ਸੇਲਜਮੈਨ ਦਾ ਸਪਲੈਂਡਰ ਮੋਟਰਸਾਈਕਲ ਹੋਇਆ ਚੋਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 22 ਜਨਵਰੀ 2025 - ਗੁਰਦਾਸਪੁਰ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੋਰੀ ਦੀ ਵਾਰਦਾਤਾਂ ਰੁਕ ਨਹੀਂ ਰਹੀਆਂ ਅਤੇ ਇਹ ਵੀ ਵੇਖਿਆ ਗਿਆ ਹੈ ਕਿ ਚੋਰ ਜਿਆਦਾਤਰ ਸਪਲੈਂਡਰ ਮੋਟਰਸਾਈਕਲ ਹੀ ਚੁੱਕ ਰਹੇ ਹਨ। ਬੀਤੀ ਦੁਪਹਿਰ ਮੋਬਾਇਲ ਦੀ ਦੁਕਾਨ ਤੇ ਕੰਮ ਕਰਦੇ ਇੱਕ ਸੇਲਮੈਨ ਦੁਕਾਨ ਦੇ ਬਾਹਰ ਲੱਗਿਆ ਮੋਟਰਸਾਈਕਲ ਚੋਰ ਚੋਰੀ ਕਰਕੇ ਲੈ ਗਿਆ।
ਪੁਲਿਸ ਲਾਈਨ ਰੋਡ ਤੇ ਸਥਿਤ ਦੁਕਾਨ ਦਾ ਸੇਲਜਮੈਨ ਘਰ ਰੋਟੀ ਖਾਣ ਲਈ ਜਾਣ ਲਈ ਜਦੋਂ ਦੁਕਾਨ ਦੇ ਬਾਹਰ ਆਇਆ ਤਾਂ ਦੇਖਿਆ ਕਿ ਉਸਦਾ ਮੋਟਰਸਾਈਕਲ ਉਥੇ ਨਹੀਂ ਸੀ। ਸੀਸੀ ਟੀਵੀ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ। ਸੀਸੀਟੀਵੀ ਵਿੱਚ ਇੱਕ ਚੰਗੇ ਭਲੇ ਕਰਦਾ ਲੱਗਦਾ ਨੌਜਵਾਨ ਮੋਟਰਸਾਈਕਲ ਪਾਰਕਿੰਗ ਵਿੱਚੋਂ ਚੋਰੀ ਕਰਕੇ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ।ਪੀੜਿਤ ਨੌਜਵਾਨ ਵੱਲੋਂ ਇਸ ਦੀ ਸ਼ਿਕਾਇਤ ਸੰਬੰਧਿਤ ਥਾਣਾ ਸਿਟੀ ਪੁਲਿਸ ਨੂੰ ਦਰਜ ਕਰਵਾ ਦਿੱਤੀ ਹੈ।