ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ‘ਚ ਨੌਵੀਂ ਜਮਾਤ ਸਾਲ 2025-2026 ਲਈ ਐਡਮਿਟ ਕਾਰਡ ਡਾਊਨ ਲੋਡ ਕਰਨ ਲਈ ਉਪਲੱਬਧ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਜਨਵਰੀ 2025 - ਪ੍ਰਿੰਸੀਪਲ ਦੀਪਤੀ ਭਟਨਾਗਰ ਅਨੁਸਾਰ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ ਨੌਵੀਂ ਜਮਾਤ ਸਾਲ 2025-2026 ਵਾਸਤੇ ਜਿਨ੍ਹਾਂ ਵਿਦਿਆਰਥੀਆਂ ਨੇ ਆਨਲਾਇਨ ਫਾ਼ਰਮ ਭਰੇ ਸਨ, ਉਹ ਵਿਦਿਆਰਥੀ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬ ਸਾਇਡ ਤੇ ਜਾ ਕੇ ਆਨਲਾਈਨ ਲਿੰਕ http://cbseitms.nic.in/2024/nvsxi_ix ‘ਤੇ ਰਜਿਸ਼ਟ੍ਰੇਸ਼ਨ ਫਾਰਮ ਭਰ ਕੇ ਆਪਣਾ ਐਡਮੈਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਹ ਪ੍ਰੀਖਿਆ ਮਿਤੀ 08 ਫਰਵਰੀ 2025 ਨੂੰ ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ਵਿਖੇ ਹੋ ਰਹੀ ਹੈ।