ਪਿੰਡ ਹਿੰਮਤਪੁਰਾ ਵਿਖੇ 65 ਲੱਖ ਰੁਪਏ ਦੀ ਲਾਗਤ ਨਾਲ ਬਣੇ 220 ਕੇਵੀ ਗਰਿੱਡ ਦੇ ਨਵੇਂ ਪ੍ਰੋਜੈਕਟ ਦੀ ਸੁਰੂਆਤ
ਮੋਗਾ 6 ਸਤੰਬਰ 2025 : ਅੱਜ ਪਿੰਡ ਹਿੰਮਤਪੁਰਾ ਵਿੱਚ ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਪਿੰਡ ਹਿੰਮਤਪੁਰਾ ਵਿਖੇ 65 ਲੱਖ ਰੁਪਏ ਦੀ ਲਾਗਤ ਵਾਲੇ ਨਵੇਂ ਬਣੇ 220 ਕੇਵੀ ਗਰਿੱਡ ਅਤੇ ਹਿੰਮਤਪੁਰਾ ਇੰਡਸਟਰੀ ਦੇ ਲੋਡ ਨੂੰ ਵੱਖਰਾ ਵੰਡਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ, ਜਿਸ ਨਾਲ ਇਡੰਸਟਰੀ ਦੀ ਲਾਈਟ ਵੱਖ ਅਤੇ ਪਿੰਡ ਹਿੰਮਤਪੁਰਾ ਦੀ ਲਾਈਟ ਵੱਖਰੀ ਹੋ ਜਾਵੇਗੀ।
ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਇਤਿਹਾਸਕ ਫੈਸਲੇ ਲਏ ਹਨ ਜਿਨ੍ਹਾਂ ਵਿੱਚ ਕਿਸਾਨਾਂ ਨੂੰ ਬਿਜਲੀ ਸਪਲਾਈ ਦਾ ਲੋਡ ਕਰਨ ਲਈ ਮਾਨ ਸਰਕਾਰ ਨੇ ਤਕਰੀਬਨ ਸਾਰੇ ਹੀ ਗਰਿੱਡ ਅੱਪਡੇਟ ਕਰਕੇ ਉਨ੍ਹਾਂ ਦੀ ਸਮਰੱਥਾ ਨੂੰ ਵਧਾਇਆ ਹੈ ਤਾਂ ਕਿ ਸਾਡੇ ਗਰਿੱਡ ਅੰਡਰਲੋਡ ਰਹਿਣ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤਾਂ ਲਈ ਦਿਨ ਸਮੇਂ ਪੂਰੀ ਬਿਜਲੀ ਸਪਲਾਈ ਦਿੱਤੀ ਗਈ ਤਾਂ ਕਿ ਸਾਡੇ ਕਿਸਾਨ ਰਾਤ ਨੂੰ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਰਹਿ ਸਕਣ ਜਦਕਿ ਪਿਛਲੀਆਂ ਸਰਕਾਰਾਂ ਵੇਲੇ ਬਿਜਲੀ ਪੂਰੀ ਤਰ੍ਹਾ ਨਹੀਂ ਆਉਂਦੀ ਸੀ । ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਜਿਆਦਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ ਜਿਸ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਬਰਬਾਦ ਹੋ ਗਈ ਹੈ।
ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੇ ਆਪਣੀ ਸਮੁੱਚੀ ਕੈਬਨਿਟ, ਵਿਧਾਇਕ, ਆਪ ਵਲੰਟੀਅਰਾਂ ਨੂੰ ਹੜ੍ਹ ਪੀੜਤਾਂ ਦੀ ਮੱਦਦ ਲਈ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਹੋਇਆ ਹੈ । ਵਿਧਾਇਕ ਬਿਲਾਸਪੁਰ ਕਿਹਾ ਕਿ ਇਨਸਾਨੀਅਤ ਦੇ ਨਾਤੇ ਉਹ ਵੀ ਆਪਣੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਭੇਜ ਰਹੇ ਹਨ ।
