ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਨ ਪੁਹੰਚੇ ਸ਼੍ਰੋਮਣੀ ਕਮੇਟੀ ਮੈਂਬਰ, ਨਰਾਇਣ ਸਿੰਘ ਚੋੜਾ ਬਾਰੇ ਕੀਤੀ ਇਹ ਮੰਗ
ਨਰਾਇਣ ਸਿੰਘ ਚੋੜਾ ਦੀ ਪੱਗ ਜਿਸ ਨੇ ਉਤਾਰੀ ਉਸ ਵਿਰੁਧ ਕਾਰਵਾਈ ਦੀ ਮੰਗ ਕੀਤੀ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਗਾਈ ਗਈ ਤਨਖਾਹ ਤੇ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਤਨਖਾਹ ਪੂਰੀ ਕੀਤੀ ਜਾ ਰਹੀ ਸੀ ਅਤੇ ਘੰਟਾ ਘਰ ਚੌਂਕ ਵਾਲੇ ਪਾਸੇ ਮੁੱਖ ਦਰਵਾਜ਼ੇ ਤੇ ਬੈਠ ਜਦੋਂ ਸੁਖਬੀਰ ਸਿੰਘ ਬਾਦਲ ਆਪਣੀ ਤਨਖਾਹ ਪੂਰੀ ਕਰ ਰਹੇ ਸਨ ਉਸ ਵੇਲੇ ਨਰਾਇਣ ਸਿੰਘ ਚੌੜਾ ਵੱਲੋਂ ਉਹਨਾਂ ਉੱਤੇ ਗੋਲੀ ਚਲਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਹੁਣ ਨਰਾਇਣ ਸਿੰਘ ਚੌੜਾ ਦੇ ਖਿਲਾਫ ਇੱਕ ਵਾਰ ਫਿਰ ਤੋਂ ਸ਼ਿਕਾਇਤ ਪੱਤਰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰ ਰਹੇ ਹਨ। ਨਰਾਇਣ ਸਿੰਘ ਚੌੜਾ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਵੱਲੋਂ 1984 ਯਾਦ ਕਰਵਾ ਦਿੱਤੀ ਗਈ ।
ਸੁਖਬੀਰ ਸਿੰਘ ਬਾਦਲ ਉੱਤੇ ਚੱਲੀ ਗੋਲੀ ਤੋਂ ਬਾਅਦ ਲਗਾਤਾਰ ਹੀ ਪੰਜਾਬ ਚ ਸਿਆਸਤ ਗਰਮਾਈ ਹੋਈ ਹੈ। ਉੱਥੇ ਹੀ ਅੱਜ ਸ਼੍ਰੋਮਣੀ ਕਮੇਟੀ ਦਾ ਇੱਕ ਵਫਾਦਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਵਾਸਤੇ ਉਹਨਾਂ ਦੇ ਗ੍ਰਹਿ ਨਿਵਾਸ ਚ ਪਹੁੰਚਿਆ ਅਤੇ ਉਹਨਾਂ ਵੱਲੋਂ ਨਰਾਇਣ ਸਿੰਘ ਚੋੜਾ ਵੱਲੋਂ ਚਲਾਈ ਗਈ ਗੋਲੀ ਨੂੰ ਲੈ ਕੇ ਇੱਕ ਸ਼ਿਕਾਇਤ ਪੱਤਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਗਿਆ।
ਉੱਥੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਨਰਾਇਣ ਸਿੰਘ ਚੋੜਾ ਵੱਲੋਂ ਕੀਤੀ ਇਹ ਕਾਨੂੰਨੀ ਹਰਕਤ ਨੇ ਸਾਨੂੰ 1984 ਯਾਦ ਦੁਬਾਰਾ ਤੋਂ ਕਰਵਾ ਦਿੱਤੀ ਹੈ ਉਸ ਵੇਲੇ ਵੀ ਹਕੂਮਤ ਸਰਕਾਰ ਵੱਲੋਂ ਟੈਂਕਾਂ ਤੋਕਾਂ ਦੇ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਅਤੇ ਇਸ ਵਾਰ ਵੀ ਨਰਾਇਣ ਸਿੰਘ ਚੌੜਾ ਵੱਲੋਂ ਗੋਲੀ ਚਲਾ ਕੇ ਸਾਡੇ ਗੁਰੂਘਰ ਤੇ ਹਮਲਾ ਕੀਤਾ ਹੈ। ਉੱਥੇ ਹੀ ਨਰਾਇਣ ਸਿੰਘ ਚੋੜਾ ਦੀ ਲਾਈ ਗਈ ਪੱਗ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅੰਤਰਿਕ ਕਮੇਟੀ ਦੇ ਵਿੱਚ ਇਸ ਦਾ ਵੀ ਫੈਸਲਾ ਜਰੂਰ ਕੀਤਾ ਜਾਵੇਗਾ ਕਿ ਜਿਸ ਵਿਅਕਤੀ ਵੱਲੋਂ ਨਰਾਇਣ ਸਿੰਘ ਚੋੜਾ ਦੀ ਪੱਗ ਲਾਈ ਗਈ ਹੈ ਉਸ ਖਿਲਾਫ ਕੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।