ਹਲਕਾ ਜੰਡਿਆਲਾ ਦੇ ਪਿੰਡ ਡੇਹਰੀਵਾਲ ਵਿੱਚ ਚੱਲੀਆਂ ਗੋਲੀਆਂ
ਬਲਰਾਜ ਸਿੰਘ ਰਾਜਾ
ਅੰਮ੍ਰਿਤਸਰ/ਤਰਸਿੱਕਾ 7 ਅਕਤੂਬਰ : ਹਲਕਾ ਜੰਡਿਆਲਾ ਗੁਰੂ ਦੇ ਪਿੰਡ ਡੇਹਰੀਵਾਲ ਵਿੱਚ ਛੇ ਸੱਤ ਨੌਜਵਾਨਾਂ ਵੱਲੋਂ ਇੱਕ ਘਰ ਉਪਰ ਟਾਈਮ ਕਰੀਬ ਸਵੇਰੇ 4 ਕੋ ਵਜੇ ਅੰਧਾ ਧੁੰਦ ਗੋਲੀਆਂ ਚਲਾਈਆਂ ਗਈਆਂ।ਇਸ ਮੌਕੇ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਅਸੀਂ ਘਰ ਸੁਤੇ ਹੋਏ ਸੀ ਅਤੇ ਕੁਝ ਨੌਜਵਾਨ ਸਾਡੇ ਬਾਹਰਲੇ ਮੇਨ ਗੇਟ ਨੂੰ ਦਾਤਰਾਂ ਨਾਲ ਵੱਢ ਕੇ ਘਰ ਅੰਦਰ ਦਾਖਲ ਹੋ ਗਏ ਅਤੇ 35 ਤੋਂ 40 ਗੋਲੀਆਂ ਚਲਾਈਆਂ ਗਈਆਂ। ਅਤੇ ਮੇਰਾ ਪਰਿਵਾਰ ਬਾਲ ਬਾਲ ਬਚਿਆ,ਪੀੜਤ ਕੁਲਦੀਪ ਸਿੰਘ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਇਹਨਾਂ ਤੋਂ ਖਤਰਾ ਹੈ ਇਹ ਕਿਸੇ ਵੇਲੇ ਵੀ ਸਾਡਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ ਉਹਨਾਂ ਦੱਸਿਆ ਕਿ ਇਹਨਾਂ ਨੌਜਵਾਨਾਂ ਖਿਲਾਫ ਨੂੰ ਸ਼ਿਕਾਇਤ ਵੀ ਕਰ ਚੁੱਕੇ ਹਾਂ ਅਤੇ ਇਹਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੈ ਖੋਲ ਵੀ ਪੁਲਿਸ ਨੂੰ ਬਰਾਮਦ ਕਰਵਾ ਚੁਕੇ ਹਾਂ। ਪਰ ਪੁਲਿਸ ਵੱਲੋਂ ਇਹਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕੁਲਦੀਪ ਸਿੰਘ ਨੇ ਅੱਗੇ ਦੱਸਿਆ ਕਿ ਇਹ ਨੌਜਵਾਨ ਸ਼ਰੇਆਮ ਦੋ ਦੋ ਪਿਸਤੌਲ ਲੈ ਕੇ ਘੁੰਮ ਰਹੇ ਹਨ ।
ਕੀ ਕਹਿਣਾ ਹੈ ਐਸ ਐਚ ਓ ਤਰਸਿੱਕਾ :- ਇਸ ਸਬੰਧੀ ਜਦੋਂ ਥਾਣਾ ਤਰਸਿੱਕਾ ਐਸ ਐਚ ਓ ਬਲਵਿੰਦਰ ਸਿੰਘ ਬਾਜਵਾ ਨਾਲ ਸਪੰਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੁਲੜਬਾਜੀ ਨਹੀਂ ਹੋਣ ਦਿੱਤੀ ਜਾਵੇਗੀ। ਜਿਨ੍ਹਾਂ ਨੇ ਪਿੰਡ ਡੇਹਰੀਵਾਲ ਵਿਖੇ ਇੱਕ ਘਰ ਤੇ ਗੋਲੀਆਂ ਚਲਾਈਆਂ ਸਨ। ਉਹਨਾਂ ਤੇ ਬਾਏ ਨਾਮ ਪਰਚਾ ਦਰਜ ਕਰ ਦਿਤਾ ਗਿਆ ਹੈ ਅਤੇ ਜਲਦ ਹੀ ਗ੍ਰਿਫਤਾਰੀ ਕੀਤੀ ਜਾਵੇਗੀ।