ਚਾਰ ਛੋਟੇ ਕਿਸਾਨਾਂ ਦੀਆਂ ਬੇਅਬਾਦ ਜ਼ਮੀਨਾਂ ਨੂੰ ਕੀਤਾ ਗਿਆ ਅਬਾਦ
*ਅਬਾਦ ਹੋਈਆਂ ਜ਼ਮੀਨਾਂ ਵਿੱਚ ਡੇਢ ਸਾਲ ਬਾਅਦ ਕਿਸਾਨ ਬੀਜ਼ ਸਕਣਗੇ ਫਸਲ*
*ਮੁੰਡਾ ਪਿੰਡ ਦੇ ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਦੀ ਕਾਰਸੇਵਾ ਜਾਰੀ : ਸੰਤ ਸੀਚੇਵਾਲ*
*ਜ਼ਮੀਨਾਂ ਵਿੱਚ ਰੇਤਾਂ ਹੋਣ ਕਾਰਨ ਪਿਛਲੇ ਢੇਡ ਸਾਲ ਤੋਂ ਮਜ਼ਬੂਰਨ ਕਿਸਾਨਾਂ ਨੂੰ ਕਰਨੀਆਂ ਪੈ ਰਹੀਆਂ ਸੀ ਦਿਹਾੜੀਆਂ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 9 ਦਸੰਬਰ 2024
ਜ਼ਿਲ੍ਹਾ ਤਰਨ ਤਾਰਨ ਦੇ ਬਿਆਸ ਦਰਿਆ ਨਾਲ ਲੱਗਦੇ ਪਿੰਡ ਮੁੰਡਾ ਦੇ 4 ਕਿਸਾਨਾਂ ਦੀਆਂ ਬੇਅਬਾਦ ਜ਼ਮੀਨਾਂ ਨੂੰ ਅਬਾਦ ਕਰ ਦਿੱਤਾ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਿਛਲੇ 15 ਦਿਨਾਂ ਤੋਂ ਚੱਲ ਰਹੀ ਇਸ ਕਾਰਸੇਵਾ ਰਾਹੀ ਹੁਣ ਤੱਕ 4 ਛੋਟੇ ਕਿਸਾਨਾਂ ਦੇ ਕਰੀਬ 8 ਖੇਤਾਂ ਨੂੰ ਅਬਾਦ ਕੀਤਾ ਗਿਆ। ਜਿਸ ਨਾਲ ਇਹਨਾਂ ਕਿਸਾਨਾਂ ਅੰਦਰ ਡੇਢ ਸਾਲ ਕਿਸਾਨਾਂ ਵਿੱਚ ਮੁੜ ਤੋਂ ਫਸਲ ਬੀਜ਼ਣ ਦੀ ਆਸ ਜਾਗੀ ਹੈ। ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਆਏ ਹੜ੍ਹਾਂ ਦੌਰਾਨ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਮੁੰਡਾ ਦੇ ਕਈ ਕਿਸਾਨਾਂ ਦੀਆਂ ਜ਼ਮੀਨ ਰੇਤਾਂ ਹੇਠ ਦੱਬੀ ਗਈ ਸੀ। ਜ਼ਮੀਨ ਤੋਂ ਇਲਾਵਾ ਹੋਰ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਾਰਣ ਇਹਨਾਂ ਕਿਸਾਨਾਂ ਨੂੰ ਮਜ਼ਬੂਰਨ ਪਰਿਵਾਰ ਦੇ ਗੁਜ਼ਾਰੇ ਲਈ ਦਿਹਾੜੀ ਕਰਨੀਆਂ ਪੈ ਰਹੀਆਂ ਸੀ। ਪਿਛਲੇ ਢੇਡ ਸਾਲ ਤੋਂ ਸ਼ੋਸ਼ਲ ਮੀਡੀਆ ਰਾਹੀ ਮਦੱਦ ਦੀ ਗੁਹਾਰ ਲਾ ਰਹੇ ਇਹਨਾਂ ਕਿਸਾਨਾਂ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬਾਂਹ ਫੜ੍ਹੀ ਗਈ।
