ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਕਾਲੂ ਵਾਲਾ ਦੀ ਦਿੱਖ
-ਸਕੂਲ ਵਿਚ ਆਕੇ ਦਿਖੱਦਾ ਹੈ ਵਿਕਾਸ-ਜਗਦੀਪ ਕੰਬੋਜ ਗੋਲਡੀ
ਜ਼ਲਾਲਾਬਾਦ 11 ਅਪ੍ਰੈਲ
ਪੰਜਾਬ ਸਿਖਿਆ ਕ੍ਰਾਂਤੀ ਪ੍ਰੋਜੈਕਟ ਤਹਿਤ ਜਲਾਲਾਬਾਦ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਕਾਲੂ ਵਾਲਾ ਵਿਖੇ ਲਗਭਗ 14 ਲੱਖ ਰੁਪਏ ਦੀ ਲਾਗਤ ਨਾਲ ਵੱਖ—ਵੱਖ ਵਿਕਾਸ ਕਾਰਜਾਂ ਦਾ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਉਦਘਾਟਨ ਕੀਤਾ।ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕਾਲੂ ਵਾਲਾ ਵਿਖੇ 1 ਕਲਾਸ ਰੂਮ 7 ਲੱਖ 51 ਹਜਾਰ, ਨਵੀਂ ਤੇ ਰਿਪੇਅਰਯੋਗ ਚਾਰਦੀਵਾਰੀ 2 ਲੱਖ 50 ਹਜਾਰ ਅਤੇ 50 ਹਜਾਰ ਦੀ ਹੋਰ ਰਿਪੇਅਰਿੰਗ ਗ੍ਰਾਂਟ ਅਤੇ 3 ਲੱਖ ਤੋਂ ਵਧੇਰੇ ਦੀ ਗ੍ਰਾਂਟ ਨਾਲ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਮਾਰਫਤ ਵੱਖ—ਵੱਖ ਵਿਕਾਸ ਕਾਰਜ ਕੀਤੇ ਗਏ ਹਨ।
ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕਰਦਿਆਂ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਕਾਲੂ ਵਾਲਾ ਬਾਰੇ ਚਾਨਣਾ ਪਾਉਂਦਿਆ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਜਿੱਥੇ ਅਣਗੋਲਿਆ ਗਿਆ ਹੈ ਉਥੇ ਮੌਜੂਦਾ ਸਰਕਾਰ ਨੇ ਆਪਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਸਕੂਲ ਬਿਲਡਿੰਗ ਦੀ ਨੁਹਾਰ ਬਦਲ ਦਿੱਤੀ ਹੈ।ਉਨ੍ਹਾਂ ਕਿਹਾ ਕਿ ਬਚਿਆਂ ਦੀ ਸੁਰੱਖਿਆ ਤੇ ਸਰਕਾਰੀ ਸਕੂਲ ਪ੍ਰਤੀ ਮਾਪਿਆਂ ਤੇ ਬਚਿਆਂ ਦਾ ਰੁਝਾਨ ਕਾਇਮ ਰੱਖਣ ਲਈ ਲੋੜ ਅਨੁਸਾਰ ਬੁਨਿਆਦੀ ਢਾਚੇ ਵਿਚ ਅਪੇਡੇਸ਼ਨ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਕੂਲ ਦੀ ਪੁਰਾਣੀ ਤਸਵੀਰ ਤੇ ਹੁਣ ਦੀ ਤਾਜਾ ਤਸਵੀਰ ਮੀਡੀਆ ਨੂੰ ਜਾਰੀ ਕਰਦਿਆਂ ਦੱਸਿਆ ਕਿ ਇਹ ਬਦਲਾਅ ਸਕੂਲ ਵਿਚ ਆਕੇ ਹੀ ਮਹਿਸੂਸ਼ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਕੂਲਾਂ ਵਿਖੇ ਨਵੀਆਂ—ਨਵੀਆਂ ਬਿਲਡਿੰਗਾਂ ਦੀ ਉਸਾਰੀ, ਕਿਚਨ ਸ਼ੈਡ, ਬਿਲਡਿੰਗ ਦੀ ਆਕਰਸ਼ਿਤ ਕਰਦੀ ਪੇਟਿੰਗਾਂ, ਪਾਰਕ, ਖੇਡ ਦੇ ਮੈਦਾਨ, ਮਿਡ ਡੇਅ ਮਿਲ ਤਹਿਤ ਵਧੀਆ ਖਾਣਾ, ਵਰਦੀਆਂ, ਕਿਤਾਬਾਂ, ਏ.ਸੀ. ਕਲਾਸ ਰੂਮ, ਲੜਕੇ—ਲੜਕੀਆਂ ਲਈ ਵੱਖਰਾ—ਵੱਖਰਾਂ ਪਖਾਣਾ ਅਤੇ ਹੋਰ ਵਿਕਾਸ ਕਾਰਜਾਂ ਜ਼ੋ ਕਿ ਸਕੂਲਾਂ ਦੇ ਬਹੁਪੱਖੀ ਵਿਕਾਸ ਵਿਚ ਭੁਮਿਕਾ ਨਿਭਾਉਂਦੇ ਹਨ, ਦੀ ਪੂਰਤੀ ਕੀਤੀ ਜਾ ਰਹੀ ਹੈ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਵਿੰਦਰ ਸਿੰਘ ਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਸ੍ਰੀ ਦੇਵ ਰਾਜ ਸ਼ਰਮਾ ਵੀ ਉਨ੍ਹਾਂ ਦੇ ਨਾਲ ਹਾਜਰ ਸਨ।