ਰਾਵੀ ਦਰਿਆ ਨੇ ਮਚਾਈ ਤਬਾਹੀ, ਕਈ ਪਿੰਡਾਂ 'ਚ ਵੜਿਆ ਪਾਣੀ
ਰਾਵੀ ਦਰਿਆ ਤੋਂ ਨੌ ਕਿਲੋਮੀਟਰ ਦੂਰ ਤੱਕ ਦੇ ਪਿੰਡਾਂ ਨੂੰ ਲਿਆ ਪਾਣੀ ਨੇ ਆਪਣੀ ਚਪੇਟ ਵਿੱਚ
ਪਿੰਡਾ ਦੇ ਹਜ਼ਾਰਾਂ ਲੋਕਾਂ ਦੇ ਪਾਣੀ ਵਿੱਚ ਫਸਣ ਦੀ ਸੰਭਾਵਨਾ,ਸਹਿਮੇ ਲੋਕ ਆਏ ਸੜਕਾਂ ਤੇ
ਰੋਹਿਤ ਗੁਪਤਾ
ਗੁਰਦਾਸਪੁਰ , 28 ਅਗਸਤ 2025- ਰਾਵੀ ਦਰਿਆ ਦਾ ਪਾਣੀ ਗੁਰਦਾਸਪੁਰ ਸ਼ਹਿਰ ਵੱਲ ਵੱਧ ਰਿਹਾ ਹੈ। ਫਿਲਹਾਲ ਸ਼ਹਿਰ ਤੋਂ ਛੇ ਕਿਲੋਮੀਟਰ ਦੂਰ ਮਗਰ ਮੁੱਦਿਆ ਤੱਕ ਨੂੰ ਰਾਵੀ ਦਰਿਆ ਦੇ ਪਾਣੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ ਜੋ ਦਰਿਆ ਦਰਿਆ ਤੋਂ ਨੌ ਕਿਲੋਮੀਟਰ ਦੂਰ ਪੈਂਦਾ ਹੈ । ਦੱਸਿਆ ਜਾ ਰਿਹਾ ਹੈ ਕਿ ਕਈ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਛੇ ਛੇ ਸੱਤ ਸੱਤ ਫੁੱਟ ਪਾਣੀ ਵੜ ਗਿਆ ਹੈ ਅਤੇ ਲੋਕ ਛੱਤਾਂ ਤੇ ਚੜ ਗਏ ਹਨ ਪਰ ਫਿਲਹਾਲ ਉਹਨਾਂ ਤੱਕ ਪ੍ਰਸ਼ਾਸਨ ਦੀ ਮਦਦ ਨਹੀਂ ਪਹੁੰਚੀ ਹੈ । ਦੂਜੇ ਪਾਸੇ ਪਾਣੀ ਮਗਰਮੁੱਦਿਆ ਤੱਕ ਪਹੁੰਚਣ ਕਾਰਨ ਆਲੇ ਦੁਆਲੇ ਦੇ ਲੋਕ ਵੀ ਸਹਿਮ ਗਏ ਹਨ। ਕਿਉਂਕਿ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ। ਤੇ ਜੇਕਰ ਫਸਲਾਂ ਤੇ ਡੰਗਰ ਵੱਛਿਆਂ ਦੀ ਗੱਲ ਕਰੀਏ ਤਾਂ ਦੋਹਾਂ ਦਾ ਵੱਡਾ ਨੁਕਸਾਨ ਹੋਣ ਦੀ ਅਸ਼ੰਕਾ ਜਤਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ 88 ਵਿੱਚ ਜਦੋਂ ਬਹੁਤ ਜਿਆਦਾ ਹੜ ਆਏ ਸੀ ਉਦੋਂ ਵੀ ਪਾਣੀ ਮਗਰਮੁੱਦਿਆ ਤੱਕ ਨਹੀਂ ਪਹੁੰਚਿਆ ਸੀ ਪਰ ਇਸ ਵਾਰ ਤੇਜ ਬਹਾਅ ਵਾਲਾ ਪਾਣੀ ਲਗਾਤਾਰ ਵੱਧ ਰਿਹਾ ਹੈ।