ਲਿਖਤੀ ਭਰੋਸੇ ਅਨੁਸਾਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਦੇਵਾਂਗੇ ਨਵਾਂ ਰੂਪ - ਪ੍ਰਧਾਨ ਅਰੁਣ ਗਿੱਲ
ਜਗਰਾਉਂ 24 ਅਪ੍ਰੈਲ 2025 - ਨਗਰ ਕੌਂਸਲ ਜਗਰਾਉਂ ਅੰਦਰ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਸੀਵਰ ਮੈਨਾ ਪੰਪ ਆਪਰੇਟਰਾਂ ਮਾਲੀ ਬੇਲਦਾਰ ਫਾਇਰ ਬ੍ਰਿਗੇਡ ਇਲੈਕਟਰੀਸ਼ਨ ਅਤੇ ਕਲਰਕਾਂ ਦੀ ਤਨਖਾਹ ਦੇ ਟੈਂਡਰ ਨਾ ਹੋਣ ਕਰਕੇ ਪਿਛਲੇ ਛੇ ਮਹੀਨਿਆਂ ਤੋਂ ਸਮੇਂ ਸਿਰ ਤਨਖਾਹ ਨਾ ਮਿਲਣ ਰੁਕੀ ਕਰਕੇ ਲਿਖਤੀ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਹੱਲ ਨਾ ਨਿਕਲਣ ਤੇ ਅੱਜ ਸਮੂਹ ਪੱਕੇ ਸਫਾਈ ਸੇਵਕਾਂ ਅਤੇ ਉਕਤ ਸਮੂਹ ਸਟਾਫ ਵੱਲੋਂ ਮੁਕੰਮਲ ਕੰਮ ਬੰਦ ਕਰ ਦਿੱਤਾ ਗਿਆ ਕਾਰਜ ਸਾਧਕ ਅਫਸਰ ਸਰਦਦਾਰ ਸੁਖਦੇਵ ਸਿੰਘ ਰੰਧਾਵਾ ਅਤੇ ਪ੍ਰਧਾਨ ਨਗਰ ਕੌਂਸਲ ਜਗਰਾਉਂ ਜਤਿੰਦਰ ਪਾਲ ਸਿੰਘ ਰਾਣਾ ਜੀ ਦੁਆਰਾ ਸਫਾਈ ਕਰਮਚਾਰੀਆਂ ਸੀਵਰ ਮੈਨਾ ਮਾਲੀ ਬੇਲਦਾਰ ਫਾਇਰ ਬ੍ਰਿਗੇਡ ਇਲੈਕਟਰੀਸ਼ਨ ਅਤੇ ਕਲਕਾਂ ਦੀਆਂ ਵਾਜਬ ਮੰਗਾਂ ਅਨੁਸਾਰ ਲਿਖਤੀ ਭਰੋਸਾ ਦਿੱਤਾ ਗਿਆ ਲਿਖਤੀ ਭਰੋਸੇ ਵਿੱਚ ਬਹੁਤ ਸਾਰੀਆਂ ਮੰਗਾਂ ਨੂੰ ਕਲੀਅਰ ਨਹੀਂ ਕੀਤਾ ਗਿਆ ਪਿਛਲੇ ਸਾਲ ਕੂੜੇ ਦੀ ਛਾਂਟੀ ਲਈ ਜਵਾਨੀ ਰੱਖੇ 17 ਔਰਤਾਂ ਤੇ ਮਰਦ ਰੈਕ ਫਿਕਰਾਂ ਦੀ ਤਨਖਾਹ ਇੱਕ ਸਾਲ ਤੋਂ ਰੁਕੀ ਹੋਈ ਸੀ ਉਹਨਾਂ ਦੀ ਮਿਹਨਤ ਨੂੰ ਜਲਦੀ ਉਹਨਾਂ ਦੇ ਹੱਥਾਂ ਵਿੱਚ ਮਿਲਣ ਦੀ ਆਸ ਵੱਜੀ ਹੈ ਪੰਜ ਮਈ ਤੱਕ ਸਾਰੀਆਂ ਹੀ ਮੰਗਾਂ ਦਾ ਹੱਲ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ ਹੈ। ਪ੍ਰਧਾਨ ਅਰੁਣ ਗਿੱਲ ਨੇ ਸਖਤ ਸ਼ਬਦਾਂ ਵਿੱਚ ਕਿਹਾ ਹੈ ਕਿ ਜੇ ਲਿਖਤੀ ਭਰੋਸੇ ਅਨੁਸਾਰ ਮੰਗਾ ਦਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਨੂੰ ਨਵੇਂ ਰੂਪ ਵਿੱਚ ਤਿੱਖਾ ਕਰਨਗੇ ਸਮੂਹ ਸਫਾਈ ਸੇਵਕਾਂ ਅਤੇ ਉਕਤ ਸਟਾਫ ਦੁਆਰਾ ਪ੍ਰਧਾਨ ਅਰੁਣ ਗਿੱਲ ਦਾ ਹਰ ਹਾਲ ਵਿੱਚ ਸਾਥ ਦੇਣ ਦਾ ਪ੍ਰਣ ਵੀ ਲਿਆ ਗਿਆ ਇਸ ਮੌਕੇ ਡਰਾਫਟਸਮੈਨ ਕੋਮਲ ਮੈਡਮ ਕਲਰਕ ਦਵਿੰਦਰ ਸਿੰਘ,ਗਗਨ ਖੁੱਲਰ, ਨਵਜੀਤ ਕੌਰ,ਤਾਰਕ, ਵਿਸ਼ਾਲ ਟੰਡਨ , ਫਾਇਰ ਬ੍ਰਿਗੇਡ ਭਗਤ ਸਿੰਘ, ਸੋਨੀ ਢਿੱਲੋਂ, ਪ੍ਰਧਾਨ ਅਮਰਪਾਲ ਸਿੰਘ,ਤੀਰਥ ਸਿੰਘ,ਪੰਪ ਓਪਰੇਟਰ, ਸ਼ਾਮ ਲਾਲ ਚਿੰਡਾਲਿਆ, ਰਾਜ਼ ਕੁਮਾਰ, ਲਖਵੀਰ ਸਿੰਘ, ਹਰਦੀਪ ਢੋਲਣ, ਜ਼ਿਮੀਂ ਗਰਚਾ ਪ੍ਰਧਾਨ ਰਜਿੰਦਰ ਕੁਮਾਰ ਪ੍ਰਧਾਨ ਸ਼ਨੀ ਸੁੰਦਰ, ਸਨਦੀਪ ਕੁਮਾਰ, ਭੂਸ਼ਨ ਗਿੱਲ, ਪ੍ਰਦੀਪ ਕੁਮਾਰ,ਮਿਸਰੋ ਦੇਵੀ, ਆਸਾਂ ਰਾਣੀ, ਅਤੇ ਸਮੂਹ ਸਟਾਫ ਨਗਰ ਕੌਂਸਲ ਜਗਰਾਉਂ ਹਾਜ਼ਰ ਰਹੇ।