ਰਾਏਕੋਟ ਰੋਡ ਦੇ ਨਿਰਮਾਣ ਦਾ ਨਿਰੀਖਣ ਕਰਨ ਪਹੁੰਚੇ ਚੀਫ ਇੰਜੀਨੀਅਰ ਪੰਜਾਬ
- ਰਾਏਕੋਟ ਰੋਡ ਅਤੇ ਕਈ ਬਿਲਡਿੰਗਾਂ ਦੇ ਪਾਸ ਕੀਤੇ ਨਕਸ਼ਿਆਂ ਦਾ ਰਿਕਾਰਡ ਲਿਤਾ ਕਬਜ਼ੇ ਵਿੱਚ
ਦੀਪਕ ਜੈਨ
ਜਗਰਾਉਂ, 24 ਦਸੰਬਰ 2024 - ਨਗਰ ਕੌਂਸਲ ਜਗਰਾਓਂ ‘ਚ ਉਸ ਸਮੇਂ ਹੱਲਚਲ ਮੱਚ ਗਈ ਜਦੋਂ ਲੋਕਲ ਬਾਡੀ ਦੇ ਚੀਫ ਇੰਜੀਨੀਅਰ ਪੰਜਾਬ ਨੇ ਆਪਣੀ ਟੀਮ ਨਾਲ ਨਗਰ ਕੌਂਸਲ ਦਸਤਕ ਦਿੱਤੀ। ਇਸ ਸਬੰਧੀ ਚੀਫ ਇੰਜੀਨੀਅਰ ਰਾਜੀਵ ਕੁਮਾਰ ਨੇ ਦੱਸਿਆ ਕਿ ਰਾਏਕੋਟ ਰੋਡ ਦੇ ਨਿਰਮਾਣ ਅਤੇ ਬਿਲਡਿੰਗਾਂ ਦੇ ਨਕਸ਼ਿਆਂ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ। ਜਿਸ ਦੀਆਂ ਬਿਲਡਿੰਗਾ ਦਾ ਮੌਕੇ ਤੇ ਜਾ ਕੇ ਮਿਣਤੀ ਕੀਤੀ ਗਈ ਅਤੇ ਰਾਏਕੋਟ ਰੋਡ ਦੇ ਨਿਰਮਾਣ ਦਾ ਨਿਰੀਖਣ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਸਬੰਧੀ ਰਿਕਾਰਡ ਕਬਜੇ ‘ਚ ਲੈ ਲਿਆ ਗਿਆ ਹੈ ਅਤੇ ਹੋਰ ਲੋੜੀਦੇ ਦਸਤਾਵੇਜ ਨਗਰ ਕੌਂਸਲ ਦੇ ਦਫਤਰ ਤੋਂ ਮੰਗਾ ਕੇ ਰਿਪੋਰਟ ਤਿਆਰ ਕਰ ਦਿੱਤੀ ਜਾਵੇਗੀ। ਇਸ ਸਬੰਧੀ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਚੈਕਿੰਗ ਕਰਨ ਆਈ ਟੀਮ ਨੂੰ ਰਿਕਾਰਡ ਦਿਖਾ ਦਿੱਤਾ ਗਿਆ ਜੋ ਉਚ ਅਧਿਕਾਰੀਆਂ ਵਲੋਂ ਰਿਪੋਰਟ ਬਣ ਕੇ ਆਵੇਗੀ ਉਸ ਮੁਤਾਬਿਕ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਅਧਿਕਾਰੀਆਂ ਤੋਂ ਇਲਾਵਾ ਅਕਾਊਟੈਂਟ ਅਬਿਜੇ ਜੋਸ਼ੀ ਵੀ ਮੌਜੂਦ ਸਨ।