ਅਫਗਾਨਿਸਤਾਨ ਵਿੱਚ ਭੂਚਾਲ, ਦਿੱਲੀ-ਐਨਸੀਆਰ ਤੱਕ ਮਹਿਸੂਸ ਹੋਏ ਝਟਕੇ
ਨਵੀਂ ਦਿੱਲੀ, 19 ਅਪ੍ਰੈਲ 2025 : ਸ਼ਨੀਵਾਰ ਨੂੰ ਦੁਪਹਿਰ 12 ਵਜ ਕੇ 30 ਮਿੰਟ ਦੇ ਕਰੀਬ ਅਫਗਾਨਿਸਤਾਨ ਵਿੱਚ ਆਏ 5.8 ਤੀਬਰਤਾ ਦੇ ਭੂਚਾਲ ਦੇ ਝਟਕੇ ਉੱਤਰੀ ਭਾਰਤ ਤੱਕ ਮਹਿਸੂਸ ਕੀਤੇ ਗਏ। ਦਿੱਲੀ, ਗੁਰਗਾਂਵ, ਨੋਇਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੋਕਾਂ ਨੇ ਘਰਾਂ ਅਤੇ ਦਫਤਰਾਂ ਵਿੱਚ ਕੰਪਣ ਮਹਿਸੂਸ ਕੀਤੀ।