DC ਆਸ਼ਿਕਾ ਜੈਨ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦੀ ਰਾਹਤ ਸਮਗਰੀ ਰਵਾਨਾ
ਹੁਸ਼ਿਆਰਪੁਰ, 4 ਸਤੰਬਰ 2025- ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ ਅਤੇ ਉਹਨਾਂ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਕੁਦਰਤੀ ਆਫ਼ਤ ਦੌਰਾਨ ਉਹਨਾਂ ਦੀ ਟੀਮ ਵੱਲੋਂ ਕੀਤੇ ਗਏ ਉਪਰਾਲੇ ਦੀ ਉਹ ਸਲਾਘਾ ਕਰਦੇ ਹਨ। ਇਹ ਰਾਹਤ ਸਮੱਗਰੀ ਟਾਂਡਾ ਦੇ ਪਿੰਡ ਮਿਆਣੀ ਜਿੱਥੇ ਸਰਕਾਰੀ ਸਕੂਲ ਵਿੱਚ ਹੜ ਪ੍ਰਭਾਵਿਤ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਰੱਖਿਆ ਗਿਆ ਹੈ ਨੂੰ ਰੋਜ਼ਾਨਾ ਦੀ ਲੋੜ ਅਨੁਸਾਰ ਰਾਸ਼ਨ, ਤਰਪਾਲਾਂ, ਰੇਨਕੋਟ, ਨਾ ਹੁਣ ਤੇ ਕੱਪੜੇ ਧੋਣ ਵਾਲੇ ਸਾਬਣ, ਸਰਫ, ਕਛੂਆ ਛਾਪ, ਖਾਣ ਪੀਣ ਲਈ ਰਸ , ਬਿਸਕੁਟ ਆਦਿ ਦਿੱਤੇ ਗਏ। ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਸਰਲੈਕ ਵੀ ਮੁਹਈਆ ਕਰਵਾਇਆ ਗਿਆ। ਇਸ ਤੋਂ ਬਾਅਦ ਸਾਰੀ ਟੀਮ ਰਾਹਤ ਸਮੱਗਰੀ ਦਾ ਸਮਾਨ ਲੈ ਕੇ ਦਸੂਹਾ, ਮੁਕੇਰੀਆਂ ਅਤੇ ਤਲਵਾੜਾ ਦੇ ਪਿੰਡ ਚਕੜਾ ਮਾਂ ਦੇ ਇਕ ਮੰਦਰ ਵਿੱਚ ਜਾ ਕੇ ਸ਼ਰਣਾਰਥੀ ਕੈਂਪ ਵਿੱਚ ਪ੍ਰਸ਼ਾਸਨ ਵੱਲੋਂ ਰੱਖੇ ਗਏ ਕਈ ਪਰਿਵਾਰਾਂ ਨੂੰ ਜਰੂਰਤ ਦਾ ਸਾਰਾ ਸਮਾਨ ਮੁਹਈਆ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ ਨੇ ਕਿਹਾ ਕਿ ਇਸ ਕੁਦਰਤੀ ਆਫਤ ਮੌਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਹੜ ਪੀੜਤ ਇਲਾਕਿਆਂ ਵਿੱਚ ਜਾ ਕੇ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਪਣੇ ਘਰ ਤੋਂ ਬੇਘਰ ਹੋ ਚੁੱਕੇ ਇਹਨਾਂ ਲੋਕਾਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ। ਇਸ ਮੌਕੇ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ, ਮੰਗੇਸ਼ ਸੂਦ ਸੈਕਟਰੀ ਰੈਡ ਕਰੋਸ ਜਿਲਾ ਹੁਸ਼ਿਆਰਪੁਰ, ਐਡਵੋਕੇਟ ਪ੍ਰਿੰਸ ਪ੍ਰੀਤ ਜੀਤ ਸਿੰਘ ਬਾਸੀ, ਤਰੁਣ ਚੁੱਗ ਐਮਡੀ ਕੈਰੀਅਰ ਕਰੇਟਰ ਮੋਹਾਲੀ, ਪ੍ਰਦੀਪ ਸਿੰਘ ਬੈਦਵਾਨ, ਪ੍ਰੀਤ ਕਰਨਦੀਪ ਸਿੰਘ ਬਾਸੀ, ਐਡਵੋਕੇਟ ਅਰਸ਼ ਚੌਧਰੀ, ਐਡਵੋਕੇਟ ਰੋਹਿਤ ਗਰਗ, ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਕੁਲਦੀਪ ਸਿੰਘ ਸਹੋੜਾ, ਰੁਪਿੰਦਰ ਸਿੰਘ ਖਰੜ, ਮਹੇਸ਼, ਲੱਕੀ ਪਹਿਲਵਾਨ, ਜਸਬੀਰ ਸਿੰਘ ਜੱਸੀ ਤੇ ਹੋਰ ਹਾਜ਼ਰ ਸਨ।