ਮਹਾਂ-ਸ਼ਿਵਰਤਾਰੀ ਦਾ ਤਿਉਹਾਰ ਅਨੇਕਾਂ ਥਾਵਾਂ 'ਤੇ ਸ਼ਰਧਾ ਨਾਲ ਮਨਾਇਆ ਗਿਆ/ਅਨੇਕਾਂ ਪਕਵਾਨਾਂ ਦੇ ਲੰਗਰ ਲਗਾਏ ਗਏ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 26 ਫ਼ਰਵਰੀ 2025:- ਅੱਜ ਮਹਾਂ-ਸ਼ਿਵਰਾਤਰੀ ਦੇ ਮੌਕੇ 'ਤੇ ਜ਼ਿਲ੍ਹਾ ਲੁਧਿਆਣਾ 'ਚ ਵੀ ਇਸ ਦਿਵਸ ਨੂੰ ਸ਼ਰਧਾਵਾਨ ਸੰਗਤਾਂ ਵੱਲੋਂ ਬਹੁਤ ਧੂਮ-ਧੜੱਕੇ ਨਾਲ ਮਨਾਇਆ ਗਿਆ।
ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਮਹਾਂ ਸ਼ਿਵਰਾਤਰੀ ਮੌਕੇ ਮੰਦਰਾਂ ਨੂੰ ਬੜੀ ਸ਼ਾਨ ਨਾਲ ਸਜਾਇਆ ਗਿਆ। ਮੰਦਰਾਂ 'ਚ ਸੰਗਤਾਂ ਨੇ ਸ਼ਰਧਾ ਨਾਲ ਮੱਥਾ ਟੇਕਿਆ। ਸਭਨਾਂ ਨੇ ਸ਼ਮੂਲੀਅਤ ਕਰਕੇ ਮੰਦਰਾਂ 'ਚ ਰੌਣਕਾਂ ਲਗਾ ਦਿੱਤੀਆਂ। ਸੰਗਤਾਂ ਨੇ ਇਸ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਵੱਖ-ਵੱਖ ਥਾਵਾਂ 'ਤੇ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ। ਸੇਵਾਦਾਰਾਂ ਨੇ ਲੰਗਰਾਂ 'ਚ ਸ਼ਰਧਾ ਨਾਲ ਸੇਵਾ ਕੀਤੀ।