USA: ਖਾਲਸਾ ਸਾਜਨਾ ਦਿਵਸ ਵਿਸ਼ਾਖੀ ਸਬੰਧੀ ਸਿੱਖ ਸੈਂਟਰ ਫੋਰਟ ਵੇਨ ਵਿਖੇ ਸਲਾਨਾ ਸਮਾਗਮ ਤੇ ਖੂਨ ਦਾਨ ਕੈਪ ਲਗਾਇਆ
ਕੈਪ ਦੌਰਾਨ ਖੂਨ ਦਾਨੀਆਂ ਵਿਚ ਭਾਰੀ ਉਤਸ਼ਾਹ
ਫੋਰਟ ਵੇਨ ਅਮਰੀਕਾ , 19 ਅਪ੍ਰੈਲ (ਰਮਨ ਭਾਟੀਆ )- ਖਾਲਸਾ ਪੰਥ ਦੇ ਸਾਜਨਾ ਦਿਵਸ ਵੈਸਾਖੀ ਸਬੰਧੀ ਸਬੰਧੀ ਅਮਰੀਕਾ ਦੇ ਇੰਡੀਆਨਾ ਸਥਿਤ ਸਿੱਖ ਸੈਂਟਰ ਫੋਰਟ ਵੇਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਉਪਰੰਤ ਹਜੂਰੀ ਰਾਗੀ ਤੇ ਹੈਡ ਗ੍ਰੰਥੀ ਭਾਈ ਗੁਰਦੇਵਾ ਸਿੰਘ ਨਿਰਵਾਣ ਵਲੋਂ ਤੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਅਤੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਬਲੱਡ ਬੈਂਕ ਦੇ ਸਹਿਯੋਗ ਨਾਲ ਖੂਨ ਦਾਨ ਕੈਪ ਲਗਾਇਆ ਗਿਆ। ਜਿਸ ਵਿਚ ਬੜੇ ਉਤਸ਼ਾਹ ਨਾਲ ਸੰਗਤਾਂ ਨੇ ਭਾਗ ਲਿਆ ਤੇ ਖੂਨ ਦਾਨ ਕੀਤਾ। ਇਸ ਦੌਰਾਨ ਬਲੱਡ ਬੈਂਕ ਦੀ ਟੀਮ ਨੇ ਸਮਾਜ ਸੇਵਾ ਤੇ ਖੂਨ ਦਾਨ ਕੈਪ ਲਗਾਉਣ ਲਈ ਪੰਜਾਬੀ ਭਾਈਚਾਰੇ ਦੀ ਸ਼ਲਾਂਘਾ ਕੀਤੀ। ਇਸ ਮੌਕੇ ਕਰਨੈਲ ਸਿੰਘ, ਜੋਗਾ ਸਿੰਘ, ਮਹਿਦਰ ਸਿੰਘ,ਰੇਸ਼ਮ ਸਿੰਘ, ਓਕਾਰ ਸਿੰਘ, ਬਲਵੀਰ ਸਿੰਘ ਭੌਂਰਾ, ਅਮਰੀਕ ਸਿੰਘ ਭੌਂਰਾ, ਬਲਬੀਰ ਸਿੰਘ ਸੈਣੀ, ਗੁਰਜੀਤ ਸਿੰਘ, ਦਲਵੀਰ ਸਿੰਘ,ਬਲਜੀਤ ਸਿੰਘ ਸੈਣੀ,ਹਰਜਿੰਦਰ ਸਿੰਘ, ਰਵਿੰਦਰ ਸਿੰਘ ਮਹਿਦਵਾਣ, ਪ੍ਰਦੀਪ ਸਿੰਘ, ਐਮ ਪੀ ਸਿੰਘ, ਜਸਕਰਨ ਸਿੰਘ, ਰਾਮ ਲੁਧਿਆਣਾਸਰਦੂਲ ਸਿੰਘ, ਅਸ਼ੋਕ ਕੁਮਾਰ, ਮਨਮੋਹਨ ਸਿੰਘ,ਰਮਨ ਭਾਟੀਆ ਚੰਨਿਆਣੀ ,ਹਨੀਸ਼ ਕੁਮਾਰ, ਹਰਜਿੰਦਰ ਸਿੰਘ, ਅਮੋਲਕ ਸਿੰਘ, ਰਵਿੰਦਰ ਕਾਕੂ, ਰਾਜ ਕੰਦੋਲਾ,, ਤੇ ਹੋਰ ਸੰਗਤਾਂ ਹਾਜਰ ਸਨ।