ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 16 ਅਪ੍ਰੈਲ 2025 - ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਕਣਕ ਦੀ ਫ਼ਸਲ ਬਹੂਤ ਸਾਫ ਸੁਥਰੀ ਮੰਡੀਆਂ ਵਿੱਚ ਆ ਰਹੀ ਹੈ। ਕਣਕ ਦੀ ਖਰੀਦ ਭਾਵੇਂ ਕਿ ਸਰਕਾਰ ਵੱਲੋਂ 1ਅਪਰੈਲ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਕਣਕ ਦੀ ਫ਼ਸਲ ਦੀ ਆਮਦ ਪਹਿਲਾਂ ਨਾਲੋਂ ਮੌਸਮ ਵਿੱਚ ਬਦਲਾਅ ਕਾਰਨ ਲੇਟ ਸ਼ੁਰੂ ਹੋਈ ਹੈ।
ਮੰਡੀਆਂ ਵਿੱਚ ਕਿਸਾਨਾਂ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਪ੍ਰਬੰਧ, ਕਿਸਾਨਾਂ ਦੇ ਬੈਠਣ ਤੇ ਆਰਾਮ ਕਰਨ ਲਈ ਤੇ ਬਿਜਲੀ ਆਦਿ ਪ੍ਰਬੰਧ ਪਹਿਲਾਂ ਤੋਂ ਹੀ ਕਰ ਲਏ ਗਏ ਹਨ।ਫਿਰ ਵੀ ਕਿਸੇ ਜਿਮੀਂਦਾਰ ਨੂੰ ਕੋਈ ਮੁਸ਼ਕਲ ਆਵੇ ਤਾਂ ਹਰ ਮੰਡੀ ਵਿੱਚ ਮੇਰੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ੳਹਨਾਂ ਦੇ ਧਿਆਨ ਵਿੱਚ ਲਿਆਉਣ, ਫਿਰ ਵੀ ਜੇਕਰ ਜ਼ਰੂਰੀ ਹੋਵੇ ਤਾਂ ਮੇਰੇ ਨਾਲ ਜਦੋਂ ਮਰਜ਼ੀ ਕਿਸਾਨ, ਆੜ੍ਹਤੀ, ਮਜ਼ਦੂਰ ਸੰਪ੍ਰਕ ਕਰ ਸਕਦੇ ਹਨ। ਅੱਜ ਪੀਰਜੈਨ ਅਨਾਜ ਮੰਡੀ ਵਿੱਚ ਦੌਰਾ ਕਰਕੇ ਕਿਸਾਨਾਂ ਆੜ੍ਹਤੀਆਂ ਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸਕੱਤਰ ਹਰਿੰਦਰ ਸਿੰਘ ਗਿੱਲ ਤਰਲੋਚਨ ਸਿੰਘ, ਦਲਬੀਰ ਸਿੰਘ ਮੰਡੀ ਸੁਪਰਵਾਈਜ਼ਰ, ਗੁਰਸੱਜਣ ਸਿੰਘ ਕਲਰਕ, ਇੰਸਪੈਕਟਰ ਸਤੀਸ਼ (ਐਫ ਸੀ ਆਈ) ਅਮਰਪ੍ਰੀਤ ਸਿੰਘ (ਪਨਗਰੇਨ), ਗੁਰਪ੍ਰੀਤ ਸਿੰਘ (ਪਨਸਪ) ਆੜ੍ਹਤੀ ਅਸ਼ੋਕ ਕੁਮਾਰ, ਹੁਕਮ ਚੰਦ, ਰਕੇਸ਼ ਕੁਮਾਰ, ਮਨਦੀਪ ਸਿੰਘ, ਜਸਪਾਲ ਸਿੰਘ, ਦਲਵਿੰਦਰ ਸਿੰਘ,ਮੁਨੀਮ ਗੁਰਪ੍ਰੀਤ ਨਾਥ, ਸੁਖਜਿੰਦਰ ਸਿੰਘ, ਮਿੰਟੂ ਤੇ ਜਿਮੀਂਦਾਰ ਗਗਨਦੀਪ ਸਿੰਘ, ਸ਼ਮਸ਼ੇਰ ਸਿੰਘ ਗੁਰਬਚਨ ਸਿੰਘ, ਗੁਰਪ੍ਰੀਤ ਸਿੰਘ,ਸੁੱਚਾ ਸਿੰਘ ਤੇ ਮਨਦੀਪ ਸਿੰਘ ਨੇ ਸਰਕਾਰੀ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਾਰ ਕਣਕ ਦਾ ਝਾੜ ਵੀ ਅੱਗੇ ਨਾਲੋਂ 5-6ਕੁਵਿੰਟਲ ਵੱਧ ਆ ਰਿਹਾ ਹੈ ਜੋ ਕੁਦਰਤ ਦੀ ਮੇਹਰ ਸਦਕਾ ਹੀ ਹੋ ਰਿਹਾ ਹੈ।