ਲਗਾਤਾਰ ਬਰਸਾਤ ਕਾਰਨ ਸੜਕ ਵਿੱਚ ਪਿਆ ਟੋਆ
ਸੁਖਮਿੰਦਰ ਭੰਗੂ
ਲੁਧਿਆਣਾ 28 ਅਗਸਤ 2025 - ਮੌਨਸੂਨ ਦੇ ਦਿਨ ਹੋਣ ਕਾਰਨ ਤਕਰੀਬਨ ਹਰ ਰੋਜ਼ ਮੀਂਹ ਪੈ ਰਿਹਾ ਹੈ ਤੇ ਪਾਣੀ ਦੀ ਨਿਕਾਸੀ ਬਹੁਤ ਹੌਲੀ ਹੌਲੀ ਹੁੰਦੀ ਹੈ। ਥੋੜਾ ਜਿਹਾ ਮੀਂਹ ਪੈਣ ਨਾਲ ਹੀ ਪਾਣੀ ਸੜਕਾਂ ਉੱਪਰ ਕਈ ਕਈ ਘੰਟੇ ਖੜਾ ਰਹਿੰਦਾ ਹੈ ਇਸ ਸਾਰੇ ਪਿੱਛੇ ਨਗਰ ਨਿਗਮ ਲੁਧਿਆਣਾ ਵੱਲੋਂ ਮਾਨਸੂਨ ਦੇ ਮੌਸਮ ਨੂੰ ਦੇਖਦੇ ਹੋਏ ਸੀਵਰੇਜ ਦੀ ਸਫਾਈ ਚੰਗੀ ਤਰ੍ਹਾਂ ਨਾ ਕਰਨ ਨਾਲ ਹੁੰਦਾ ਹੈ। ਲਗਾਤਾਰ ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਕਰਕੇ ਪਾਣੀ ਹਰ ਜਗਹਾ ਖੜਨ ਨਾਲ ਟਰੈਫਿਕ ਵਿੱਚ ਬਹੁਤ ਵਿਘਨ ਪੈਂਦਾ ਹੈ। ਕਈ ਜਗਾ ਛੋਟੇ ਛੋਟੇ ਟੋਏ ਵੀ ਹੁੰਦੇ ਹਨ ਪਰ ਉਹ ਬਰਸਾਤ ਤੋਂ ਬਾਅਦ ਪਾਣੀ ਖੜਨ ਨਾਲ ਭਿਅੰਕਰ ਰੂਪ ਧਾਰਨ ਕਰ ਜਾਂਦੇ ਹਨ।
ਇਸੇ ਤਰ੍ਹਾਂ ਦੀ ਤਾਜ਼ੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉੱਗੇ ਸਮਾਜ ਸੇਵਕ ਅਤੇ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਨਗਰ ਨਿਗਮ ਦੀ ਅਣਗਹਿਲੀ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਮਾਡਲ ਟਾਊਨ ਹਰਨਾਮ ਨਗਰ ਗੁਰਦਵਾਰੇ ਦੇ ਕੋਲ ਸੜਕ ਦੇ ਵਿਚਕਾਰ ਟੋਆ ਪੈ ਚੁੱਕਿਆ ਹੈ ਪਰ ਉਹ ਅੰਦਰੋਂ ਡੂੰਘਾ ਬਣ ਚੁੱਕਿਆ। ਕਿਸੇ ਟਾਈਮ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਛ ਦਿਨ ਪਹਿਲਾਂ ਮਿੰਟ ਗੁਮਰੀ ਚੌਂਕ ਵਿੱਚ ਵੀ 10 ਫੁੱਟ ਡੂੰਘਾ ਪਾੜ ਪੈ ਚੁੱਕਿਆ ਸੀ।
ਆਸ ਪਾਸ ਦੇ ਲੋਕਾਂ ਵੱਲੋਂ ਟੋਏ ਦੇ ਆਸਪਾਸ ਹਮਲੇ ਲਗਾ ਦਿੱਤੇ ਤਾਂ ਜ਼ੋ ਟਰੈਫਿਕ ਦੂਸਰੀ ਸਾਈਡ ਤੋਂ ਲੰਘੀ ਜਾਵੇ। ਪਰ ਨਗਰ ਨਿਗਮ ਵੱਲੋਂ ਕੋਈ ਵੀ ਕਿਸੇ ਕਿਸਮ ਦੀ ਬੈਰੀਕੇਟ ਨਹੀਂ ਸੀ ਲਗਾਇਆ ਗਿਆ। ਸ਼ਰਮਾ ਨੇ ਦੱਸਿਆ ਕਿ ਇਹ ਟੋਆ ਤਕਰੀਬਨ ਸ਼ਾਮ ਤੋਂ ਹੀ ਬਣਿਆ ਹੋਇਆ ਹੈ ਪਰ ਹੁਣ ਤੱਕ ਕੋਈ ਉਹ ਵੀ ਉਸ ਦੀ ਰਿਪੇਅਰ ਜਾਂ ਉਸ ਨੂੰ ਠੀਕ ਕਰਨ ਲਈ ਨਗਰ ਨਿਗਮ ਵੱਲੋਂ ਕੋਈ ਵੀ ਪੁਖਤਾ ਇੰਤਜਾਮ ਨਹੀਂ ਕੀਤੇ ਗਏ।
ਉਸ ਪਾਸੋਂ ਆਵਾਜਾਈ ਵੀ ਬਹੁਤ ਜਿਆਦਾ ਹੁੰਦੀ ਹੈ ਕਿਉਂਕਿ ਸਕੂਲ ਕਾਲਜ ਵਪਾਰਕ ਅਦਾਰੇ ਅਤੇ ਹਸਪਤਾਲ ਵੀ ਇਸੇ ਰਾਹ ਵਿੱਚੋਂ ਹੀ ਲੰਘ ਕੇ ਜਾਣਾ ਪੈਂਦਾ ਹੈ ਸ਼ਰਮਾ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਕੰਪਲੇਂਟ ਪਾ ਕੇ ਅਪੀਲ ਕੀਤੀ ਹੈ ਕਿ ਇਸ ਨੂੰ ਜਲਦ ਤੋ ਜਲਦ ਠੀਕ ਕੀਤਾ ਜਾਵੇ ਤਾਂ ਜੋ ਕੋਈ ਵੀ ਦੁਰਘਟਨਾ ਨਾ ਵਾਪਰ ਸਕੇ। ਜਦੋਂ ਇਸ ਬਾਰੇ ਨਗਰ ਨਿਗਮ ਦੇ ਓ ਐਂਡ ਐਮ ਵਿਭਾਗ ਦੇ ਐਸਡੀਓ ਅਰਜੁਨ ਸਿੱਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮੌਕੇ ਤੇ ਪਹੁੰਚੇ ਹੋਏ ਹਨ ਤੇ ਟੋਏ ਪੁਟਾ ਕੇ ਉਸਦੀ ਰਿਪੇਅਰ ਜਲਦ ਤੋ ਜਲਦ ਕੀਤੀ ਜਾਵੇਗੀ ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਹੋ ਸਕੇ ।