ਪਿੰਡ ਜਖਵਾਲੀ ਦੇ ਬੱਸ ਅੱਡੇ ਤੇ ਮੁੱਖ ਮਾਰਗ ਸਰਹੰਦ ਰੋਡ ਪਟਿਆਲਾ ਵਿਖੇ ਵੱਖ-ਵੱਖ ਪਿੰਡਾਂ ਦੇ ਕਿਸਾਨ ਬੈਠੇ ਰਹੇ ਧਰਨੇ 'ਤੇ
- ਗੁਰਦੀਪ ਸਿੰਘ ਜਖਵਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆਂ ਨਾਲ ਨਫ਼ਰਤ ਅਤੇ ਵਿਤਕਰਾ ਕਰਦੀ ਰਹੀ ਹੈ
ਗੁਰਪ੍ਰੀਤ ਸਿੰਘ ਜਖਵਾਲੀ।
ਫਤਹਿਗੜ੍ਹ ਸਾਹਿਬ 30 ਦਸੰਬਰ 2024:- ਪਿੰਡ ਜਖਵਾਲੀ ਦੇ ਬੱਸ ਅੱਡੇ ਤੇ ਮੁੱਖ ਮਾਰਗ ਸਰਹੰਦ ਰੋਡ ਪਟਿਆਲਾ ਵਿਖੇ ਵੱਖ ਵੱਖ ਪਿੰਡਾਂ ਅਤੇ ਜਥੇਬੰਦੀਆਂ ਵੱਲੋਂ ਲਗਾਇਆ ਗਿਆ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਧਰਨਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਆਗੂ ਅਤੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਅੱਜ ਪੰਜਾਬ ਬੰਦ ਦੀ ਕਾਲ ਨੂੰ ਸਮੂਹ ਕਿਸਾਨ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੂਰਨ ਸਹਿਯੋਗ ਦੇਣ ਤੇ ਧੰਨਵਾਦ ਅਸੀ ਸਾਰੇ ਧੰਨਵਾਦ ਕਰਦੇ ਹਾਂ, ਨਾਲ ਹੀ ਕਿਸਾਨ ਆਗੂ ਗੁਰਦੀਪ ਸਿੰਘ ਜਖਵਾਲੀ ਨੇ ਕਿਹਾ ਕਿ ਸ.ਜਗਜੀਤ ਸਿੰਘ ਡੱਲੇਵਾਲ 33- 34 ਦਿਨਾਂ ਤੋਂ ਕਿਸਾਨੀ ਅਤੇ ਕਿਸਾਨਾਂ ਦੇ ਹੱਕਾਂ ਲਈ ਭੁੱਖ ਹੜਤਾਲ ਤੇ ਬੈਠੇ ਹਨ।
ਪਰ ਅਫਸੋਸ ਕਿ ਬੀਜੇਪੀ ਦੇ ਆਗੂਆਂ ਅਤੇ ਕੇਂਦਰ ਸਰਕਾਰ ਨੂੰ ਨਾ ਕਿਸਾਨਾਂ ਨਾਲ ਹਮਦਰਦੀ ਹੈ ਨਾ ਹੀ ਭੁੱਖ ਹੜਤਾਲ ਤੇ ਬੈਠੇ ਸ. ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਫਿਕਰਮੰਦ ਹੈ। ਗੁਰਦੀਪ ਸਿੰਘ ਜਖਵਾਲੀ ਨੇ ਅੱਗੇ ਦੱਸਿਆ ਕਿ ਲੱਗਦਾ ਹੈ ਕੀ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆਂ ਨਾਲ ਨਫਰਤ ਅਤੇ ਵਿਤਕਰਾ ਕਰਦੀ ਰਹੀ ਹੈ। ਪਰ ਕੇਂਦਰ ਸਰਕਾਰ ਨੂੰ ਭੁੱਲਣਾ ਨਹੀਂ ਚਾਹੀਦਾ, ਕਿ ਪੰਜਾਬ ਅਤੇ ਪੰਜਾਬੀਆਂ ਵਾਜੋਂ ਕੇਂਦਰ ਸਰਕਾਰ ਕੁਝ ਵੀ ਨਹੀਂ,ਪਰ ਅਜੇ ਪੰਜਾਬ ਅਤੇ ਪੰਜਾਬੀ ਚੁੱਪ ਬੈਠੇ ਹਨ।
ਇਸ ਲਈ ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਕੀਤਿਆਂ ਕਿਸਾਨੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਕਿਸਾਨੀ ਯੋਧੇ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਖ਼ਤਮ ਕਰਾਕੇ ਪੰਜਾਬ ਅਤੇ ਕਿਸਾਨਾਂ ਦੇ ਆਗੂ ਨੂੰ ਬਚਾ ਲੈਣਾ ਚਾਹੀਦਾ ਹੈ ਨਹੀਂ ਤਾਂ ਜਿਆਦਾ ਹੋਰ ਦਿਨ ਭੁੱਖੇ ਰਹਿਣ ਕਰਕੇ ਉੱਪਰੋਂ ਠੰਡ ਹੋਣ ਕਰਕੇ ਉਹਨਾਂ ਦੀ ਸਿਹਤ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ। ਕਿ ਕੇਂਦਰ ਸਰਕਾਰ ਆਪਣਾ ਜਿੱਦੀ ਰਵੱਈਆ ਛੱਡ ਕੇ ਕਿਸਾਨਾਂ ਨਾਲ ਖੜੇ। ਇਸ ਮੌਕੇ ਉਨਾਂ ਨਾਲ ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਭਿੰਡਰ, ਬੱਗਾ ਮੂਲੇਪੁਰ, ਬਾਵਾ, ਮਿਹਰ ਸਿੰਘ, ਸਤਬੀਰ ਸਿੰਘ, ਸਤਨਾਮ ਸਿੰਘ, ਗੁਰਜੰਟ ਸਿੰਘ, ਕਾਲਾ ਮੁਲੇਪੁਰ, ਗਿਆਨੀ ਧਤੌਦਾ, ਰੁਲਦਾ ਲੰਬੜਦਾਰ, ਗੁਰਿੰਦਰ ਸਿੰਘ, ਪਰਗਟ ਸਿੰਘ ਅਤੇ ਹੋਰ ਵੀ ਨੌਜਵਾਨ ਆਗੂ ਵੱਖ ਵੱਖ ਪਿੰਡਾਂ ਤੋਂ ਕਿਸਾਨੀ ਧਰਨੇ ਵਿੱਚ ਹਾਜ਼ਰ ਰਹੇ।