ਕਪੂਰਥਲਾ-ਸੁਲਤਾਨਪੁਰ ਬਣ ਰਹੀ ਡਬਲ਼ ਸੜਕ ਤੇ ਡਵਾਈਡਰ ਵਿਚੋਂ ਰਸਤਾ ਦੇਣ ਦੀ ਕੀਤੀ ਮੰਗ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 19 ਅਪ੍ਰੈਲ 2025 - ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵਾਇਆ ਪਾਜੀਆਂ ਸੜਕ ਨੂੰ ਡਬਲ਼ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਡਬਲ਼ ਸੜਕ ਤੇ ਵਿਚਕਾਰ ਡਵਾਈਡਰ ਬਣਾਇਆ ਜਾ ਰਿਹਾ ਹੈ ਪਰ ਪਾਜੀਆਂ ਦੇ ਨੇੜਿਉਂ ਜਿੱਥੋਂ ਸੜਕ ਮੈਰੀਪੁਰ ,ਦੁਰਗਾਪੁਰ, ਜਾਰਜਪੁਰ ਨੂੰ ਮੁੜਦੀ ਹੈ ਓਥੋਂ ਇਹਨਾਂ ਪਿੰਡਾਂ ਨੂੰ ਜਾਣ ਵਾਸਤੇ ਰਸਤਾ ਨਹੀਂ ਦਿੱਤਾ ਜਾ ਰਿਹਾ। ਇਸ ਰਸਤੇ ਦੀ ਮੰਗ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਸੜਕ ਦੁਰਗਾਪੁਰ, ਮੈਰੀਪੁਰ, ਜਾਰਜਪੁਰ ਤੋਂ ਹੁੰਦੀ ਹੋਈ ਕਾਲਰੁੂ, ਬੂਲਪੁਰ, ਸੈਦਪੁਰ ਤੋਂ ਤਲਵੰਡੀ ਚੌਧਰੀਆਂ ਗੋਇੰਦਵਾਲ ਸਾਹਿਬ ਰੋਡ ਨਾਲ ਜੁੜਦੀ ਹੈ ਜਿਸ ਤੇ ਆਵਾਜਾਈ ਕਾਫੀ ਰਹਿੰਦੀ ਹੈ।
ਉਨਾਂ ਕਿਹਾ ਕਿ ਮੈਰੀਪੁਰ ਦਾਣਾ ਮੰਡੀ ਅਤੇ ਸ਼ੈਲਰ ਵਾਸਤੇ ਟਰਾਲੇ ਵੀ ਇਸੇ ਰਸਤੇ ਜਾਂਦੇ ਹਨ। ਉਹਨਾਂ ਕਿਹਾ ਕਿ ਰਸਤਾ ਨਾ ਛੱਡਣ ਦੀ ਸੂਰਤ ਵਿੱਚ ਇਲਾਕੇ ਦੇ 20- 25 ਪਿੰਡਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਜੇਕਰ ਪਾਜੀਆਂ ਡਿਵਾਈਡਰ ਤੋਂ ਮੁੜਨਾ ਪਵੇ ਤਾਂ ਦੁਰਘਟਨਾਵਾਂ ਵਿੱਚ ਭਾਰੀ ਵਾਧਾ ਹੋਵੇਗਾ।ਅੱਜ ਵੱਡੀ ਗਿਣਤੀ ਵਿੱਚ ਇਕੱਤਰ ਦੁਰਗਾਪੁਰ ,ਮੈਰੀਪੁਰ, ਜਾਰਜਪੁਰ ਅਤੇ ਕਾਲਰੁ ਦੇ ਵਸਨੀਕਾਂ ਵੱਲੋਂ ਪ੍ਰਸਾਸ਼ਨ ਕੋਲੋਂ ਇਹ ਮੰਗ ਕੀਤੀ ਗਈ ਕਿ ਇਸ ਸੜਕ ਤੋਂ ਮੁੜਨ ਵਾਸਤੇ ਰਸਤਾ ਜਰੂਰ ਦਿੱਤਾ ਜਾਵੇ ਤਾਂ ਜੋ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਪੱਪਾ ਜਾਰਜਪੁਰ ,ਸੁਰਿੰਦਰਪਾਲ ਸਿੰਘ ਸਾਬਕਾ ਸਰਪੰਚ ਮੈਰੀਪੁਰ,ਕੁਲਦੀਪ ਸਿੰਘ ਸਾਬਕਾ ਸਰਪੰਚ ਦੁਰਗਾਪੁਰ, ਹਰਪ੍ਰੀਤ ਸਿੰਘ ਸੈਕਟਰੀ ਮੈਰੀਪੁਰ,ਲਾਡੀ ਜਾਰਜਪੁਰ, ਮੋਹਨ ਸਿੰਘ ਦੁਰਗਾਪੁਰ,ਮੇਹਰ ਸਿੰਘ ਦੁਰਗਾਪੁਰ,ਬਲਦੇਵ ਸਿੰਘ ਮੈਰੀਪੁਰ,ਅਮਰਿੰਦਰ ਸਿੰਘ ਮੈਰੀਪੁਰ,ਅਮਰੀਕ ਸਿੰਘ ਮੈਰੀਪੁਰ, ਨਵਦੀਪ ਸਿੰਘ ਮੈਰੀਪੁਰ ,ਗੁਰਮੇਲ ਸਿੰਘ ਦੁਰਗਾਪੁਰ,ਬਲਬੀਰ ਸਿੰਘ ਮੈਰੀਪੁਰ,ਗੁਲਜ਼ਾਰ ਸਿੰਘ, ਯੁੱਗਾਂ ਜਾਰਜਪੁਰ,ਜਗਦੀਪ ਮੈਰੀਪੁਰ, ਲਵਲੀ ਜਾਰਜਪੁਰ, ਸਾਬ ਜਾਰਜਪੁਰ , ਗੋਪੀ ਜਾਰਜਪੁਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।