾ ਅਸਰ ਪਵੇਗਾ। ਇੱਕ ਪਾਸੇ ਸਰਕਾਰ ਕਿਸਾਨਾਂ ਦੀਆਂ ਫਸਲਾਂ ਤੇ ਜੀ ਐਸ ਟੀ ਦੇਣ ਤੋਂ ਭੱਜ ਰਹੀ ਹੈ।
ਦੁਕਾਨਦਾਰਾਂ, ਛੋਟੇ ਵਪਾਰੀਆਂ ਤੇ ਹਰ ਸਾਲ ਜੀ ਐਸ ਟੀ ਵਧਾ ਕੇ ਆਪਣੇ ਦੇਸ਼ ਦੇ ਲੋਕਾਂ ਤੇ ਬੋਝ ਪਾ ਰਹੀ ਹੈ। ਦੂਜੇ ਪਾਸੇ ਭਾਰਤ ਸਰਕਾਰ ਹਜ਼ਾਰਾ ਕਰੋੜ ਖਰਚ ਕਰਕੇ ਅਮਰੀਕਾ ਨਾਲ ਵਪਾਰਕ ਸਮਝੌਤਾ ਅਧੀਨ ਘੱਟ ਤੋਂ ਘੱਟ ਟੈਕਸ ਲਗਾ ਕੇ ਅਮਰੀਕਾ ਨੂੰ ਭਾਰਤ ਵਿੱਚ ਖੁੱਲਾ ਵਪਾਰ ਕਰਨ ਦੀ ਮਨਜ਼ੂਰੀ ਦੇ ਰਹੀ ਹੈ।ਇਹ ਸਮਝੌਤੇ ਅਧੀਨ ਅਮਰੀਕਾ ਸਿੱਧੇ ਤੌਰ ਤੇ ਘੱਟ ਤੋਂ ਘੱਟ ਟੈਕਸ ਤੇ ਆਪਣਾ ਦੁੱਧ, ਅਨਾਜ, ਸਬਜੀਆਂ, ਤੇਲ ,ਦਾਲਾਂ ਦਾ ਖਨੇਜ ਵੱਡੇ ਪੱਧਰ ਤੇ ਭਾਰਤ ਵਿੱਚ ਡੰਪ ਕਰੇਗਾ। ਜਿਸ ਦਾ ਫਾਇਦਾ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਨੂੰ ਪਹੁੰਚਾਇਆ ਜਾਏਗਾ । ਕਿਸਾਨਾਂ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਹਜ਼ਾਰਾਂ ਕਰੋੜ ਖਰਚ ਕਰਕੇ ਅਮਰੀਕਾ ਤੋਂ ਲੜੀਦੀਆਂ ਵਸਤਾਂ ਖਰੀਦ ਸਕਦੀ ਹੈ ।
ਆਪਣੇ ਦੇਸ਼ ਦੇ ਵਾਸੀਆਂ ਨੂੰ 23 ਫਸਲਾਂ ਤੇ ਐਮਐਸਪੀ ਦੇਣ ਤੋਂ ਕਿਉਂ ਭੱਜ ਰਹੀ ਹੈ। ਜਿਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਸੈਂਕੜੇ ਥਾਵਾਂ ਤੇ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਆਦੀ, ਨਰਿੰਦਰ ਸਿੰਘ ਆਲੀਨੰਗਲ, ਸਤਨਾਮ ਸਿੰਘ ਖਜਾਨਚੀ,ਰਣਬੀਰ ਸਿੰਘ ਡੁਗਰੀ, ਸੁੱਚਾ ਸਿੰਘ ਬਲੱਗਣ, ਦਿਲਬਰ ਸਿੰਘ ਹਰਦੋਛੰਨੀ, ਜਪਕੀਰਤ ਹੁੰਦਲ, ਅਮਰੀਕ ਸਿੰਘ ਹਯਾਤ ਨਗਰ, ਦਲਬੀਰ ਸਿੰਘ ਠੂਡੀ, ਮਹਿੰਦਰ ਸਿੰਘ ਥੰਮਣ, ਦਲਜਿੰਦਰ ਸਿੰਘ ਦੋਰਾਗਲਾ, ਰਾਮ ਮੂਰਤੀ, ਅਸ਼ਵਨੀ ਕੁਮਾਰ,ਬੀਬੀ ਅਮਰਜੀਤ ਕੌਰ, ਆਦਿ ਆਗੂ ਹਾਜ਼ਰ ਸਨ।