ਸਿਵਲ ਸਰਜਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸਿਹਤਮੰਦ ਰਹਿਣ ਦੇ ਦਸੇ ਨੁਕਤੇ
ਰੋਹਿਤ ਗੁਪਤਾ
ਗੁਰਦਾਸਪੁਰ 6 ਸਤੰਬਰ
ਜਿਲਾ ਗੁਰਦਾਸਪੁਰ ਵਿੱਚ ਮੌਜ਼ੂਦਾ ਸਮੇਂ ਵਿੱਚ ਹੜ੍ਹ ਕਾਰਨ ਬਣੇ ਹਾਲਾਤਾਂ ਦੇ ਮੱਦੇਨਜਰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਵੱਲੋ ਸਿਹਤ ਬਲਾਕ ਕਲਾਨੌਰ ਅਤੇ ਧਿਆਨਪੁਰ ਖੇਤਰ ਦੇ ਪਿੰਡ ਹਰੂਵਾਲ, ਜਾਗੋਵਾਲ ਬੇਦੀਆਂ ਆਦਿ ਵਿੱਚ ਜਾ ਕੇ ਹੱੜ ਪ੍ਰਭਾਵਿਤ ਲੋਕਾਂ ਦੇ ਘਰਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਮੌਜ਼ੂਦਾ ਹਾਲਤਾਂ ਵਿੱਚ ਸਿਹਤਮੰਦ ਰਹਿਣ ਬਾਰੇ ਦੱਸਿਆ। ਸਿਹਤ ਵਿਭਾਗ ਦੀਆਂ ਹਿਦਾਇਤਾਂ ਨੂੰ ਮੰਨਣ ਲਈ ਕਿਹਾ। ਇਸ ਦੇ ਨਾਲ ਨਾਲ ਹੀ ਉਨ੍ਹਾਂ ਨੇ ਖੇਤਰ ਵਿੱਚ ਲਗਾਏ ਗਏ ਮੈਡੀਕਲ ਕੈਂਪ ਦਾ ਦੌਰਾ ਕੀਤਾ। ਖੇਤਰ ਵਿੱਚ ਮੱਛਰ ਦੇ ਖਾਤਮੇ ਲਈ ਬ੍ਰੀਡਿੰਗ ਚੈਕਿੰਗ , ਸਪਰੇ, ਸਾਫ਼ ਪਾਣੀ ਲਈ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਦਾ ਜਾਇਜਾ ਲਿਆ। ਸਿਹਤ ਕਰਚਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਸਿਹਤ ਵਿਭਾਗ ਵੱਲੋਂ ਖੇਤਰ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਉਨ੍ਹਾਂ ਨੇ ਸੰਭਾਵਤ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ। ਮੈਡੀਕਲ ਕੈਂਪ ਲਈ ਮੈਡੀਕਲ ਟੀਮਾਂ ਦੇ ਗਠਨ, ਸਾਫ ਪਾਣੀ ਦੇ ਪ੍ਰਬੰਧਾਂ ਆਦਿ ਸਿਹਤ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਿਲ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਜਿਲਾ ਐਪਿਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ ਵੀ ਮੌਜੂਦ ਸਨ।