ਭਾਰਤੀਯ ਅੰਬੇਡਕਰ ਮਿਸ਼ਨ ਨੇ ਰਾਜਵਿੰਦਰ ਸਿੰਘ ਸੋਹੀਆਂ ਨੂੰ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ
- ਵੱਖ-ਵੱਖ ਆਗੂਆਂ ਨੇ ਦਿੱਤੀਆਂ ਵਧਾਈਆਂ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,17 ਜਨਵਰੀ 2025 - ਸਮਾਜ ਸੇਵਾ ਨੂੰ ਸਮਰਪਿਤ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਭਾਰਤ) ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵੱਲੋਂ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਦੀ ਅਨੁਮਤੀ ਨਾਲ ਸਾਲ 2025 ਲਈ ਪੰਜਾਬ ਦੀ ਐਲਾਨ ਕੀਤੀ ਕਮੇਟੀ 'ਚ ਹੋਰਨਾਂ ਅਹੁਦੇਦਾਰਾਂ ਤੋਂ ਇਲਾਵਾ ਸੂਬਾ ਜਨਰਲ ਸਕੱਤਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਜਾਰੀ ਸੂਚੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮਲੌਦ ਨਾਲ ਸਬੰਧਤ ਸ੍ਰ. ਰਾਜਵਿੰਦਰ ਸਿੰਘ ਸੋਹੀਆਂ ਨੂੰ ਸੂਬਾ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।ਇਸ ਦੌਰਾਨ ਗੱਲਬਾਤ ਕਰਦਿਆਂ ਨਵ ਨਿਯੁਕਤ ਸੂਬਾ ਜਨਰਲ ਸਕੱਤਰ ਰਾਜਵਿੰਦਰ ਸਿੰਘ ਸੋਹੀਆਂ ਨੇ ਕਿਹਾ ਕਿ ਉਹ ਭਾਰਤੀਯ ਅੰਬੇਡਕਰ ਮਿਸ਼ਨ ਦੇ ਆਗੂਆਂ ਵੱਲੋ ਦਿੱਤੀ ਜ਼ਿੰਮੇਵਾਰੀ ਨੂੰ ਤਨ-ਮਨ ਲਗਾ ਕੇ ਕਰਨਗੇ। ਉਨ੍ਹਾਂ ਆਪਣੀ ਨਿਯੁਕਤੀ ਦੇ ਮਾਮਲੇ 'ਚ ਕੌਮੀ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਕਾਂਗੜਾ ਅਤੇ ਬੀਬੀ ਪੂਨਮ ਕਾਂਗੜਾ ਦਾ ਤਹਿ-ਦਿਲੋੱ ਧੰਨਵਾਦ ਕੀਤਾ ਹੈ।
ਨਵ-ਨਿਯੁਕਤ ਜਨਰਲ ਸਕੱਤਰ ਰਾਜਵਿੰਦਰ ਸਿੰਘ ਸੋਹੀਆਂ ਨੂੰ ਭਾਰਤੀਯ ਅੰਬੇਡਕਰ ਮਿਸ਼ਨ ਦਾ ਸੂਬਾ ਜਨਰਲ ਸਕੱਤਰ ਬਣਨ 'ਤੇ ਚੇਅਰਮੈਨ ਹਰਫੂਲ ਸਿੰਘ ਸਰੌਦ, ਗੁਰਪ੍ਰੀਤ ਸਿੰਘ ਜੋਤੀ ਪ੍ਰਧਾਨ ਅਹਿਮਦਗੜ੍ਹ, ਗੁਰਪ੍ਰੀਤ ਸਿੰਘ ਚੌਪੜਾ ,ਗੁਰਿੰਦਰ ਸਿੰਘ ਫੈਜਗੜ੍ਹ ਯੂਥ ਵਿੰਗ ਪ੍ਰਧਾਨ ਖੰਨਾ,ਜਸਵਿੰਦਰ ਸਿੰਘ ਝੱਮਟ,ਸਤਨਾਮ ਸਿੰਘ ਮਾਲੇਰਕੋਟਲਾ, ਕੁਲਵੀਰ ਸਿੰਘ ਸੋਹੀ,ਗੁਰਮੇਲ ਸਿੰਘ ਗਿੱਲ ਬਲਾਕ ਪ੍ਰਧਾਨ ਮਲੋਦ,ਗੁਰਦੀਪ ਸਿੰਘ ਕਾਲੀ ਪਾਇਲ, ਟਰੱਕ ਯੂਨੀਅਨ ਮਲੌਦ ਦੇ ਹੈੱਡ ਮੁਨਸ਼ੀ ਹਰਕਿੰਦਰ ਸਿੰਘ ਕਾਲੀਆ(ਰਾਮਗੜ੍ਹ ਸਰਦਾਰਾਂ)ਨੇ ਵਧਾਈਆਂ ਦਿੰਦਿਆਂ ਭਾਰਤੀਯ ਅੰਬੇਡਕਰ ਮਿਸ਼ਨ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।