ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਬਠਿੰਡਾ ਦਾ ਦੌਰਾ
ਅਸ਼ੋਕ ਵਰਮਾ
ਬਠਿੰਡਾ, 17 ਜਨਵਰੀ 2025 : ਸਥਾਨਕ ਸਟੇਟ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵਿਖੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਜ਼ਿਲ੍ਹਾ ਮਾਨਸਾ ਅਤੇ ਸਰਕਾਰੀ ਕਾਲਜ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਦੇ ਵਿਦਿਆਰਥੀਆਂ ਨੇ ਵਿਜ਼ਟ ਕੀਤੀ। ਇਹ ਵਿਜ਼ਟ ਪੰਜਾਬ ਸਰਕਾਰ ਦੀਆਂ ਜਾਰੀ ਹਦਾਇਤਾਂ ਕਿ ਵਿਦਿਆਰਥੀਆਂ ਨੂੰ ਇੰਡਸਟ੍ਰੀਅਲ ਵਿਜ਼ਟ ਕਰਵਾਈ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਸਰਕਾਰੀ ਕਾਲਜਾ ਦੀ ਜਾਣਕਾਰੀ ਮਿਲ ਸਕੇ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿੱਤਾ ਮੁੱਖੀ ਕੋਰਸ ਜੋ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਹਨ ਦੀ ਜਾਣਕਾਰੀ ਮਿਲ ਸਕੇ ਅਤੇ ਉਹ ਭਵਿੱਖ ਵਿੱਚ ਇਹ ਕੋਰਸ ਕਰਨ ਤੋਂ ਬਾਅਦ ਆਪਣੇ ਪੈਰਾਂ ਤੇ ਖੜੇ ਹੋ ਸਕਣ।
ਇੰਸਟੀਚਿਊਟ ਵੱਲੋਂ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੇ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਨ੍ਹਾਂ ਕੋਰਸਾ ਨੂੰ ਕਰਨ ਦੇ ਕੀ-ਕੀ ਫਾਈਦੇ ਹਨ। ਇੰਸਟੀਚਿਊਟ ਵਿੱਚ ਡਿਪਲੋਮਾ 1½ ਸਾਲ, ਬੀ.ਐਸ.ਸੀ.ਡਿਗਰੀ 3 ਸਾਲ ਅਤੇ ਭਾਰਤ ਸਰਕਾਰ ਦੁਆਰਾ ਹੁਨਰ ਵਿਕਾਸ ਲਈ ਛੋਟੀ ਮਿਆਦ ਦੇ ਕਰਵਾਏ ਜਾ ਰਹੇ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇੰਸਟਚਿਊਟ ਵਿੱਚ ਚੱਲ ਰਹੇ ਡਿਪਲੋਮਾ ਵਿੱਚ 120 ਸੀਟਾਂ, ਬੀ.ਐਸ.ਸੀ. ਡਿਗਰੀ 120 ਸੀਟਾਂ ਅਤੇ ਸਰਟੀਫਿਕੇਟ ਕੋਰਸ ਦੀਆਂ 80 ਸੀਟਾਂ ਹਨ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ 3 ਸਾਲ ਦੇ ਬੀ.ਐਸ.ਸੀ.ਡਿਗਰੀ ਦੇ ਕੋਰਸ ਵਿੱਚ ਦਾਖਲਾ ਲੈਣ ਲਈ ਜੇ.ਈ.ਈ ਦੇ ਪੇਪਰ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਜੇਕਰ ਕੋਈ ਵੀ ਵਿਦਿਆਰਥੀ ਜੋ ਕਿ ਜੇ.ਈ.ਈ ਦਾ ਪੇਪਰ ਦੇਣਾ ਚਾਹੁੰਦਾ ਹੈ, ਉਹ https://nchmjee.nta.nic.in/ ਲਿੰਕ ਤੇ ਜਾ ਕੇ ਰਜਿਸਟੇ੍ਸ਼ਨ ਕਰ ਸਕਦਾ ਹੈ।