ਰਾਏਕੋਟ 'ਚ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਨੇ ਦੇਸੀ ਮਹੀਨੇ ਦੀ ਸ਼ੁਰੂਆਤ ਮੌਕੇ ਗੁਰਮਤਿ ਸਮਾਗਮ ਕਰਵਾਇਆ
-ਸਿੱਖ ਪੰਥ ਦੇ ਇੰਟਰਨੈਸ਼ਨਲ ਕਥਾ ਵਾਚਕ ਭਾਈ ਦਰਸ਼ਨ ਸਿੰਘ ਜੱਟਪੁਰਾ ਵਾਲਿਆਂ ਨੇ ਗੁਰਮਤਿ ਅਨੁਸਾਰ ਕਥਾ ਵਖਿਆਨ ਕੀਤਾ
-ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਕੀਰਤਨੀ ਜੱਥੇ ਸਮੇਤ ਹੋਰਨਾਂ ਪ੍ਰਸਿੱਧ ਕੀਰਤਨੀ ਜਥਿਆਂ ਨੇ ਵੀ ਕੀਤਾ ਰਸ-ਭਿੰਨਾਂ ਕੀਰਤਨ
-ਇਸ ਗੁਰਮਤਿ ਸਮਾਗਮ ਦੇ ਚੱਲਦਿਆਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ
-ਸਰਪ੍ਰਸਤ ਡਾਕਟਰ ਕਰਵਿੰਦਰ ਸਿੰਘ U.K ਨੇ ਸੁਸਾਇਟੀ ਵੱਲੋਂ ਸੰਗਤਾਂ ਨੂੰ "ਨਵੇਂ ਦੇਸੀ ਵਰ੍ਹੇ" ਦੀਆਂ ਵਧਾਈਆਂ ਦਿੱਤੀਆਂ
-ਗੁਰਮਤਿ ਸਾਹਿਤ ਦਾ ਲੰਗਰ ਲਗਾਇਆ ਗਿਆ
-14 ਮਾਰਚ ਨੂੰ ਸਵੇਰੇ 9 ਵਜੇ ਸਮੂਹ ਸੰਗਤਾਂ ਲਈ ਮਿੱਠੇ ਚੌਲਾਂ ਦਾ ਭੰਡਾਰਾ ਕੀਤਾ ਜਾਵੇਗਾ
-ਡਾ. ਦਵਾਰਕਾ ਨਾਥ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ
-ਸੰਗਤਾਂ ਵੱਲੋ ਹਾਜ਼ਰੀਆਂ ਭਰ ਕੇ ਸਮਾਗਮ ਦੀ ਰੌਣਕ ਨੂੰ ਵਧਾਉਣ ਦੇ ਮਾਮਲੇ 'ਚ ਸੁਸਾਇਟੀ ਨੇ ਕੀਤਾ ਦਿਲੀ ਤੌਰ 'ਤੇ ਧੰਨਵਾਦ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 13 ਮਾਰਚ 2025 - ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਰਾਏਕੋਟ ਦੀ ਪਵਿੱਤਰ ਧਰਤੀ 'ਤੇ ਨਵੇਂ ਦੇਸੀ ਵਰ੍ਹੇ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.), ਰਾਏਕੋਟ ਨੇ ਗੁਰਦੁਆਰਾ ਗੁਰੂ ਰਵਿਦਾਸ ਭਗਤ ਜੀ (ਜਗਰਾਓਂ ਰੋਡ, ਰਾਏਕੋਟ) ਵਿਖੇ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ "ਰੂਹਾਨੀ ਕਥਾ ਤੇ ਕੀਰਤਨ ਦਰਬਾਰ" ਕਰਵਾਇਆ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਭਾਈ ਡਾਕਟਰ ਕਰਵਿੰਦਰ ਸਿੰਘ U.K (ਰਾਏਕੋਟ ਵਾਲੇ) ਵੱਲੋਂ ਪ੍ਰੈੱਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਬਾਣੀ ਦੇ ਮਹਾਂ ਵਾਕ "ਕਲਯੁਗ ਮਹਿ ਕੀਰਤਨ ਪਰਧਾਨਾ, ਗੁਰਮਖਿ ਜਪੀਐ ਲਾਇ ਧਿਆਨਾ" ਅਨੁਸਾਰ ਇਹ ਗੁਰਮਤਿ ਸਮਾਗਮ(ਰੂਹਾਨੀ ਕਥਾ ਤੇ ਕੀਰਤਨ ਦਰਬਾਰ)ਕਰਵਾ ਕੇ ਨਵਾਂ ਦੇਸੀ ਸਾਲ ਗੁਰੂ ਜੀ ਦੇ ਨਾਲ ਮਨਾਇਆ ਗਿਆ ਹੈ। ਡਾਕਟਰ ਕਰਵਿੰਦਰ ਸਿੰਘ ਨੇ ਇਸ ਮੌਕੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਵੱਲੋਂ ਸੰਗਤਾਂ ਨੂੰ ਇਸ ਨਵੇਂ ਦੇਸੀ ਵਰ੍ਹੇ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ/ਸੁਖਮਈ ਭਵਿੱਖ ਲਈ ਕਾਮਨਾ ਕੀਤੀ ਹੈ।
ਇਸ ਗੁਰਮਤਿ ਸਮਾਗਮ ਮੌਕੇ ਭਾਈ ਸੁਖਵਿੰਦਰ ਸਿੰਘ ਗੋਂਦਵਾਲ(ਰਾਏਕੋਟ ਵਾਲੇ) ਹਜ਼ੂਰੀ ਰਾਗੀ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਗੋਂਦਵਾਲ, ਭਾਈ ਮਨਜਿੰਦਰ ਸਿੰਘ ਬਿੰਜਲ/ਭਾਈ ਨੂਰਾ ਮਾਹੀ ਸੇਵਾ ਸੁਸਾਇਟੀ, ਰਾਏਕੋਟ ਦਾ ਕੀਰਤਨੀ ਜੱਥੇ/ ਭਾਈ ਪਲਵਿੰਦਰ ਸਿੰਘ ਜੀ(ਹੈੱਡ ਗ੍ਰੰਥੀ) ਗੁਰਦੁਆਰਾ ਸ਼ਹੀਦ ਬਾਬਾ ਜ਼ੋਰਾਵਰ ਸਿੰਘ-ਬਾਬਾ ਫ਼ਤਹਿ ਸਿੰਘ/ ਭਾਈ ਅਮਨਦੀਪ ਸਿੰਘ ਚੀਮਾ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲੋ-ਨਿਹਾਲ ਕੀਤਾ ਗਿਆ।
ਇਸ ਸਾਲਾਨਾ ਗੁਰਮਤਿ ਸਮਾਗਮ ਮੌਕੇ ਸਿੱਖ ਪੰਥ ਦੇ ਇੰਟਰਨੈਸ਼ਨਲ ਕਥਾ ਵਾਚਕ ਭਾਈ ਦਰਸ਼ਨ ਸਿੰਘ ਜੱਟਪੁਰਾ ਵਾਲਿਆਂ ਵੱਲੋਂ ਗੁਰਮਤਿ ਅਨੁਸਾਰ ਕਥਾ ਵਖਿਆਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਗੁਰੂਆਂ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਇਨਸਾਨ ਦੇ ਸਵਾਰਥੀ ਹੋਣ ਕਾਰਨ ਪ੍ਰੀਵਾਰ/ਰਿਸ਼ਤੇ ਟੁੱਟ ਰਹੇ ਹਨ। ਗੁਰਬਾਣੀ ਅਤੇ ਗੁਰੂਆਂ ਵੱਲੋਂ ਦਰਸਾਏ ਮਾਰਗ 'ਤੇ ਨਾ ਚੱਲਣ ਕਾਰਨ ਹੀ ਅਸੀਂ ਅਸਲ ਮਾਰਗ ਤੋਂ ਭਟਕ ਕੇ ਅਨੇਕਾਂ ਕਿਸਮਾਂ ਦੇ ਦੁੱਖ ਭੋਗ ਰਹੇ ਹਾਂ। ਗੁਰਬਾਣੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਇਸ ਲਈ ਜ਼ਰੂਰਤ ਹੈ ਕਿ ਤਨ-ਮਨ ਨਾਲ ਗੁਰਬਾਣੀ ਦਾ ਸਿਮਰਨ ਕੀਤਾ ਜਾਵੇ।
