ਕੰਮ ਪ੍ਰਤੀ ਸਰਗਰਮੀ ਨਾ ਦਿਖਾਉਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੀਤੀ ਕਾਰਵਾਈ : SSP
ਰੋਹਿਤ ਗੁਪਤਾ
ਗੁਰਦਾਸਪੁਰ 19 ਅਪ੍ਰੈਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਜਗਤਾ ਨਾ ਦਿਖਾਉਣ ਵਾਲੇ , ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣਨ ਵਾਲੇ ਜਾਂ ਫਿਰ ਪੁਲਿਸ ਗਤੀਵਿਧੀਆਂ ਵਿੱਚ ਸਰਗਰਮੀ ਨਾ ਦਿਖਾਉਣ ਵਾਲੇ ਕੁਝ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਐਸਐਸਪੀ ਆਦਿਤਿਆ ਵੱਲੋਂ ਕਾਰਵਾਈ ਕੀਤੀ ਗਈ ਹੈ। ਉਹਨਾਂ ਵੱਲੋਂ ਵੱਖ-ਵੱਖ ਥਾਣਿਆਂ ਦੇ ਤਿੰਨ ਐਸ ਐਚ ਓਜ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦ ਕਿ ਇੱਕ ਚੌਂਕੀ ਚੜ ਦਾ ਤਬਾਦਲਾ ਕੀਤਾ ਗਿਆ ਅਤੇ ਇੱਕ ਹੋਰ ਚੌਂਕੀ ਇੰਚਾਰਜ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੇ ਕੰਮ ਪ੍ਰਤੀ ਸਜਗਤਾ ਦਿਖਾਉਣੀ ਸ਼ੁਰੂ ਕਰ ਦੇਣ।
ਜਾਣਕਾਰੀ ਅਨੁਸਾਰ ਐਸ ਐਚ ਓ ਥਾਣਾ ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ,ਐਸ ਐਚ ਓ ਥਾਣਾ ਬਹਿਰਾਮਪੁਰ ਓਂਕਾਰ ਸਿੰਘ , ਐਸ ਐਚ ਓ ਥਾਣਾ ਪੁਰਾਣਾ ਸ਼ਾਲਾ ਮੋਹਨ ਲਾਲ ਨੂੰ ਤੁਰੰਤ ਪ੍ਰਭਾਵ ਨਾਲ ਐਸਐਸਪੀ ਅਦਿਤਿਆਂ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦ ਕਿ ਜੋੜਾ ਛਤਰਾਂ ਚੌਂਕੀ ਇੰਚਾਰਜ ਜੀਵਨ ਸਿੰਘ ਦਾ ਤਬਦਲਾ ਕਰ ਦਿੱਤਾ ਗਿਆ ਹੈ ਤੇ ਬਰਿਆਰ ਚੌਂਕੀ ਇੰਚਾਰਜ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਸਰਗਰਮ ਨਾ ਹੋਏ ਤਾਂ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਜਦੋਂ ਇਸ ਸੰਬੰਧ ਵਿੱਚ ਐਸ ਐਸ ਪੀ ਅਦਿਤਿਆ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣਨ ਵਾਲੇ ਜਾਂ ਨਸ਼ੇ ਦੀ ਰੋਕਥਾਮ ਪ੍ਰਤੀ ਲਾਪਰਵਾਹੀ ਦਿਖਾਉਣ ਵਾਲੇ ੍ਰ ਪੁਲਿਸ ਅਧਿਕਾਰੀਆਂ ਖਿਲਾਫ ਅਜਿਹੀਆਂ ਹੀ ਕਾਰਵਾਈਆਂ ਕੀਤੀਆਂ ਜਾਣਗੀਆਂ । ਦੱਸ ਦਈਏ ਕਿ ਇਸ ਤੋਂ ਪਹਿਲਾਂ ਥਾਣਾ ਘੁੰਮਣ ਕਲਾਂ ਦੇ ਐਸ ਐਚ ਓ ਸੁਖਵਿੰਦਰ ਸਿੰਘ , ਵੱਲੋਂ ਇਰਾਦਾ ਕਤਲ ਦੇ ਇੱਕ ਮਾਮਲੇ ਨੂੰ ਲਮਕਾਉਣ ਕਾਰਨ ਐਸਐਸਪੀ ਵੱਲੋਂ ਸਸਪੈਂਡ ਕੀਤਾ ਜਾ ਚੁੱਕਿਆ ਹੈ।