ਸਿਹਤ ਵਿਭਾਗ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲਗਾ ਰਿਹਾ ਮੈਡੀਕਲ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ 29 ਅਗਸਤ 2025 - ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਗੁਰਦਾਸਪੁਰ ਦੇ ਵੱਖ ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ ਲਾਏ ਗਏ ਹਨ। ਮਰੀਜਾਂ ਨੂੰ ਜਰੂਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਦਸਿਆ ਕਿ ਹੱੜ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਸੰਬੰਧੀ ਜਰੂਰੀ ਪ੍ਰਬੰਧ ਕੀਤੇ ਗਏ ਹਨ। 28 ਅਗਸਤ ਤੱਕ ਜ਼ਿਲੇ ਵਿੱਚ 28 ਮੈਡੀਕਲ ਕੈਂਪ ਲਗਾਏ ਗਏ ਸਨ। ਜਰੂਰਤ ਅਨੁਸਾਰ ਇਨ੍ਹਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਜਿਲਾ ਪੱਧਰ ਤੇ 3 ਰੈਪਿਡ ਰੇਸਪੋਂਸ ਟੀਮਾਂ ਬਣਾਈਆਂ ਗਈਆਂ ਹਨ ਜਦਕਿ ਬਲਾਕ ਪੱਧਰ ਤੇ 20ਰੈਪਿਡ ਰੇਸਪੋਂਸ ਟੀਮਾਂ ਬਣਾਈਆਂ ਗਈਆਂ ਹਨ। ਲੋਕਾਂ ਦੀ ਸਹੂਲੀਅਤ ਦੇ ਅਨੁਸਾਰ 38ਮੋਬਾਈਲ ਮੈਡੀਕਲ ਟੀਮਾਂ ਬਣਾਈਆਂ ਗਈਆਂ ਹਨ। ਸਮੂਹ ਟੀਮਾਂ ਐਨਡੀਆਰਐਫ ਨਾਲ ਤਾਲਮੇਲ ਵਿੱਚ ਹਨ।ਕਿਸੇ ਵੀ ਹਾਲਤ ਨਾਲ ਨਜਿਠਣ ਲਈ ਤਿਆਰ ਹਨ।ਹੁਣ ਤੱਕ ਇਨਾ ਟੀਮਾਂ ਨੇ ਸੈਕੜੇ ਮਰੀਜਾਂ ਨੂੰ ਗੰਬੀਰ ਸਥਿਤੀ ਵਿੱਚ ਜਾਣ ਤੋਂ ਬਚਾਇਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਵਿੱਚ ਵਿਭਾਗ ਦੀਆਂ 6ਜਦਕਿ 108 ਵਾਲੀ 17 ਐਂਬੂਲੈਂਸ ਲੋਕਾਂ ਦੀ ਸੇਵਾ ਵਿੱਚ ਮੌਜੂਦ ਹਨ। ਮਰੀਜਾ ਨੂੰ ਸਾਰੀ ਦਵਾਇਆਂ ਮੁਫਤ ਦਿੱਤੀਆ ਜਾ ਰਹੀਆਂ ਹਨ। ਇਸ ਦੇ ਨਾਲ ਜੀ ਮੱਛਰ ਤੋਂ ਬਚਾਓ ਲਈ ਕਰੀਮ ਅਤੇ ਧੂਏਂ ਲਈ ਕੋਇਲ ਵੀ ਦਿੱਤੀ ਜਾ ਰਹੀ ਹੈ।
ਸਿਹਤ ਸੰਸਥਾਵਾਂ ਵਿੱਚ ਜਰੂਰੀ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਸਾਫ ਸਫਾਈ, ਚੰਗਾ ਖਾਣ ਪਾਣ , ਜਰੂਰੀ ਸਿਹਤ ਨੁਕਤਿਆਂ ਬਾਰੇ ਦੱਸਿਆ ਜਾ ਰਿਹਾ ਹੈ। ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸਾਫ ਪਾਣੀ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ।.