ਕਿਸਾਨ ਪਰਗਟ ਸਿੰਘ ਜਿਸਦੇ 5 ਖੇਤਾਂ ਵਿੱਚ ਰੇਤਾਂ ਜ਼ੰਮੀ ਹੋਈ ਸੀ, ਉਸਦੀ ਖੇਤਾਂ ਵਿੱਚੋਂ ਰੇਤਾਂ ਚੁੱਕ ਦਿੱਤੀ ਗਈ ਹੈ ਤੇ ਉਸਦੀ ਜ਼ਮੀਨ ਨੂੰ ਮਹਿਜ਼ ਹਫਤੇ ਵਿੱਚ ਵਾਹੀਯੋਗ ਬਣਾ ਦਿੱਤਾ ਗਿਆ। ਕਿਸਾਨ ਪਰਗਟ ਸਿੰਘ ਨੇ ਭਰੀਆਂ ਅੱਖਾਂ ਨਾਲ ਸੰਤ ਸੀਚੇਵਾਲ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਉਹਨਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀ ਹਨ। ਉਸਨੇ ਕਿਹਾ ਕਿ ਉਸ ਵੱਲੋਂ ਬਹੁਤ ਥਾਵਾਂ ਤੇ ਜਾ ਕੇ ਮਦੱਦ ਦੀ ਗੁਹਾਰ ਲਗਾਈ ਸੀ ਪਰ ਉਸਦੀ ਕਿਸੇ ਵੀ ਨਹੀ ਸੁਣੀ। ਉਸਨੇ ਦੱਸਿਆ ਕਿ ਸੰਤ ਸੀਚੇਵਾਲ ਨੇ ਨਾ ਕੇਵਲ ਹੁਣ ਉਸਦੀ ਜ਼ਮੀਨ ਨੂੰ ਵਾਹੀਯੋਗ ਬਣਾਇਆ ਹੈ ਸਗੋਂ ਉਹਨਾਂ ਨੂੰ ਕਣਕ ਵੀ ਬੀਜ਼ ਕੇ ਦਿੱਤੀ ਹੈ ਤੇ ਪਾਣੀ ਲਈ ਮੋਟਰ ਤੇ ਬਿਜਲੀ ਆਦਿ ਪ੍ਰਬੰਧ ਕਰਕੇ ਦਿੱਤਾ ਹੈ। ਕਿਸਾਨ ਪਰਗਟ ਸਿੰਘ ਨੇ ਆਪਣੇ ਦੁੱਖ ਨੂੰ ਬਿਆਨ ਕਰਦਿਆ ਹੋਇਆ ਦੱਸਿਆ ਕਿ ਪਿਛਲੇ 1 ਸਾਲ ਤੋਂ ਰੇਤਾਂ ਹੇਠ ਦੱਬੀ ਜ਼ਮੀਨ ਕਾਰਣ ਉਸਦਾ ਪਰਿਵਾਰ ਰੋਟੀ ਲਈ ਵੀ ਮੁਹਤਾਜ਼ ਹੋਇਆ ਪਿਆ ਸੀ।
ਪੀੜਤ ਕਿਸਾਨਾਂ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਉਹਨਾਂ ਦੀ ਬਾਂਹ ਨਾ ਫੜਦੇ ਤਾਂ ਸ਼ਾਇਦ ਇਹ ਸਾਲ ਵੀ ਉਹਨਾਂ ਜ਼ਮੀਨ ਇਸ ਤਰ੍ਹਾਂ ਬੇਅਬਾਦ ਰਹਿ ਜਾਂਦੀ। ਇੱਕ ਬਾਂਹ ਤੋਂ ਅਪਾਹਜ਼ ਕਿਸਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਛੋਟੇ ਤੇ ਗਰੀਬ ਕਿਸਾਨ ਹੋਣ ਕਾਰਣ ਉਹਨਾਂ ਦੀ ਬਾਂਹ ਕੋਈ ਫੜਨ ਲਈ ਤਿਆਰ ਨਹੀ ਸੀ ਅਤੇ ਜ਼ਮੀਨ ਨੂੰ ਪੱਧਰਾ ਕਰਨ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਤੇ ਤੇਲ ਤੇ ਆਉਣ ਵਾਲਾ ਖਰਚਾ ਪੂਰੀ ਤਰ੍ਹਾਂ ਨਾਲ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ। ਉਸਨੇ ਦੱਸਿਆ ਕਿ ਜ਼ਮੀਨ ਪੱਧਰੀ ਕਰਨ ਲਈ ਸੰਤ ਸੀਚੇਵਾਲ ਦੀ ਅਗਵਾਈ ਹੇਠ 3 ਟਰੈਕਟਰ ਅਤੇ ਵੱਡੀ ਐਕਸਾਵੇਟਰ ਮਸ਼ੀਨ ਲਗਾਤਾਰ ਚੱਲ ਰਹੀ ਹੈ। ਜਿਸਦਾ ਤੇਲ ਆਦਿ ਦਾ ਸਾਰਾ ਖਰਚਾ ਬਾਬਾ ਜੀ ਵੱਲੋਂ ਕੀਤਾ ਜਾ ਰਿਹਾ ਹੈ। ਉਸਨੇ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਖੁਦ ਪਾਰਲੀਮੈਂਟ ਦੇ ਚੱਲ ਰਹੇ ਸ਼ੈਸ਼ਨਾਂ ਵਿੱਚੋਂ ਸਮਾਂ ਕੱਢ ਕਿ ਮੁੰਡਾ ਪਿੰਡ ਪਹੁੰਚ ਕਿ ਘੰਟਿਆਬੱਧੀ ਮਸ਼ੀਨ ਚਲਾਈ ਜਾ ਰਹੀ ਹੈ ਤੇ ਕਿਸਾਨ ਦੀ ਜ਼ਮੀਨ ਨੂੰ ਪੱਧਰਾ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਦੋਂ ਕਿਸਾਨ ਪਰਗਟ ਸਿੰਘ ਵੱਲੋਂ ਉਹਨਾਂ ਤੱਕ ਪਹੁੰਚ ਕੀਤੀ ਗਈ ਤਾਂ ਉਸਦਾ ਦੱੁੱਖ ਸੁਣ ਕਿ ਮਨ ਨੂੰ ਬਹੁਤ ਠੇਸ ਲੱਗੀ ਕਿ ਪੂਰੀ ਤਰ੍ਹਾਂ ਨਾਲ ਖੇਤੀ ਤੇ ਨਿਰਭਰ ਇਸ ਕਿਸਾਨ ਦੀ ਜ਼ਮੀਨ ਵਿੱਚ ਰੇਤਾਂ ਹੋਣ ਕਾਰਣ ਇਸ ਨੂੰ ਬੁੱਢੇ ਵਰ੍ਹੇ ਮਜ਼ਦੂਰੀ ਕਰਨੀ ਪੈ ਰਹੀ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਉਹਨਾਂ ਇੱਥੇ ਆ ਕਿ ਦੇਖਿਆ ਤਾਂ ਕਿਸਾਨ ਪਰਗਟ ਸਿੰਘ ਵਾਂਗ ਉੱਥੇ ਹੋਰ ਵੀ ਬਹੁਤ ਲਚਾਰ ਤੇ ਬੇਵੱੱਸ ਕਿਸਾਨਾਂ ਦੀ ਜ਼ਮੀਨਾਂ ਵੀ ਰੇਤਾਂ ਭਰੀਆਂ ਪਈਆਂ ਸੀ। ਜਿਹਨਾਂ ਦੀ ਕਿਸੇ ਵੱਲੋ ਵੀ ਕੋਈ ਮਦੱਦ ਨਹੀ ਹੋ ਰਹੀ ਸੀ। ਉਹਨਾਂ ਕਿਹਾ ਕਿ ਜ਼ਮੀਨਾਂ ਕਿਸਾਨਾਂ ਦੇ ਪੱੁਤਾਂ ਵਾਂਗ ਹੁੰਦੀਆਂ ਹਨ ਤੇ ਜੇਕਰ ਉਹ ਪੁੱਤ ਹੀ ਬੇਅਬਾਦ ਹੋਣ ਜਾਣ ਤਾਂ ਕਿਸਾਨ ਤੇ ਗੁਜ਼ਰਦੀ ਹੈ, ਉਹ ਜਾਣਦੇ ਹਨ ਕਿਉਂਕਿ ਉਹ ਖੁਦ ਵੀ ਇੱਕ ਦੇ ਪੁੱਤਰ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਹਨਾਂ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਮਦੱਦ ਕਤੀ ਜਾਵੇਗੀ ਤਾਂ ਜੋ ਪਿਛਲੇ ਢੇਡ ਸਾਲ ਤੋਂ ਰੇਤਾਂ ਕਾਰਣ ਸੰਤਾਪ ਹੰਢਾ ਰਹੇ ਕਿਸਾਨ ਮੁੜ ਤੋਂ ਅਬਾਦ ਹੋ ਸਕਣ ਅਤੇ ਆਪਣੀਆਂ ਜ਼ਮੀਨਾਂ ਵਿੱਚ ਫਸਲ ਬੀਜ਼ ਸਕਣ।