ਸਾਨੂੰ ਤਾਂ ਇਹ ਵੀ ਨਹੀਂ ਦੱਸਿਆ ਗਿਆ ਸੀ ਕਿ ਹੱਥਾਂ ਪੈਰਾਂ ਵਿੱਚ ਹੱਥਕੜੀਆਂ ਲਾ ਕੇ ਲੈ ਕੇ ਕਿੱਥੇ ਚੱਲੇ ਹਨ
ਡਿਪੋਰਟ ਹੋ ਕੇ ਵਾਪਸ ਪਹੁੰਚੇ ਜਸਪਾਲ ਸਿੰਘ ਨੇ ਕੀਤਾ ਖੁਲਾਸਾ
ਰੋਹਿਤ ਗੁਪਤਾ
ਗੁਰਦਾਸਪੁਰ , 6 ਫਰਵਰੀ 2025 :
ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਜਸਪਾਲ ਸਿੰਘ usa ਤੋਂ ਡਿਪੋਰਟ ਹੋ ਕੇ ਦੇਰ ਰਾਤ ਆਪਣੇ ਘਰ ਪੁਹੰਚਿਆ ਉੱਥੇ ਹੀ ਪੂਰਾ ਪਰਿਵਾਰ ਪੁੱਤ ਨੂੰ ਦੇਖ ਕੇ ਭਾਵੁਕ ਹੋ ਗਿਆ।
ਜਸਪਾਲ ਸਿੰਘ ਨੇ ਆਪ ਬੀਤੀ ਦੱਸਦੇ ਕਿਹਾ ਕਿ ਉਹ ਕਰੀਬ 6 ਮਹੀਨੇ ਪਹਿਲਾਂ ਘਰੋ ਅਮਰੀਕਾ ਜਾਣ ਲਈ ਗਿਆ ਸੀ ਅਤੇ ਜਿਸ ਏਜੰਟ ਦੇ ਰਾਹੀ ਉਹ ਗਿਆ ਉਸ ਨੂੰ ਉਹਨਾਂ ਨੇ 30 ਲੱਖ ਰੁਪਏ ਦਿੱਤੇ ਸਨ ਸਹੀ ਢੰਗ ਨਾਲ ਵੀਜਾ ਰਾਹੀਂ ਜਾਣ ਲਈ ,ਲੇਕਿਨ ਉਹ ਪਹਿਲਾ ਯੂਰਪ ਲੈ ਗਿਆ ਅਤੇ ਫ ਬ੍ਰਾਜ਼ੀਲ ਲੈ ਗਿਆ ,ਲੇਕਿਨ ਮੁੜ ਉੱਥੋ ਡੌਂਕੀ ਰਾਹੀ ਉਸ ਨੇ ਅਮਰੀਕਾ ਦਾ ਬਾਰਡਰ ਪਾਰ ਕਰਵਾਇਆ ਅਤੇ ਉੱਥੇ ਬਾਰਡਰ ਟੱਪਦੇ ਹੀ ਉਸਨੂੰ ਅਮਰੀਕਨ ਆਰਮੀ ਨੇ ਕਾਬੂ ਕਰ ਲਿਆ। ਹਾਲੇ 11 ਦਿਨ ਪਹਿਲਾਂ ਹੀ ਉਹ ਉੱਥੇ ਪਹੁੰਚਿਆ ਸੀ ਅਤੇ ਸੁਪਨੇ ਵੀ ਵੱਡੇ ਸਨ ਲੇਕਿਨ ਹੁਣ ਸਬ ਸੁਪਨੇ ਟੁੱਟ ਗਏ ।
ਉੱਥੇ ਹੀ ਜਸਪਾਲ ਨੇ ਦੱਸਿਆ ਕਿ ਉਹਨਾਂ ਨੂੰ ਤਾ ਇਹ ਵੀ ਨਹੀਂ ਪਤਾ ਸੀ ਕਿ ਕੱਲ੍ਹ ਜਦ ਅਮਰੀਕਾ ਆਰਮੀ ਨੇ ਉਹਨਾਂ ਨੂੰ ਜਹਾਜ਼ ਚ ਬਿਠਾਇਆ ਤਾ ਕਿੱਥੇ ਲੈਕੇ ਜਾ ਰਹੇ ਸਨ। ਉਹਨਾਂ ਨੂੰ ਹੱਥਕੜੀ ਲਗਾ ਦਿੱਤੀ ਗਈ ਅਤੇ ਪੈਰਾ ਚ ਬੇੜੀਆਂ ਵੀ ਬੰਨੀਆਂ ਗਈਆਂ ਸਨ ਅਤੇ ਅੱਜ ਰਾਹ ਚ ਦੱਸਿਆ ਕਿ ਉਹਨਾ ਨੂੰ ਭਾਰਤ ਲੈਕੇ ਆ ਰਹੇ ਸਨ ਅਤੇ ਇੱਥੇ ਅੰਮ੍ਰਿਤਸਰ ਪਹੁੰਚ ਕੇ ਉਹਨਾਂ ਦੀਆ ਹੱਥ ਕੜਿਆ ਖੋਲਿਆ ਗਈਆਂ ।