ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਲਹਿਰ
ਪੂਣੇ ਦੇ ਵੱਖ-ਵੱਖ ਗੁਰੂਘਰਾਂ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਹੋਏ
ਨਗਰ ਕੀਰਤਨਾਂ ਸਮੇਂ ਮਹਾਰਾਸਟਰ ਸੰਗਤ ਦਾ ਉਭਰਿਆ ਸੈਲਾਬ
ਪੂਣਾ/ਅੰਮ੍ਰਿਤਸਰ:- 18 ਅਗਸਤ ( ) ਗੁਰਮਤਿ ਸਮਾਗਮ ਅਤੇ ਨਗਰ ਕੀਰਤਨਾਂ ਕੌਮ ਅੰਦਰ ਨਵੀਂ ਸ਼ਕਤੀ ਅਤੇ ਊਰਜਾ ਪੈਦਾ ਕਰਦੇ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 350 ਸਾਲਾ ਦਿਵਸ ਅਤੇ ਗੁਰੂ ਗੋਬਿੰਦ ਜੀ ਦਾ ਗੁਰਤਾਗੱਦੀ ਦਾ 350 ਸਾਲਾ ਦਿਵਸ ਦੀਆਂ ਸ਼ਤਾਬਦੀਆਂ ਨੂੰ ਸਮਰਪਿਤ ਵਿਸ਼ੇਸ਼ ਧਰਮ ਪ੍ਰਚਾਰ ਲਹਿਰ ਮਹਾਰਾਸਟਰਾ ਵਿਖੇ ਅਯੋਜਿਤ ਕੀਤੀ ਗਈ ਹੈ ਅਤੇ ਪੂਣੇ ਸ਼ਹਿਰ ਤੇ ਇਸ ਦੇ ਆਸਪਾਸ ਦੇ ਇਲਾਕਿਆ ਵਿੱਚ ਵਿਸ਼ੇਸ ਗੁਰਮਤਿ ਸਮਾਗਮ ਤੇ ਨਗਰ ਕੀਰਤਨ ਅਰੰਭ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਪਹਿਲੇ ਦਿਨ ਗੁ: ਸਿੰਘ ਸਭਾ ਦੇਹੁਰੋਡ, ਗੁਰਮਤਿ ਸਮਾਗਮ ਹੋਇਆ ਗੁਰਦੁਆਰਾ ਨਾਨਕ ਦਰਬਾਰ ਪੂਣੇ ਤੋਂ ਨਗਰ ਕੀਰਤਨ ਅਰੰਭ ਹੋ ਕੇ ਗੁ: ਭਾਈ ਦਯਾ ਸਿੰਘ, ਭਾਈ ਸਾਹਿਬ ਸਿੰਘ, ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਲੰਗਰ ਸਾਹਿਬ ਅਤੇ ਅਖੀਰ ਗੁ: ਸਿੰਘ ਸਭਾ ਸਸ਼ਬਾਜੀ ਨਗਰ ਪੁਜਣ ਤੇ ਨਗਰ ਕੀਰਤਨ ਸੰਪੂਰਨ ਹੋਇਆ ਉਪਰੰਤ ਰਾਤ ਦੇ ਗੁਰਮਤਿ ਸਮਾਗਮ ਹੋਏ।
ਸਮਾਗਮਾਂ ਬਾਰੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮਤਿ ਸਮਾਗਮ ਵਿੱਚ ਹਰੇਕ ਬੁਲਾਰੇ ਨੇ ਗੁਰੂ ਸ਼ਬਦ ਦਾ ਹੋਕਾ ਦੇਂਦਿਆ ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਘਰਸ਼, ਉਪਦੇਸ਼ ਦੇ ਸੰਦੇਸ਼ ਬਾਰੇ ਬਹੁਤ ਕੀਮਤੀ ਵਿਖਿਆਨ ਪੇਸ਼ ਕੀਤੇ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਧਰਮ ਪ੍ਰਚਾਰ ਲਹਿਰ ਦਾ ਮਨੋਰਥ ਦਸਦਿਆਂ ਕਿਹਾ ਕਿ ਬੁੱਢਾ ਦਲ ਦਾ ਮੁਖ ਮਨੋਰਥ ਧਰਮ ਪ੍ਰਚਾਰ ਤੇ ਧਰਮ ਦੀ ਪ੍ਰਫੁਲਤਾ ਲਈ ਕਾਰਜ ਕਰਨਾ ਹੈ। ਇਹ ਦਾਤ ਬੁੱਢਾ ਦਲ ਨੂੰ ਗੁਰੂ ਸਾਹਿਬਾਨ ਵੱਲੋਂ ਅਸ਼ੀਸ ਤੇ ਵਿਸ਼ੇਸ਼ ਬਖਸ਼ਿਸ਼ ਵਜੋਂ ਪ੍ਰਾਪਤ ਹੋਈ ਹੈ।
