ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸੈਸ਼ਨ 2025-26 ਦੀ PTA ਦਾ ਗਠਨ
ਰੋਹਿਤ ਗੁਪਤਾ
ਗੁਰਦਾਸਪੁਰ 12 ਅਪ੍ਰੈਲ
ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਵਲੋਂ ਕਾਲਜ ਦੇ ਵਿਕਾਸ ਸੰਬੰਧੀ ਅਹਿਮ ਕਦਮ ਚੁੱਕੇ ਜਾ ਰਹੇ ਹਨ, ਜਿਸ ਲੜੀ ਤਹਿਤ ਕਾਲਜ ਦੀ ਤਰੱਕੀ ਲਈ ਮਾਪੇ-ਅਧਿਆਪਕ ਸੰਸਥਾ (ਪੀ.ਟੀ.ਏ.) ਦਾ ਗਠਨ ਕੀਤਾ ਗਿਆ। ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਨਿਗਰਾਨੀ ਹੇਠ ਜਨਰਲ ਹਾਊਸ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸੀਨੀਅਰ ਵਾਈਸ ਪ੍ਰਧਾਨ ਵਜੋਂ ਸ਼ਾਮ ਲਾਲ, ਸੈਕਟਰੀ ਵਜੋਂ ਵਿਜੇ ਕੁਮਾਰ, ਕੈਸ਼ੀਅਰ ਵਜੋਂ ਡਾ. ਸਰਬਜੀਤ ਸਿੰਘ, ਜੁਆਇੰਟ ਸੈਕਟਰੀ ਵਜੋਂ ਪ੍ਰੋ. ਬਲਜੀਤ ਸਿੰਘ, ਵਾਈਸ ਪ੍ਰਧਾਨ ਅਤੇ ਬਰਸਰ ਵਜੋਂ ਡਾ. ਕਰਨਜੀਤ ਸ਼ਰਮਾ, ਮਾਪੇ ਮੈਂਬਰ ਵਜੋਂ ਸ੍ਰੀਮਤੀ ਕੋਮਲ, ਸ੍ਰੀਮਤੀ ਸੁਨੀਤਾ, ਅਧਿਆਪਕ ਮੈਂਬਰ ਵਜੋਂ ਪ੍ਰੋ. ਲਵਪ੍ਰੀਤ ਸਿੰਘ, ਪ੍ਰੋ. ਸੀਮਾ ਮਹਾਜਨ, ਪ੍ਰੋ. ਜੋਗਾ ਸਿੰਘ, ਕਾਲਜ ਕੌਂਸਲ ਮੈਂਬਰ ਵਜੋਂ ਪ੍ਰੋ. ਅਨੁਰਾਗ, ਪ੍ਰਿੰਸੀਪਲ ਵੱਲੋਂ ਨਾਮਜ਼ਦ ਮੈਂਬਰ ਡਾ. ਪਵਨ ਸਰਵਰ, ਪੀ.ਟੀ.ਏ. ਕਲਰਕ ਵਜੋਂ ਅਮਨਜੀਤ ਸਿੰਘ ਲੋਕਤੰਤਰਿਕ ਢੰਗ ਨਾਲ ਚੁਣਿਆ ਗਿਆ। ਇਸ ਉਪਰੰਤ ਕਾਲਜ ਦੀ ਕਾਰਜਕਾਰਨੀ ਕਮੇਟੀ ਨੇ ਪ੍ਰਿੰਸੀਪਲ ਦਫਤਰ ਵਿਖੇ ਕਾਲਜ ਦੇ ਸਰਵਪੱਖੀ ਵਿਕਾਸ ਸੰਬੰਧੀ ਅਧੂਰੇ ਕਾਰਜ ਮੁਕੰਮਲ ਕਰਵਾਉਣ ਬਾਰੇ ਵਿਸਥਾਰਪੂਰਵਕ ਚਰਚਾ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ।