ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਕੂਲ ਦੀ ਨਵੀਂ ਬਣੀ ਚਾਰਦੀਵਾਰੀ ਦਾ ਉਦਘਾਟਨ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 24 ਅਪ੍ਰੈਲ ,2025
ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਅਲਾਚੌਰ ਵਿਖੇ ਨਵੀਂ ਬਣੀ ਚਾਰਦੀਵਾਰੀ ਦਾ ਉਦਘਾਟਨ ਸ੍ਰੀ ਲਲਿਤ ਕੁਮਾਰ ਪਾਠਕ ਬੱਲੂ ਪ੍ਰਧਾਨ ਚੇਅਰਮੈਨ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਵਲੋਂ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਪਾਠਕ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬਹੁਤ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣੇਗਾ ।ਇਸ ਸਮੇਂ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਸਕੂਲਾਂ ਵਿੱਚ ਖਾਲੀ ਪਈਆਂ ਪੋਸਟਾਂ ਭਰਨ ਲਈ ਨਵੀਂ ਭਰਤੀ ਕਰ ਰਹੀ ਹੈ। ਇਸ ਮੌਕੇ ਤੇ ਸਕੂਲ ਮੁਖੀ ਸ਼੍ਰੀਮਤੀ ਕ੍ਰਿਸ਼ਮਾ ਬਾਲੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਦਾਨੀ ਪਰਿਵਾਰਾਂ ਉਂਕਾਰ ਸਿੰਘ ਪਾਬਲਾ ਪੁੱਤਰ ਪਾਖਰ ਸਿੰਘ, ਕਰਮਜੀਤ ਸਿੰਘ ਪੁੱਤਰ ਤਰਸੇਮ ਸਿੰਘ, ਕਮਲਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਸਾਬਕਾ ਸਰਪੰਚ ਅਲਾਚੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਸਕੂਲ ਨੂੰ ਰੈਫਰੀਜਰੇਟਰ ਦਾਨ ਕੀਤਾ। ਇਸ ਮੌਕੇ ਤੇ ਸ੍ਰੀ ਰਾਮ ਲਾਲ ਵੱਲੋ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਕਾਰੀ ਹਾਈ ਸਕੂਲ ਅਲਾਚੌਰ ਦੇ ਮੁੱਖ ਅਧਿਆਪਕ ਸੁਰੇਸ਼ ਚੰਦ ਸ਼ਰਮਾ ਅਤੇ ਸਟਾਫ਼ ਮੈਂਬਰ ਤੇ ਸ਼ਿੰਗਾਰਾ ਸਿੰਘ ਸਰਪੰਚ ਅਲਾਚੌਰ,ਮੈਡਮ ਬਬੀਤਾ ਰਾਣੀ, ਸੁਖਵਿੰਦਰ ਕੌਰ ਐਸ ਐਮ ਸੀ ਚੇਅਰਮੈਨ,ਸੀ ਐਚ ਟੀ ਸੈਂਟਰ ਬਰਨਾਲਾ ਕਲਾਂ ਤੋਂ ਬਲਕਾਰ ਚੰਦ, ਰਾਮ ਲਾਲ ਮੁੱਖ ਅਧਿਆਪਕ ਚੂਹੜਪੁਰ, ਹਰਜਿੰਦਰ ਕੌਰ ਮੁੱਖ ਅਧਿਆਪਕਾ ਸਹਾਬਪੁਰ,ਨੀਲਮ ਰਾਣੀ, ਰੋਮਿਲਾ ਕੁਮਾਰੀ, ਭੁਪਿੰਦਰ ਸਿੰਘ, ਅਮਰਜੀਤ ਸਿੰਘ,ਦੇਵ ਰਾਜ, ਜਸਵੰਤ ਕੌਰ, ਵਰਿੰਦਰ ਕੌਰ, ਅਮਰਜੀਤ ਸਿੰਘ, ਅਮ੍ਰਿਤਪਾਲ ਸਿੰਘ, ਸਾਰੇ ਪੰਚ ਗ੍ਰਾਮ ਪੰਚਾਇਤ ਅਲਾਚੌਰ, ਹਰਬੰਸ ਸਿੰਘ,ਜਾਗਰ ਸਿੰਘ ਉਂਕਾਰ ਸਿੰਘ,ਦੇਸ ਰਾਜ ਬਾਲੀ ਨੰਬਰਦਾਰ ਮੁਬਾਰਕਪੁਰ,ਇੰਦਰਜੀਤ ਸਿੰਘ, ਚਰਨਜੀਤ ਸਿੰਘ , ਜੋਗਿੰਦਰ ਪਾਲ ਸਰਪੰਚ ਮੁਬਾਰਕਪੁਰ, ਅਤੇ ਸਮੂਹ ਸਟਾਫ਼ ਮੈਂਬਰ ਤੇ ਕਮੇਟੀ ਮੈਂਬਰ ਹਾਜ਼ਰ ਸਨ।