ਉਨ੍ਹਾਂ ਕਿਹਾ ਮਹਾਰਾਸਟਰ ਦੀ ਸੰਗਤਾਂ ਨੇ ਨਗਰ ਕੀਰਤਨ ਅਤੇ ਗੁਰਮਤਿ ਸਮਾਗਮਾਂ ਵਿਚ ਵਿਸ਼ਾਲ ਪੱਧਰ ਤੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਨਾਲ ਆਪਣੀ ਵਚਨਬੱਧਤਾ ਨਿਭਾਈ ਹੈ। ਉਨ੍ਹਾਂ ਦਸਿਆ ਕਿ ਵੱਖ-ਵੱਖ ਗੁਰੂ ਸਾਹਿਬਾਨ ਅਤੇ ਮਹਾਨ ਸਿੱਖ ਜਰਨੈਲਾਂ ਦੇ ਸ਼ਸਤਰ ਜੋ ਬੁੱਢਾ ਦਲ ਨੂੰ ਵਿਰਾਸਤ ਵਿਚ ਪ੍ਰਾਪਤ ਹੋਏ ਹਨ ਦੇ ਬੁੱਢਾ ਦਲ ਦੇ ਮੁਖੀ ਵੱਲੋਂ ਸਮੁੱਚੀ ਸੰਗਤ ਨੂੰ ਦਰਸ਼ਨ ਕਰਵਾਏ ਅਤੇ ਬੁੱਢਾ ਦਲ ਦੇ ਇਤਿਹਾਸ ਬਾਰੇ ਸੰਗਤਾਂ ਨਾਲ ਪ੍ਰੀਤ ਸਾਂਝੀ ਕੀਤੀ।
ਨਗਰ ਕੀਰਤਨ ਵਿੱਚ ਮੱਧ ਪ੍ਰਦੇਸ਼ ਦੇ ਮੈਂਬਰ ਪਾਰਲੀਮੈਂਟ ਸ੍ਰੀ ਨੀਲੇਸ਼ ਲੰਕੇ, ਮੱਧ ਪ੍ਰਦੇਸ਼ ਦੇ ਐਮ.ਐਲ.ਏ ਸ੍ਰੀ ਸੰਗਰਾਮ ਜਗਤਾਪ, ਸ੍ਰੀ ਸੋਮਨਾਥ ਘੜਗੇ ਐਸ.ਪੀ, ਅਤੇ ਜ਼ਿਲ੍ਹਾ ਕਲੈਕਟਰ ਨੇ ਵੀ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਨਗਰ ਕੀਰਤਨ ਵਿੱਚ ਹਜ਼ਾਰਾ ਸੰਗਤਾਂ ਨੇ ਹਾਜ਼ਰੀ ਭਰ ਕੇ ਅਸੀਸ ਪ੍ਰਾਪਤ ਕੀਤੀ। ਇਸ ਸਮੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਕਥਾਵਾਚਕ ਭਾਈ ਸਾਹਿਬ ਭਾਈ ਤਨਵੀਰ ਸਿੰਘ, ਸ. ਜੈਮਲ ਸਿੰਘ ਐਸਿ: ਸੁਪਰੀਡੈਂਟ, ਸ. ਇੰਦਰਪਾਲ ਸਿੰਘ ਫੌਜੀ, ਚਰਨਜੀਤ ਸਿੰਘ ਸਾਹਣੀ, ਸ. ਬਲਦੇਵ ਸਿੰਘ ਵਾਹੀ, ਸ. ਅਮਰਜੀਤ ਸਿੰਘ, ਸ.ਮਹਿੰਦਰ ਸਿੰਘ, ਸ. ਬਾਬਾ ਗੁਰਮੀਤ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਸ਼ਿੰਦਾ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਕਰਮ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਲਖਵੀਰ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਗੁਰਪਾਲ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਸਤਨਾਮ ਸਿੰਘ, ਬਾਬਾ ਜਸਬੀਰ ਸਿੰਘ, ਦਲਜੀਤ ਸਿੰਘ, ਬਾਬਾ ਗਗਨਦੀਪ ਸਿੰਘ ਨੇ ਸਮੂਲੀਅਤ ਕੀਤੀ।