ਨਹਿਰ ਵਿੱਚੋਂ ਅਣਪਛਾਤੀ ਲਾਸ਼ ਮਿਲੀ
ਰੋਹਿਤ ਗੁਪਤਾ
ਗੁਰਦਾਸਪੁਰ, 30 ਦਸੰਬਰ 2024 - ਕਸਬਾ ਧਾਰੀਵਾਲ ਦੇ ਨੇੜੇ ਪੀਰ ਦੀ ਸੈਨ ਬਾਈਪਾਸ ਪੁੱਲ ਦੇ ਥੱਲੇ ਨਹਿਰ ਵਿੱਚੋਂ ਇੱਕ ਅਨਪਛਾਤੀ ਲਾਸ਼ ਮਿਲੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਏਐਸਆਈ ਬਲਬੀਰ ਸਿੰਘ ਨੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਕੇ ਸਿਵਿਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ।
ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਏ ਐਸ ਆਈ ਬਲਬੀਰ ਸਿੰਘ ਨੇ ਦੱਸਿਆ ਕਿ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ ਉਸਦੀ ਉਮਰ 45 ਸਾਲ ਦੇ ਕਰੀਬ ਲੱਗਦੀ ਹੈ ਅਤੇ ਸਿਰ ਤੋਂ ਮੋਨਾ ਹੈ ਜਿਸ ਨੇ ਜੀਨ ਦੀ ਪੈਂਟ ਪਾਈ ਹੋਈ ਹੈ। ਉਹਨਾ ਦੱਸਿਆ ਕੀ ਲਾਸ਼ ਨੂੰ ਕੁਝ ਦਿਨ ਪਹਿਚਾਣ ਲਈ ਮੋਰਚੇ ਦੀ ਰੱਖਿਆ ਜਾਏਗਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