ਮਹਾਪੁਰਸ਼ਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਸਰਕਾਰ ਕਰ ਰਹੀ ਜਨਭਲਾਈ ਦੇ ਕੰਮ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
- ਮੁੱਖ ਮੰਤਰੀ ਨੇ ਪਿੰਡ ਫੁਲਕਾ ਵਿਚ ਮਹਾਰਾਜਾ ਸੂਰਜਮੱਲ ਦੀ ਪ੍ਰਤਿਮਾ ਦਾ ਕੀਤਾ ਊਦਘਾਟਨ
- ਮੁੱਖ ਮੰਤਰੀ ਨੇ ਆਯੋਜਕ ਸੰਗਠਨ ਨੂੰ 21 ਲੱਖ ਅਤੇ ਭੀਮ ਰਾਓ ਅੰਬੇਦਕਰ ਧਰਮਾਰਥ ਟਰਸਟ ਨੂੰ 11 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਚੰਡੀਗੜ੍ਹ, 24 ਦਸੰਬਰ 2024 - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸਰਕਾਰ ਮਹਾਪੁਰਸ਼ਾਂ ਦੇ ਦੱਸੇ ਗਏ ਮਾਰਗ 'ਤੇ ਚੱਲਦੇ ਹੋਏ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਮਹਾਪੁਰਸ਼ਾਂ ਦੀ ਪੇ੍ਰਰਣਾ ਨਾਲ ਹੀ ਸੂਬੇ ਵਿਚ ਹਿੱਤਕਾਰੀ ਫੈਸਲੇ ਲਏ ਗਏ ਹਨ।
ਮੁੱਖ ਮੰਤਰੀ ਮੰਗਲਵਾਰ ਨੂੰ ਸਿਰਸਾ ਜਿਲ੍ਹਾ ਦੇ ਪਿੰਡ ਫੂਲਕਾਂ ਵਿਚ ਮਹਾਰਾਜਾ ਸੂਰਜਮੱਲ ਦੇ ਬਲਿਦਾਨ ਦਿਵਸ ਦੇ ਮੌਕੇ ਵਿਚ ਵਿਚ ਭਾਰਤੀ ਜਾਟ ਵਿਕਾਸ ਮੰਚ ਅਤੇ ਸਮੂਚੇ ਪਿੰਡਵਾਸੀ ਫੂਲਕਾਂ ਵੱਲੋਂ ਪ੍ਰਬੰਧਿੱਤ ਪ੍ਰਤਿਮਾ ਉਦਘਾਟਨ ਸਮਾਰੋਹ ਵਿਚ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਸੱਭ ਤੋਂ ਪਹਿਲਾਂ ਪਿੰਡ ਵਿਚ ਸਥਾਪਿਤ ਕੀਤੀ ਗਈ ਮਹਾਰਾਜ ਸੂਰਜਮੱਲ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ ਅਤੇ ਪੌਧਾਰੋਪਣ ਵੀ ਕੀਤਾ। ਇਸ ਦੇ ਬਾਅਦ ਬਾਬਾ ਸਾਹੇਬ ਭੀਮਰਾਓ ਅੰਬੇਦਕਰ ਦੀ ਪ੍ਰਤਿਮਾ 'ਤੇ ਪੁਸ਼ਪ ਅਰਪਿਤ ਕੀਤੇ। ਮੁੱਖ ਮੰਤਰੀ ਨੇ ਭਾਂਰਤੀ ਜਾਟ ਵਿਕਾਸ ਮੰਚ ਨੂੰ 21 ਲੱਖ ਰੁਪਏ ਅਤੇ ਬਾਬਾ ਸਾਹੇਬ ਭੀਮਰਾਓ ਅੰਬੇਦਕਰ ਸਿਖਿਆਰਥ ਅਤੇ ਧਰਮਾਰਥ ਟਰਸਟ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਰਾਜ ਸੂਰਜਮੱਲ ਦੇ ਜੀਵਨ ਨੁੰ ਨਵੀਂ ਪੀੜੀਆਂ ਲਈ ਪੇ੍ਰਰਣਾਦਾਇਕ ਤੇ ਆਦਰਸ਼ ਭਰਿਆ ਦੱਸਦੇ ਹੋਏ ਕਿਹਾ ਕਿ ਉੱਤਰ ਭਾਰਤ ਵਿਚ ਮੁਗਲਾਂ ਨੂੰ ਮੋਹਤੋੜ ਜਵਾਬ ਦੇਣ ਵਾਲੇ ਰਾਜਾਵਾਂ ਵਿਚ ਮਹਾਰਾਜਾ ਸੂਰਜਮੱਲ ਜੀ ਦਾ ਨਾਂਅ ਬਹੁਤ ਹੀ ਮਾਣ ਅਤੇ ਗੌਰਵ ਨਾਲ ਲਿਆ ਜਾਂਦਾ ਹੈ। ਮਹਾਰਾਜ ਸੂਰਜਮੱਲ ਜੀ ਨੇ 14 ਸਾਲ ਦੀ ਛੋਟੀ ਉਮਰ ਵਿਚ ਭਰਤਪੁਰ ਰਿਆਸਤ ਦਾ ਰਾਜਕਾਲ ਸੰਭਾਲਿਆ ਅਤੇ ਫਿਰ ਅਨੇਕ ਯੁੱਧ ਜਿੱਤ ਕੇ ਉਸ ਦਾ ਵਿਸਤਾਰ ਵੀ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜ ਸੂਰਜਮੱਲ ਨੇ ਆਪਣੀ ਦੂਰਦਰਸ਼ਿਤਾ, ਹਿੰਮਤ ਅਤੇ ਬਹਾਦਰੀ ਦੇ ਜੋਰ 'ਤੇ ਭਾਰਤਪੁਰ ਰਾਜ ਦਾ ਵਿਸਤਾਰ ਬਹੁਤ ਦੂਰ ਤੱਕ ਕੀਤਾ ਸੀ। ਉਹ ਪੂਰਵ ਵਿਚ ਗੰਗਾ ਤੱਕ, ਦੱਖਣ ਵਿਚ ਚੰਬਲ ਤੱਕ, ਪੱਛਕ ਵਿਚ ਆਗਰਾ ਤੱਕ ਅਤੇ ਉੱਤਰ ਵਿਚ ਦਿੱਲੀ ਤੱਕ ਫੈਲ ਗਿਆ। ਯੁੱਧ ਦੀ ਉਮੀਦ ਕੂਟਨੀਤੀ ਦਾ ਸਹਾਰਾ ਲੈ ਕੇ ਉਨ੍ਹਾਂ ਨੇ ਆਪਣੀ ਪ੍ਰਜਾ ਨੂੰ ਸ਼ਾਂਤੀ ਅਤੇ ਸੁਰੱਖਿਆ ਪ੍ਰਦਾਨ ਕੀਤੀ। ਆਪਣੇ ਅਤੇ ਤਨੀ ਅਬਦਾਲੀ ਦੀ ਤੋਪਾਂ ਦਾ ਉਨ੍ਹਾਂ ਨੇ ਆਪਣੀ ਕੁਸ਼ਲ ਰਾਜਨੀਤੀ ਨਾਲ ਰੁੱਪ ਉਲਟਾ ਮੋੜ ਦਿੱਤਾ ਸੀ।
ਸਰਕਾਰ ਲੈ ਰਹੀ ਜਨਹਿਤੇਸ਼ੀ ਫੈਸਲੇ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਕਿਸਾਨ, ਮਜਦੂਰ ਅਨੁਸੂਚਿਤ ਜਾਤੀਆਂ, ਪਿਛੜਾ ਵਰਗਾਂ ਦੀ ਭਲਾਈ ਉਥਾਨ ਅਤੇ ਰਾਜ ਦਾ ਚਹੁਮੁਖੀ ਵਿਕਾਸ ਯਕੀਨੀ ਕਰਨਾ ਹੀ ਉਨ੍ਹਾਂ ਦਾ ਟੀਚਾ ਹੈ। ਸੂਬੇ ਦੇ ਹਰ ਨਾਗਰਿਕ ਦੇ ਮਾਨ-ਸਨਮਾਨ ਅਤੇ ਸਵਾਭੀਮਾਨ ਦੀ ਰੱਖਿਆ ਕਰਨਾ ਸਰਕਾਰ ਦੀ ਜਿਮੇਵਾਰੀ ਹੈ। ਇਹੀ ਪਾਠ ਸਰਕਾਰ ਨੇ ਮਹਰਾਜਾ ਸੂਰਜਮੱਲਜੀ ਦੇ ਮਹਾਨ ਸ਼ਖਸੀਅਤ ਤੋਂ ਸਿਖਿਆ ਹੈ, ਅਤੇ ਉਨ੍ਹਾਂ ਦਾ ਅਨੁਸਰਣ ਕਰਦੇ ਹੋਏ ਸਾਡੀ ਸਰਕਾਰ ਨੇ ਅਨੇਕ ਜਨਭਲਾਈਕਾਰੀ ਨੀਤੀਆਂ ਲਾਗੂ ਕੀਤੀਆਂ ਹਨ। ਪੂਰੇ ਦੇਸ਼ ਵਿਚ ਸਿਰਫ ਸਾਡਾ ਸੂਬਾ ਹੈ, ਜੋ ਅੰਨਦਾਤਾ ਦੀ ਸਾਰੀ 24 ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ 'ਤੇ ਕਰਦਾ ਹੈ। ਨਾਲ ਹੀ, ਉਨ੍ਹਾਂ ਦੀ ਫਸਲਾਂ ਦਾ ਭੁਗਤਾਨ 72 ਘੰਟੇ ਦੇ ਅੰਦਰ ਕੀਤਾ ੧ਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਫਸਲ ਖਰੀਦ ਦਾ ਪੈਸਾ ਵੀ ਸਿੱਧੇ ਹੀ ਡੀਬੀਟੀ ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਾਇਆ ਜਾਂਦਾ ਹੈ। ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਫਸਲ ਖਰੀਦ ਦੇ 1 ਲੱਖ 25 ਹਜਾਰ ਕਰੋੜ ਰੁਪਏ ਪਾਏ ਗਏ ਹਨ। ਇਸ ਸਾਲ ਖਰੀਫ ਸੀਜਨ ਵਿਚ ਬਰਸਾਤ ਦੇਰ ਨਾਲ ਹੋਣ ਕਾਰਨ ਕਿਸਾਨ ਭਰਾਵਾਂ ਨੁੰ ਫਸਲ ਦੀ ਬਿਜਾਈ ਲਈ ਸਿੰਚਾਈ ਤੇ ਦੂਜੇ ਇੰਤਜਾਮ ਕਰਨੇ ਪਏ। ਅਸੀਂ ਆਪਣੇ ਅੰਨਦਾਤਾ ਦੀ ਇਸ ਪੀੜਾ ਨੂੰ ਸਮਝਿਆ ਅਤੇ 2 ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ 825 ਕਰੋੜ ਰੁਪਏ ਦੀ ਰਕਮ ਕਿਸਾਨਾਂ ਨੁੰ ਦਿੱਤੀ। ਸਰਕਾਰ ਨੇ ਅੰਗੇ੍ਰਜਾਂ ਦੇ ਜਮੀਨ ਤੋਂ ਚੱਲੇ ਆ ਰਹੇ ਅਭਿਆਨੇ ਨੂੰ ਜੜ ਤੋਂ ਖਤਮ ਕਰ ਦਿੱਤਾ ਹੈ। ਨਾਂਲ ਹੀ 133 ਕਰੋੜ ਰੁਪਏ ਦੀ ਪਿਛਲਾ ਬਕਾਇਆ ਵੀ ਮਾਫ ਕਰ ਦਿੱਤਾ ਹੈ।
ਸੂਬਾ ਸਰਕਾਰ ਨੇ ਕਿਸਾਨ ਹਿੱਤ ਵਿਚ ਕੀਤੇ ਅਭੂਤਪੂਰਵ ਫੈਸਲੇ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨ ਹਿੱਤ ਵਿਚ ਅਨੇਕ ਫਸਲੇ ਕੀਤੇ ਹਨ। ਪੱਟੇਦਾਰ ਕਿਸਾਨਾਂ ਅਤੇ ਭੁਮੀ ਮਾਲਿਕਾਂ ਦੇ ਵਿਚ ਭਰੇਸਾ ਬਹਾਲ ਕੀਤਾ ਹੈ। ਪਹਿਲਾਂ ਭੂ-ਮਾਲਿਕਾਂ ਅਤੇ ਕਾਸ਼ਤਕਾਰਾਂ ਦੇ ਵਿਚ ਜਮੀਨ ਦੇ ਕਬਜੇ ਅਤੇ ਮੁਆਵਜੇ ਆਦਿ ਨੂੰ ਲੈ ਕੇ ਵਿਵਾਦ ਹੁੰਦੇ ਰਹਿੰਦੇ ਸਨ। ਹੁਣ ਅਸੀ ਖੇਤੀਬਾੜੀ ਭੂਮੀੀ ਪੱਟਾ ਐਕਟ ਲਾਗੂ ਕਬ ਕੇ, ਇੰਨ੍ਹਾਂ ਵਿਵਾਦਾਂ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਾਮਲਾਤ ਭੁਮੀ 'ਤੇ 20 ਸਾਲਾਂ ਤੋਂ ਕਾਬਿਜ ਪੱਟੇਦਾਰਾਂ ਨੂੰ ਉਸ ਭੂਮੀ ਦਾ ਮਾਲਿਕਾਨਾ ਹੱਕ ਦਿੱਤਾ ਹੈ। ਨਾਲ ਹੀ, ਪਿੰਡਾਂ ਵਿਚ ਪੰਚਾਇਤੀ ਭੂਮੀ 'ਤੇ ਬਣੇ 500 ਵਰਗ ਗਜ ਤੱਗ ਦੇ ਮਕਾਨਾਂ ਵਿਚ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦਾ ਮਾਲਿਕਾਨਾਂ ਹੱਕ ਦਿੱਤਾ ਹੈ। ਇਹ ਲੋਕ ਕਲੈਕਟਰ ਰੇਟ 'ਤੇ ਰਜਿਸਟਰੀ ਕਰਵਾ ਕੇ ਆਪਣਾ ਮਾਲਿਕਾਨਾ ਹੱਲ ਲੈ ਸਕਦੇ ਹਨ।
ਬਿਨ੍ਹਾ ਪਰਚੀ ਤੇ ਖਰਚੀ ਦਿੱਤੀ ਨੌਜੁਆਨਾਂ ਨੂੰ ਨੌਕਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੈ ਹਰਿਆਣਾ ਦੇ ਨੌਜੁਆਨਾਂ ਨੂੰ ਮੈਰਿਟ ਆਧਾਰ 'ਤੇ ਨੌਕਰੀਆਂ ਦਿੱਤੀਆਂ ਹਨ। ਸਰਕਾਰ ਦੇ ਗਠਨ ਦੇ ਨਾਲ ਹੀ 24 ਹਜਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਜੁਅਆਇੰਨ ਕਰਾਵਈ ਗਈ ਹੈ। ਹੁਣ ਤੱਕ ਹਰਿਆਣਾ ਵਿਚ 1 ਲੱਖ 71 ਹਜਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਦੇ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਦੋ ਲੱਖ ਨੌਜੁਆਨਾਂ ਨੂੰ ਬਿਨ੍ਹਾ ਪਰਚੀ-ਬਿਨ੍ਹਾ ਖਰਚੀ ਦੇ ਨੌਕਰੀਆਂ ਦਿੱਤੀਆਂ ਜਾਣਗੀਆਂ।
ਸਰਕਾਰ ਕਰ ਰਹੀ ਹੈ ਮਹਿਲਾਵਾਂ ਨੂੰ ਮਜਬੂਤ
ਮੁੱਖ ਮੰਤਰੀ ਨਾਂਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਮਹਿਲਾਵਾਂ ਨੂੰ ਮਜਬੂਤ ਬਣਾ ਰਹੀ ਹੈ। ਸੂਬੇ ਵਿਚ 5 ਲੱਖ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ। ਹੁਣ ਤੱਕ ਡਢ ਲੱਖ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੂੱਕਾ ਹੈ। ਇਸ ਤੋ ਇਲਾਵਾ ਸਰਕਾਰ ਨੈ ਡਰੋਨ ਦੀਦੀ ਯੋਜਨਾ ਤਹਿਤ ਪਹਿਲੇ ਪੜਾਅ ਵਿਚ 5,000 ਮਹਿਲਾਵਾਂ ਨੂੰ ਡਰੋਨ ਪਾਇਲਟ ਦੀ ਮੁਫਤ ਸਿਖਲਾਈ ਦੇਣ ਦਾ ਟੀਚਾ ਰੱਖਿਆ ਹੈ।
ਮਹਾਰਾਜਾ ਸੂਰਜਮੱਲ ਦੇ ਜੀਵਨ ਤੋਂ ਲੈਣ ਪੇ੍ਰਰਣਾ - ਸਿਖਿਆ ਮੰਤਰੀ
ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਮਹਾਰਾਜਾ ਸੂਰਜਮੱਲ ਇਕ ਹਾਨ ਯੋਧਾ ਸਨ। ਉਨ੍ਹਾਂ ਦਾ ਗੌਰਵਸ਼ਾਲੀ ਇਤਿਹਾਸ ਸਾਨੂੰ ਜੀਵਨ ਵਿਚ ਚਨੌਤੀਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵੱਧਣ ਦੀ ਪੇ੍ਰਰਣਾ ਦਿੰਦਾ ਹੈ। ਸਮਾਜਿਕ ਸਮਰਸਤਾ ਦਾ ਉਦਾਹਰਣ ਵੀ ਸਾਨੂੰ ਮਹਾਰਾਜ ਸੂਰਜਮੱਲ ਦੀ ਜੀਵਨੀ ਤੋਂਮਿਲਦਾ ਹੈ।
ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਊਹ ਆਪਣੇ ਬੱਚਿਆਂ ਨੂੰ ਚੰਗੀ ਸਿਖਿਆ ਦੇਣ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਲਈ ਪੇ੍ਰਰਿਤ ਕਰਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਿਸਾਨ ਹਿਤੇਸ਼ੀ ਨਾਲ ਦੇ ਨਾਲ ਆਧੁਨਿਕ ਖੇਤੀਬਾੜੀ ਯੰਤਰਾਂ ਦੇ ਨਾਲ ਕਿਸਾਨ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੇ ਹਨ। ਸਿਖਿਆ ਮੰਤਰੀ ਨੇ ਭਾਰਤੀ ਜਾਟ ਵਿਕਾਸ ਮੰਚ ਨੂੰ 11ਅ ਲੱਖ ਰੁਪਏ ਦੇਣ ਦਾ ਐਲਾਨ ਕੀਤਾ।