ਇਸ ਮੌਕੇ ਗ੍ਰਾਮ ਪੰਚਾਇਤ, ਸਕੂਲ ਸਟਾਫ, ਸੰਤ ਬਾਬਾ ਜੀਤ ਸਿੰਘ ਜੀ, ਸੰਤ ਬਾਬਾ ਜਸਵੰਤ ਸਿੰਘ ਜੀ ਅਤੇ ਪਿੰਡ ਵਾਸੀਆਂ ਦੀ ਵੱਡੀ ਹਾਜ਼ਰੀ ਰਹੀ। ਸੰਤ ਬਾਬਾ ਜੀਤ ਸਿੰਘ ਨੇ ਐਮ.ਐਲ.ਏ. ਮਨਜੀਤ ਸਿੰਘ ਬਿਲਾਸਪੁਰ ਅਤੇ ਹੋਰਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਐਕਸੀਅਨ ਜਸਵੀਰ ਸਿੰਘ (ਬਾਘਾਪੁਰਾਣਾ), ਐਸ. ਡੀ. ਓ. ਰਮੇਸ਼ ਕੁਮਾਰ (ਬਿਲਾਸਪੁਰ), ਜੇ.ਈ. ਜਸਵੀਰ ਸਿੰਘ, ਜਸਵੰਤ ਸਿੰਘ (ਐਸ.ਐਸ.ਈ. 220 ਕੇਵੀ ਗਰਿੱਡ),ਜੇ ਈ ਸੁਮਿਤ ਕੁਮਾਰ,ਗਰਿੱਡ ਮੁਲਾਜ਼ਮ ਜੇ ਈ ਗੁਰਦੀਪ ਸਿੰਘ,ਐਲ ਐਮ ਦਲਜੀਤ ਸਿੰਘ,ਐਲ ਐਮ ਰੁਪਿੰਦਰ ਸਿੰਘ,ਏ ਐਲ ਐਮ ਸਤਨਾਮ ਸਿੰਘ,ਏ ਐਲ ਐਮ ਮਨਦੀਪ ਸਿੰਘ,ਸੀ ਐਚ ਵੀ ਕੁਲਵਿੰਦਰ ਸਿੰਘ, ਸੀ ਐਮ ਵੀ ਜਸਵੀਰ ਸਿੰਘ,ਐਸ ਐਸ ਏ ਜਗਦੀਪ ਸਿੰਘ ਐਸ ਐਸ ਏ ਗੌਰਵ ਕੁਮਾਰ,ਐਸ ਐਸ ਏ ਨਰੈਣ ਸਿੰਘ,ਐਸ ਐਸ ਏ ਮਨਦੀਪ ਸਿੰਘ। ਸਰਪੰਚ ਬਾਦਲ ਸਿੰਘ,ਸਕੱਤਰ ਰੂਪ ਸਿੰਘ, ਸਮੂਹ ਪੰਚਾਇਤ ਮੈਂਬਰ, ਸੋਸਾਇਟੀ ਪ੍ਰਧਾਨ ਕੁਲਦੀਪ ਸਿੰਘ ਕੀਪਾ,ਪੰਚ ਬੇਅੰਤ ਸਿੰਘ ,ਪੰਚ ਸੁਖਜਿੰਦਰ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਮੋਹਨ ਸਿੰਘ, ਪੰਚ ਇਕਬਾਲ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਜਗਸੀਰ ਸਿੰਘ, ਪੰਚ ਘੋਨਾ ਸਿੰਘ,ਮਲਕੀਤ ਸਿੰਘ ਖਾਲਸਾ, ਸੂਬੇਦਾਰ ਗੁਰਮੇਲ ਸਿੰਘ,ਬਿੰਦਰ ਸਿੰਘ ਮਾਨ, ਲਖਵੀਰ ਸਿੰਘ ਸਰਜੇ ਕਾ, ਲਖਵੀਰ ਸਿੰਘ ਖਾਲਸਾ, ਡਾਕਟਰ ਜਗਸੀਰ ਸਿੰਘ, ਬੇਅੰਤ ਸਿੰਘ ਮਾਨ,ਭੋਲਾ ਸਿੰਘ ਪੰਚ, ਰਣਜੀਤ ਸਿੰਘ ਗੋਰਾ, ਸੁਖਚੈਨ ਸਿੰਘ ਧਾਲੀਵਾਲ, ਗੁਰਚਰਨ ਸਿੰਘ ਜਲਾਲ ਕਾ, ਕੁਲਵੰਤ ਜਲਾਲ ਕਾ, ਗੁਰਪ੍ਰੀਤ ਗਿੱਲ ਰਾਈ, ਮਹਿੰਦਰਪਾਲ ਫੌਜੀ, ਬੇਅੰਤ ਸਿੰਘ ਸੇਲਜ਼ਮੈਨ, ਮਨਪ੍ਰੀਤ ਸਿੰਘ ਕੱਲੂ, ਕਲਦੀਪ ਸਿੰਘ ਪੰਜੂ,ਅਮਨਾ ਭੰਗੂ, ਨੀਟੂ ਖਾਈ ਵਾਲਾ, ਮਨੀਸ਼ ਗਰਗ, ਬਾਦਲ ਸਿੰਘ ਕੂਕਾ, ਮਿਸਤਰੀ ਨਛੱਤਰ ਸਿੰਘ ਇਸ ਸਮੇਂ ਵੱਖ-ਵੱਖ ਸਮਾਜ ਸੇਵਕ, ਸੈਨਿਕ, ਨੌਜਵਾਨ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਖਾਣ ਪੀਣ ਦਾ ਪ੍ਰਬੰਧ ਲਖਵੀਰ ਸਿੰਘ ਕਨੇਡੀਅਨ ਵੱਲੋਂ ਕੀਤਾ ਗਿਆ।