ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜੋੜਦੀਆਂ ਪੇਂਡੂ ਸੜਕਾਂ ਟੁੱਟਣ ਕਾਰਨ ਬਹੁਤ ਮਾੜਾ ਹਾਲ : ਬਲਜੀਤ ਸਿੰਘ ਭੁੱਟਾ
ਸ਼੍ਰੀ ਫਤਹਿਗੜ੍ਹ ਸਾਹਿਬ, 25 ਦਸੰਬਰ 2024 : ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਜੋੜ ਮੇਲ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਪ੍ਰੰਤੂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰਬੰਧਾਂ ਦੀ ਘਾਟ ਨਜ਼ਰ ਪੈ ਰਹੀ ਹੈ ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਫਤਹਿਗੜ੍ਹ ਸਾਹਿਬ ਨੇ ਅੱਜ ਆਮ ਖਾਸ ਬਾਗ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਉਹਨਾਂ ਕਿਹਾ ਪ੍ਰਸ਼ਾਸਨ ਵੱਲੋਂ ਸ਼੍ਰੀ ਫਤਹਿਗੜ੍ਹ ਸਾਹਿਬ ਨੂੰ ਜੋੜਦੀਆਂ ਸੜਕਾਂ ਦੀ 100%ਮੁਰੰਮਤ ਕਰਨ ਦਾ ਦਾਅਵਾ ਕੀਤਾ ਗਿਆ ਹੈ।ਪ੍ਰੰਤੂ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜੋੜਦੀਆਂ ਪੇਂਡੂ ਸੜਕਾਂ ਟੁੱਟਣ ਕਾਰਨ ਬਹੁਤ ਮਾੜਾ ਹਾਲ ਹੈ ਜਿਨਾ ਤੇ ਲੰਘਣ ਲਈ ਲੋਕਾਂ ਨੂੰ ਵੱਡੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਆਮ ਖਾਸ ਬਾਗ ਵਿੱਚ ਬਣੀ ਪਾਰਕ ਦਾ ਮਾੜਾ ਹਾਲ ਹੈ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਲਾਈਟ ਐਡ ਸਾਊਂਡ ਰਾਤ ਦੇ ਪ੍ਰੋਗਰਾਮ ਦੇਖਣ ਲਈ ਆਉਣਾ ਹੈ।ਪਰੰਤੂ ਪ੍ਰਸ਼ਾਸਨ ਪਾਰਕ ਦੀ ਸਫਾਈ ਅਤੇ ਸੰਭਾਲ ਕਰਨ ਵਿੱਚ ਫੇਲ ਸਾਬਤ ਹੋਇਆ।ਸ.ਭੁੱਟਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵੱਡੇ ਵੱਡੇ ਵਾਅਦੇ ਖੋਖਲੇ ਜਾਪ ਰਹੇ ਹਨ।ਇਸ ਕਰਕੇ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਇਸ ਮੌਕੇ ਮਨਦੀਪ ਸਿੰਘ ਨਡਿਆਲੀ,ਗੁਰਵੰਤ ਸਿੰਘ ਸੈਕਟਰੀ ਸਰਹਿੰਦ,ਜਸ਼ਨਪ੍ਰੀਤ ਸਿੰਘ ਸਰਹਿੰਦ,ਜਸਵਿੰਦਰ ਸਿੰਘ ਝਿੰਜਰਾ,ਬਲਜੀਤ ਸਿੰਘ ਦਿਓਲ ਆਦਿ ਹਾਜ਼ਰ ਸਨ।