ਲੱਖੋਵਾਲ ਯੂਨੀਅਨ ਨੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਤੇ ਲਏ ਅਹਿਮ ਫੈਸਲੇ
ਮਲਕੀਤ ਸਿੰਘ ਮਲਕਪੁਰ
ਲਾਲੜੂ 4 ਸਤੰਬਰ 2025: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਵੱਲੋਂ ਅੱਜ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਅਗਵਾਈ ਹੇਠ ਜਥੇਬੰਦੀ ਦੇ ਮੁੱਖ ਦਫਤਰ ਨੇੜੇ ਟੋਲ ਪਲਾਜਾ ਦੱਪਰ ਵਿਖੇ ਹੜ ਪੀੜਤਾਂ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਜਿਸ ਵਿੱਚ ਇਲਾਕੇ ਭਰ ਤੋਂ ਜਥੇਬੰਦੀ ਦੇ ਅਹੁਦੇਦਾਰ ਵਰਕਰ ਮੈਂਬਰ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਅਹਿਮ ਫੈਸਲੇ ਵੀ ਲਏ ਗਏ। ਸ. ਅਮਲਾਲਾ ਨੇ ਕਿਹਾ ਕਿ ਜਥੇਬੰਦੀ ਦੇ ਵਰਕਰ ਆਪਣੇ ਆਪਣੇ ਇਲਾਕਿਆਂ ਵਿੱਚ ਹੜ ਪੀੜਤਾਂ ਲਈ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਰਹੇ ਹਨ ।
ਉਨ੍ਹਾਂ ਦੀ ਜਥੇਬੰਦੀ ਨੇ ਪਿੰਡ ਟਿਵਾਣਾ ਤੋਂ ਪਿੰਡ ਖਜੂਰ ਮੰਡੀ ਦੇ ਵਿਚਕਾਰ ਜਿਹੜਾ ਬੰਨ ਟੁੱਟ ਗਿਆ ਹੈ ਉਸ ਨੂੰ ਪੂਰਾ ਕਰਨ ਦਾ ਅਹਿਦ ਲਿਆ ਗਿਆ ਅਤੇ ਬਰਸਾਤ ਕਾਰਨ ਨੁਕਸਾਨ ਦੀ ਭਰਭਾਈ ਲਈ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਗਈ। ਯੂਨੀਅਨ ਲੱਖੋਵਾਲ ਵੱਲੋਂ ਲਏ ਗਏ ਫੈਸਲੇ ਮੁਤਾਬਕ ਜੇਕਰ 13 ਸਤੰਬਰ ਤੱਕ ਸਰਕਾਰ ਵੱਲੋਂ ਕੋਈ ਰਾਹਤ ਕਾਰਜ ਸ਼ੁਰੂ ਨਹੀਂ ਕੀਤਾ ਜਾਂਦਾ ਤਾਂ ਯੂਨੀਅਨ ਆਪਣੇ ਪੱਧਰ ਤੇ ਬੰਨ੍ਹ ਨੂੰ ਬਣਾਉਣ ਦਾ ਕੰਮ ਸ਼ੁਰੂ ਕਰੇਗੀ ਜਿਸ ਵਿੱਚ ਉਨ੍ਹਾਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਵਿੱਚ ਰਣਜੀਤ ਸਿੰਘ ਰਾਣਾ ਭਗਵਾਨਪੁਰ ਜਥੇਦਾਰ ਜਗਤਾਰ ਸਿੰਘ ਝਾਰਮੜੀ, ਸ਼ੇਰ ਸਿੰਘ ਸੈਕਟਰੀ ਦੱਪਰ, ਹਰੀ ਸਿੰਘ ਬਹੋੜਾ, ਬਖਸੀਸ ਸਿੰਘ ਭੱਟੀ, ਭਾਗ ਸਿੰਘ ਖੇੜੀ ਜੱਟਾਂ ,ਗੁਰਪਾਲ ਸਿੰਘ ਦੱਪਰ, ਹਰੀ ਸਿੰਘ ਚੰਡਿਆਲਾ, ਹਰਜਿੰਦਰ ਸਿੰਘ ਬਸੌਲੀ ,ਬੇਅੰਤ ਸਿੰਘ ਬਸੌਲੀ, ਸਾਹਿਬ ਸਿੰਘ ਦੱਪਰ, ਨਿਰਮੈਲ ਸਿੰਘ ਬੜਾਣਾ, ਵਿਕਰਮਜੀਤ ਸਿੰਘ ਬੜਾਣਾ, ਅਮਰਜੀਤ ਸਿੰਘ ਜਾਸਤਨਾ , ਭਜਨ ਸਿੰਘ ਖਜੂਰ ਮੰਡੀ ਆਦਿ ਵੀ ਹਾਜ਼ਰ ਸਨ।