ਬਿਮਾਰੀਆਂ ਤੋਂ ਸੁਰੱਖਿਆ ਲ਼ਈ ਟੀਕਾਕਰਨ ਜਰੂਰੀ: ਡਾ.ਮਮਤਾ
ਰੋਹਿਤ ਗੁਪਤਾ
ਗੁਰਦਾਸਪੁਰ 21 ਅਪ੍ਰੈਲ 2025- ਸਿਵਲ ਸਰਜਨ ਗੁਰਦਾਸਪੁਰ ਡਾ. ਪ੍ਰਭਜੋਤ ਕੌਰ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਾਈਲਡ ਡੈਥ ਰੀਵਿਓ ਮੀਟਿੰਗ ਹੌਈ। ਮੀਟਿੰਗ ਵਿਚ 16 ਕੇਸ ਵਿਚਾਰੇ ਗਏ। ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਮਮਤਾ ਵਾਸੁਦੇਵ ਨੇ ਕਿਹਾ ਕਿ ਬਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਵੇ।
ਟੀਕਾਰਰਨ, ਬਚਿਆਂ ਨੂੰ ਬੀਮਾਰੀਆਂ ਤੋ ਬਚਾਉਂਦਾ ਹੈ। ਜਨਮ ਤੋ ਲੈ ਕੇ 9 ਮਹੀਨੇ ਤਕ ਪੂਰਨ ਜਦਕਿ 2 ਸਾਲ ਤੱਕ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ। ਸਿਹਤ ਵਿਭਾਗ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਲਈ ਯਤਨਸ਼ੀਲ ਹੈ, ਜਿਸ ਲਈ ਲ਼ੋਕਾਂ ਦਾ ਸਹਿਯੋਗ ਜਰੂਰੀ ਹੈ। ਉਨਾਂ ਸਿਹਤ ਕਾਮਿਆਂ ਨੂੰ ਹਿਦਾਇਤ ਕੀਤੀ ਕਿ ਟੀਕਾਕਰਨ ਦਾ ਰਿਕਾਰਡ ਆਨਲਾਈਨ ਕੀਤਾ ਜਾਵੇ।
ਉਨਾਂ ਕਿਹਾ ਕਿ ਬਚਿਆਂ ਦੀ ਮੌਤ ਦਰ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਹਰੇਕ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਐਮਸੀਪੀ ਕਾਰਡ ਨੂੰ ਧਿਆਨ ਨਾਲ ਪੜਣ ਅਤੇ ਕਾਰਡ ਤੇ ਦਿਤੀਆਂ ਹਿਦਾਇਤਾਂ ਦੀ ਪਾਲਨਾ ਕੀਤੀ ਜਾਵੇ। ਜਿਲਾ ਸਿਹਤ ਅਫਸਰ ਡਾ. ਅੰਕੁਰ ਕੌਸ਼ਲ ਨੇ ਕਿਹਾ ਕਿ ਬੱਚਿਆਂ ਦੀ ਦੇਖਭਾਲ ਸਬੰਧੀ ਜਰੂਰੀ ਹਿਦਾਇਤਾਂ ਦੀ ਪਾਲਨਾ ਕੀਤੀ ਜਾਵੇ। ਟੋਟਕਿਆਂ ਦਾ ਸਹਾਰਾ ਨਾ ਲੈਂਦੇ ਹੌਏ ਡਾਕਟਰੀ ਸਲਾਹ ਲਈ ਜਾਵੇ। ਇਸ ਮੌਕੇ ਡਾ. ਮੋਹਿਤ ਕਾਟਲ, ਡਾ. ਵਿਕਾਸ ਮਿਨਹਾਸ, ਮਾਸ ਮੀਡੀਆ ਅਫਸਰ ਰੁਪਿੰਦਰਜੀਤ ਕੌਰ , ਨੀਰਜ ਆਦਿ ਹਾਜਰ ਸਨ।