ਜਗਰਾਉਂ ਵਿੱਚ ਬੰਦ ਨੂੰ ਮਿਲਿਆ ਕਾਫੀ ਹੱਦ ਤੱਕ ਸਮਰਥਨ
- ਟਰੇਨਾਂ, ਬੱਸ ਦੇ ਬੰਦ ਹੋਣ ਕਾਰਨ ਆਵਾਜਾਈ ਹੋਈ ਪ੍ਰਭਾਵਿਤ!
- ਬੈਂਕ, ਪੈਟਰੋਲ ਪੰਪ, ਸ਼ਰਾਬ ਦੇ ਠੇਕੇ ਅਤੇ ਅਹਾਤੇ ਰਹੇ ਖੁੱਲੇ
ਦੀਪਕ ਜੈਨ
ਜਗਰਾਓਂ/30 ਦਸੰਬਰ 2024: ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਜਗਰਾਉਂ 'ਚ ਮਿਲਿਆ ਭਰਵਾਂ ਹੁੰਗਾਰਾ। ਰੇਲਾਂ ਅਤੇ ਬੱਸਾਂ ਦੇ ਬੰਦ ਹੋਣ ਨਾਲ ਆਵਾਜਾਈ ਹੋਈ ਪੂਰੀ ਤਰਾਂ ਪ੍ਰਭਾਵਿਤ। ਬੈਂਕਾਂ ਪੈਟਰੋਲ ਪੰਪ, ਨਿੱਜੀ ਕੰਪਨੀਆਂ ਦੇ ਵੱਡੇ ਸਟੋਰ ਸ਼ਰਾਬ ਦੇ ਠੇਕੇ ਅਤੇ ਅਹਾਤੇ ਰਹੇ ਖੁੱਲੇ। ਖੁੱਲੇ ਸਟੋਰਾਂ ਅਤੇ ਪੈਟਰੋਲ ਪੰਪਾਂ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਜਗਰਾਉਂ ਨਿਵਾਸੀਆਂ ਨੂੰ ਸਾਡਾ ਸਮਰਥਨ ਦੇਣ ਦੀ ਅਪੀਲ ਕੀਤੀ ਤੇ ਸਾਡਾ ਸੱਦੇ ਦੇ ਸਮਰਥਨ ਵਿੱਚ ਖੁੱਲੇ ਠੇਕੇ ਅਤੇ ਪੈਟਰੋਲ ਪੰਪ, ਮਾਲਕਾਂ ਵੱਲੋਂ ਬੰਦ ਕਰ ਦਿੱਤੇ ਗਏ। ਜਦ ਕਿ ਕੁਝ ਦੁਕਾਨਾਂ ਨੂੰ ਛੱਡ ਕੇ ਬੈਂਕ, ਪੈਟਰੋਲ ਪੰਪ, ਸ਼ਰਾਬ ਦੇ ਠੇਕੇ, ਅਹਾਤੇ ਅਤੇ ਵੱਡੀਆਂ ਕੰਪਨੀਆਂ ਦੇ ਸਟੋਰ ਰਹੇ ਖੁੱਲ੍ਹੇ।
ਜਗਰਾਉਂ ਦੇ ਰਾਣੀ ਝਾਂਸੀ ਚੌਂਕ ਨੇੜੇ ਵਿਦੇਸ਼ੀ ਕੰਪਨੀ ਡੋਮੀਨੋਜ਼ ਪੀਜ਼ਾ ਹੱਟ ਦੇ ਖੁੱਲ੍ਹਣ ਦਾ ਜਦੋਂ ਕਿਸਾਨ ਆਗੂਆਂ ਨੂੰ ਪਤਾ ਲੱਗਾ ਤਾਂ ਉਹ ਪੀਜ਼ਾ ਹੱਟ ਬੰਦ ਕਰਵਾਉਣ ਲਈ ਪੁੱਜੇ, ਪਰ ਡੋਮੀਨੋਜ਼ ਪੀਜ਼ਾ ਦੇ ਮੈਨੇਜਰ ਨੇ ਕਿਹਾ ਕਿ ਸਾਨੂੰ ਪੀਜਾ ਹਟ ਬੰਦ ਕਰਨ ਲਈ ਉਪਰੋਂ ਕੰਪਨੀ ਵੱਲੋਂ ਨਹੀਂ ਕਿਹ ਗਿਆ, ਜਿਸ ਕਾਰਨ ਅਸੀਂ ਬੰਦ ਨਹੀਂ ਕਰਾਂਗੇ। ਇਹ ਸੁਣ ਕੇ ਕਿਸਾਨ ਆਗੂ ਬਿਨਾਂ ਕੁਛ ਬੋਲੇ ਵਾਪਸ ਚਲਦੇ ਬਣੇ। ਜਦੋਂ ਸ਼ਰਾਬ ਦੇ ਠੇਕੇਦਾਰਾਂ ਨੂੰ ਕਿਸਾਨਾਂ ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡਾ ਕਿਸਾਨਾਂ ਨੂੰ ਕਾਹਦਾ ਸਮਰਥਨ, ਸਾਡੇ ਸਾਰੇ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ, ਜੇਕਰ ਅਸੀਂ ਠੇਕੇ ਬੰਦ ਕਰ ਦਿੱਤਾ ਤਾਂ ਸਰਕਾਰ ਦੀਆਂ ਫੀਸਾਂ ਦਾ ਭੁਗਤਾਨ ਅਸੀਂ ਕਿੱਥੋਂ ਕਰੇਗਾ। ਅਸੀਂ ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਨਹੀਂ ਕਰਦੇ ਹਾਂ।