ਜਰਖੜ ਖੇਡਾਂ ਸਬੰਧੀ ਮੀਟਿੰਗ ਭਲਕੇ 31 ਦਸੰਬਰ ਨੂੰ ਸ਼ਾਮ 3 ਵਜੇ ਜਰਖੜ ਸਟੇਡੀਅਮ ਵਿਖੇ
ਸੁਖਮਿੰਦਰ ਭੰਗੂ
ਲੁਧਿਆਣਾ 30 ਦਸੰਬਰ 2024 - ਜਰਖੜ ਖੇਡਾਂ 2025 ਸੰਬੰਧੀ ਮਾਤਾ ਸਾਹਿਬ ਕੌਰ ਚੈਰੀਟੇਬਲ ਟਰਸਟ ਪਿੰਡ ਜਰਖੜ ਦੀ ਮੀਟਿੰਗ ਭਲਕੇ 31 ਦਸੰਬਰ ਨੂੰ ਸ਼ਾਮ 3 ਵਜੇ ਜਰਖੜ ਖੇਡ ਸਟੇਡੀਅਮ ਵਿਖੇ ਹੋਵੇਗੀ । ਜਿਸ ਵਿੱਚ ਅਗਲੇ ਵਰ੍ਹੇ 2025 ਨੂੰ ਹੋਣ ਵਾਲੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਬਾਰੇ ਫੈਸਲਾ ਕੀਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਜਰਖੜ ਖੇਡਾਂ ਦੇ ਮੁਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇਂ ਜਰਖੜ ਖੇਡਾਂ ਦੇ ਸਮੂਹ ਪ੍ਰਬੰਧਕਾਂ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਸ਼ਾਮ ਨੂੰ ਸਹੀ 3 ਵਜੇ ਜਰਕਰ ਖੇਡ ਸਟੇਡੀਅਮ ਵਿਖੇ ਆਪਣੀ ਪੁੱਜਣ ਤਾਂ ਜੋ ਖੇਡਾਂ ਸਬੰਧੀ ਅਹਿਮ ਫੈਸਲਾ ਲਿਆ ਜਾ ਸਕੇ!