Punjabi News Bulletin: ਪੜ੍ਹੋ ਅੱਜ 20 ਅਪ੍ਰੈਲ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 20 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਵੋਟਰ ਸੂਚੀ ਸਬੰਧੀ 24 ਅਪ੍ਰੈਲ ਤੱਕ ਦਾਇਰ ਕੀਤੇ ਜਾ ਸਕਦੇ ਹਨ ਦਾਅਵੇ ਅਤੇ ਇਤਰਾਜ
2. ’ਯੁੱਧ ਨਸ਼ਿਆਂ ਵਿਰੁੱਧ’ ਦੇ 51ਵੇਂ ਦਿਨ 79 ਨਸ਼ਾ ਤਸਕਰ ਗ੍ਰਿਫ਼ਤਾਰ; 11.5 ਲੱਖ ਨਸ਼ੀਲੀਆਂ ਗੋਲੀਆਂ, 4.40 ਰੁਪਏ ਦੀ ਡਰੱਗ ਮਨੀ ਬਰਾਮਦ
- Big Breaking: ਪੰਜਾਬ ਪੁਲਿਸ ਵੱਲੋਂ 131 ਨਸ਼ਾ ਤਸਕਰ ਗ੍ਰਿਫ਼ਤਾਰ
- 5 ਕਰੋੜ ਦੀ ਫਿਰੌਤੀ ਦਾ ਮਾਮਲਾ: ਦੋ ਗ੍ਰਿਫਤਾਰ
- ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਅਸਲੇ ਸਮੇਤ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ, 3 ਤਸਕਰ ਗ੍ਰਿਫਤਾਰ
3. ਜਲੰਧਰ ਸਰਕਲ ’ਚ ਚੱਲ ਰਿਹੈ ਡਰੇਨੇਜ ਦੀ ਸਫਾਈ ਦਾ ਕੰਮ, ਮਾਨਸੂਨ ਤੋਂ ਪਹਿਲਾਂ ਕਰ ਲਿਆ ਜਾਵੇਗਾ ਮੁਕੰਮਲ : ਬਰਿੰਦਰ ਕੁਮਾਰ ਗੋਇਲ
- ਪਹਿਲੀਆਂ ਸਰਕਾਰਾਂ ਵਾਂਗ ਪੈਸੇ ਵੱਟੇ ਅਹੁਦੇ ਨਹੀਂ, ਮਿਹਨਤੀ ਤੇ ਅਣਥੱਕ ਆਮ ਘਰਾਂ ਦੇ ਵਰਕਰਾਂ ਦਿੱਤੇ ਅਹੁਦੇ - ਖੁੱਡੀਆਂ
-ਪੰਜਾਬ ਦੇ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਕਰਵਾਈ ਜਾਵੇਗੀ - ਹਰਭਜਨ ਸਿੰਘ
- ਡਾ. ਬਲਜੀਤ ਕੌਰ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਗ ਤੋਂ ਪ੍ਰਭਾਵਿਤ ਹੋਏ ਪਿੰਡਾਂ ਦਾ ਦੌਰਾ
- GGSSTP ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਸੁਧਾਰ: ਈਟੀਓ
- ਨਸ਼ਾ ਮੁਕਤ ਤੇ ਬਿਮਾਰੀ ਰਹਿਤ ਸਿਹਤਮੰਦ ਸਮਾਜ ਬਣੇਗਾ ਰੰਗਲੇ ਪੰਜਾਬ ਦੀ ਤਰੱਕੀ ਦਾ ਆਧਾਰ - ਡਾ: ਬਲਬੀਰ ਸਿੰਘ
- ਸਰਕਾਰੀ ਸਕੂਲਾਂ ਵਿੱਚ 24 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਮਜਬੂਤ ਕੀਤਾ: ਬਰਿੰਦਰ ਕੁਮਾਰ ਗੋਇਲ
- ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਗੜ੍ਹੀ ਵਲੋਂ ਸੰਗਰੂਰ ਦਾ ਦੌਰਾ
- ਸਾਨੂੰ ਸਭ ਨੂੰ ਬਾਬਾ ਨਾਨਕ ਦੇ ਸਿਧਾਂਤ ਤੇ ਸੋਚ ਅਨੁਸਾਰ ਚੱਲਣ ਦੀ ਲੋੜ - ਅਮਨ ਅਰੋੜਾ
- ਡਾ ਬਲਬੀਰ ਸਿੰਘ ਨੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਲਿਆ ਜਾਇਜ਼ਾ
- ”ਆਪ” ਸਰਕਾਰ ਵੱਲੋਂ ਫ਼ਸਲੀ ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ 500 ਕਰੋੜ ਰੁਪਏ ਦੀ ਮੈਗਾ ਕਾਰਜ ਯੋਜਨਾ ਦਾ ਐਲਾਨ
4. ਵੱਧ ਕਣਕ ਦੀ ਤੁਲਾਈ ਕਰਕੇ ਕਿਸਾਨਾਂ ਨਾਲ ਹੇਰੀਫੇਰੀ ਕਰਨ ਦੇ ਮਾਮਲੇ ਵਿੱਚ ਦੋ ਫਰਮਾਂ ਨੂੰ ਜੁਰਮਾਨਾ, ਨੋਟਿਸ ਵੀ ਜਾਰੀ
5. Babushahi Special: ਛੋਟੀ ਖਬਰ ਡੂੰਘੇ ਅਰਥ: ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ?
6. ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਅੰਮ੍ਰਿਤਪਾਲ 'ਤੇ ਲੱਗੀ NSA ਦੀ ਮਿਆਦ ਇੱਕ ਸਾਲ ਲਈ ਹੋਰ ਵਧਾਈ, ਪੜ੍ਹੋ ਆਰਡਰ ਦੀ ਕਾਪੀ
7. ਸੁਪਰੀਮ ਕੋਰਟ ਬਾਰੇ ਭਾਜਪਾ MP ਦੀ ਵਿਵਾਦਿਤ ਟਿੱਪਣੀ, SC ਤੋਂ ਮਾਣਹਾਨੀ ਦੀ ਕਾਰਵਾਈ ਦੀ ਮੰਗ
8. ਵੱਡੀ ਖ਼ਬਰ: ਰਜਿੰਦਰਾ ਹਸਪਤਾਲ ਦੇ ਮੈਕੀਕਲ ਸੁਪਰਡੈਂਟ ਨੇ ਦਿੱਤਾ ਅਹੁਦੇ ਤੋਂ ਅਸਤੀਫ਼ਾ
9. ਜੰਮੂ ਕਸ਼ਮੀਰ 'ਚ ਬੱਦਲ ਫਟਿਆ; 3 ਲੋਕਾਂ ਦੀ ਮੌਤ - ਕਈਆਂ ਦੀ ਹਾਲਤ ਗੰਭੀਰ
10. Canada ਵਿੱਚ ਮੰਦਿਰ 'ਤੇ ਖ਼ਾਲਿਸਤਾਨੀ ਨਾਅਰੇ ਲਿਖਣ ਦਾ ਮਾਮਲਾ: ਮਨਿੰਦਰ ਗਿੱਲ ਵਲੋਂ ਸਖ਼ਤ ਨਿੰਦਾ
- Canada : ਮੰਦਰ ਦਾ ਮੂੰਹ ਮੱਥਾ ਵਿਗਾੜਨ ਦੀ ਕੋਸ਼ਿਸ਼, ਖਾਲਿਸਤਾਨ ਪੱਖੀ ਨਾਅਰੇ ਲਿਖੇ