ਇਸ ਦੌਰਾਨ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਵਾਹਿਗੁਰੂ ਸਾਹਿਬ ਦਾ ਕੋਟਨਿ-ਕੋਟਿ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣੀ ਅਪਾਰ ਕਿਰਪਾ/ਬਖਸ਼ਿਸ਼ ਕਰਕੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਵੱਲੋਂ ਰਚਾਏ ਇਸ ਸਾਲਾਨਾ ਗੁਰਮਤਿ ਸਮਾਗਮ ਨੂੰ ਨਿਰਵਿਘਨ ਨੇਪਰੇ ਚਾੜ੍ਹਿਆ।ਇਸ ਦੇ ਨਾਲ ਹੀ ਸੁਸਾਇਟੀ ਨੇ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਇਸ ਧਾਰਮਿਕ ਸਮਾਗਮ ਮੌਕੇ ਵੱਡੀ ਗਿਣਤੀ 'ਚ ਹਾਜ਼ਰੀਆਂ ਭਰਦਿਆਂ ਰੌਣਕ ਨੂੰ ਵਧਾਉਣ ਦੇ ਮਾਮਲੇ 'ਚ ਤਹਿ-ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰਮਤਿ ਸਾਹਿਤ ਦਾ ਲੰਗਰ ਲਗਾਇਆ ਗਿਆ ਅਤੇ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।
ਇਸ ਮੌਕੇ ਇਲਾਕੇ ਦੀ ਸਿਰਕੱਢ ਵਿੱਦਿਅਕ ਸੰਸਥਾ ਡਾਕਟਰ ਦਵਾਰਕਾ ਨਾਥ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਦੀਆਂ ਵਿਦਿਆਰਥਣਾਂ, ਜਿਨ੍ਹਾਂ ਨੇ ਸ਼ਾਇੰਸ ਪ੍ਰਦਰਸ਼ਨੀ 'ਚ ਪੰਜਾਬ ਪੱਧਰ 'ਤੇ ਮਾਣਮੱਤੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ, ਨੂੰ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਅਮਰਪ੍ਰੀਤ ਕੌਰ ਦੇਹੜ ਸੂਮਲ, ਮੈਡਮ ਅੰਮ੍ਰਿਤਪਾਲ ਕੌਰ ਸ਼ਾਮਲ ਹੋਏ। ਇਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਵੀ ਕੀਤੀ ਗਈ।
ਲੱਗਭਗ 4 ਘੰਟਿਆਂ 'ਚ ਸੰਪੂਰਨ ਹੋਏ ਇਸ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਹੋਰਨਾਂ ਤੋਂ ਇਲਾਵਾਂ ਪ੍ਰਧਾਨ ਡਾਕਟਰ ਉਲਵਿੰਦਰ ਸਿੰਘ, ਮਾਸਟਰ ਪ੍ਰੀਤਮ ਸਿੰਘ ਬਰ੍ਹਮੀ, ਸਾਬਕਾ M.C ਹਰਵਿੰਦਰ ਸਿੰਘ ਬਿੱਟੂ ਪ੍ਰਧਾਨ ਗੁਰਚੇਤ ਸਿੰਘ, ਗੁਲਾਬ ਸਿੰਘ ਚਾਂਗਲੀ, ਸਾਬਰ ਅਲੀ/ਯੂਸਫ਼ ਅਲੀ ਬਰਮੀ, ਜਗਦੀਸ਼ ਸਿੰਘ ਭੱਟੀ ਲੋਹਟਬੱਦੀ, ਅਵਤਾਰ ਸਿੰਘ ਲੋਹਟਬੱਦੀ, ਗੁਰਚੇਤ ਸਿੰਘ ਰਾਏਕੋਟ , ਜਗਜੀਤ ਸਿੰਘ ਹੈਪੀ, ਹਰਜੀਤ ਸਿੰਘ ਸਰਾਂ (ਸਾਰੇ ਮੈਂਬਰ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ),ਹੈਡ ਗ੍ਰੰਥੀ ਭਾਈ ਬਲਜਿੰਦਰ ਸਿੰਘ , ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਿਸਤਰੀ, ਸੈਕਟਰੀ ਕਰਮਜੀਤ ਸਿੰਘ (ਰਿਟਾ. ਪ੍ਰਿੰਸੀਪਲ), ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਪਾਸੀ, ਵਿੱਤ ਸਕੱਤਰ ਮੁਖਤਿਆਰ ਸਿੰਘ ਛਾਪਾ(ਬਿਜਲੀ ਬੋਰਡ ਵਾਲੇ), ਪਰਮਜੀਤ ਸਿੰਘ ਨੱਥੋਵਾਲ(ਮੈਨੇਜਰ S B.I), ਗੁਰਦੀਪ ਸਿੰਘ, ਕੇਵਲ ਸਿੰਘ, ਜਗਦੇਵ ਸਿੰਘ ਸੈਂਭੀ, ਕੁਲਦੀਪ ਸਿੰਘ ਬਿਜਲੀ ਬੋਰਡ,, ਸ਼ਬਦ ਗੁਰੂ ਗੁਰਮਤਿ ਅਕੈਡਮੀ ਰਾਏਕੋਟ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਰਾਏਕੋਟ, ਜਸਪਾਲ ਸਿੰਘ (ਟੈਲੀਫੋਨ ਵਿਭਾਗ),ਬਲਵੀਰ ਸਿੰਘ, ਪਰਮਜੀਤ ਸਿੰਘ ਨੱਥੋਵਾਲ(ਮੈਨੇਜਰ SBI), ਅੰਮ੍ਰਿਤਪਾਲ ਸਿੰਘ, ਗੁਰਦੀਪ ਸਿੰਘ, ਬ੍ਰਹਮਾ ਸਿੰਘ, ਜਗਤਾਰ ਸਿੰਘ, ਕ੍ਰਿਪਾਲ ਸਿੰਘ, ਜੋਗਾ ਸਿੰਘ, ਸੁਖਵਿੰਦਰ ਸਿੰਘ , ਇੰਜਨੀਅਰ ਬੂਟਾ ਸਿੰਘ ਸਪਰਾ, ਮਾਸਟਰ ਗੁਰਮੇਲ ਸਿੰਘ, ਮਾਸਟਰ ਜਸਵਿੰਦਰ ਸਿੰਘ ਵੀ ਹਾਜ਼ਰ ਸਨ।ਇਸ ਮੌਕੇ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸੁਸਾਇਟੀ ਵੱਲੋਂ ਕਰਵਾਏ ਗਏ ਇਸ ਧਾਰਮਿਕ ਸਮਾਗਮ/ਕਾਰਜ ਦੀ ਹਰ ਵਰਗ ਵੱਲੋਂ ਚਹੁੰ-ਪਾਸਿਆਂ ਤੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਇੱਕ ਵੱਖਰੀ ਸੂਚਨਾ ਅਨੁਸਾਰ ਨਵੇਂ ਦੇਸੀ ਵਰ੍ਹੇ ਮੌਕੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਵੱਲੋਂ 14 ਮਾਰਚ ਨੂੰ ਸਵੇਰੇ 9 ਵਜੇ ਸਮੂਹ ਸੰਗਤਾਂ ਨੂੰ ਮਿੱਠੇ ਚੌਲ ਛਕਾਉਣ ਲਈ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ।