ਬਰੈਂਪਟਨ ਦੇ ਲਿਬਰਲ ਉਮੀਦਵਾਰਾਂ ਦੇ ਹੱਕ ਵਿੱਚ ਭਾਰੀ ਇਕੱਠ
ਬਰੈਂਪਟਨ (ਬਿਊਰੋ ਰਿਪੋਰਟ) : ਬਰੈਂਪਟਨ ਦੇ ਹਲਕੇ ਚੰਗੂਜੀ ਬਰੈਂਪਟਨ ਵਿੱਚ ਰਿਆਲਟਰ ਜੇ ਪੀ ਰੰਧਾਵਾ ਤੇ ਜੱਸੀ ਧਨੋਆ ਤੇ ਟੀਮ ਵੱਲੋਂ ਆਯੋਜਿਤ ਕੀਤੀ ਗਈ ਨੁੱਕੜ ਮੀਟਿੰਗ ਖਰਾਬ ਮੌਸਮ ਦੇ ਦੌਰਾਨ ਵੀ ਰੈਲੀ ਦਾ ਰੂਪ ਧਾਰਨ ਕਰ ਗਈ ਇਸ ਸਮੇਂ ਬਰੈਂਪਟਨ ਦੇ ਸਾਰੇ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਸੋਨੀਆ ਸਿੱਧੂ, ਮਨਿੰਦਰ ਸਿੱਧੂ ਸ਼ਫਾਕਤ ਅਲੀ, ਲਿਬਰਲ ਕੈਡੀਡੈਟ ਅਮਨਦੀਪ ਸੋਢੀ ਹਾਜ਼ਿਰ ਹੋਏ ।
ਸਾਰੇ ਉਮੀਦਵਾਰਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਅਗਵਾਈ ਵਿੱਚ ਵੋਟਰਾਂ ਨੂੰ ਲਿਬਰਲ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ।ਇਸ ਮੌਕੇ ਪੰਜਾਬੀ ਭਾਈਚਾਰੇ ਦੇ ਨਾਮਵਿਰ ਸਖਸੀਅਤਾਂ ਸਾਬਕਾ ਜੱਜ ਹੈਰੀ ਧਾਲੀਵਾਲ, ਸ਼ੋਸਲ ਵਰਕਰ ਪਰਮਜੀਤ ਬਿਰਦੀ ਤੇ ਮੀਡੀਆ ਤੋਂ ਰਾਣਾ ਸਿੱਧੂ , ਟਰੱਕਿੰਗ ਐਸੋਸੀਏਸਨ ਦੇ ਸਤਨਾਮ ਸਿੰਘ ਤੇ ਮਿਸਟਰ ਸੋਢੀ ਨੇ ਸੰਬੋਧਨ ਕੀਤਾ । ਅਖੀਰ ਵਿੱਚ ਮੋਰਗੇਜ ਬਰੋਕਰ ਤੇ ਸ਼ੋਸਲ ਵਰਕਰ ਜੱਸੀ ਧਨੋਆ ਨੇ ਬਾਖੂਬੀ ਸਟੇਜ ਸੰਚਾਲਨ ਤੇ ਇਲਾਵਾ ਵੱਡੀ ਗਿਣਤੀ ਵਿੱਚ ਪੁੱਜੇ ਵਰਕਰਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਰਿਆਲਟਰ ਜਤਿੰਦਰਪਾਲ ਰੰਧਾਵਾ ਨੇ ਜੱਸੀ ਧਨੋਆ ਦੇ ਸਹਿਯੋਗ ਨਾਲ ਚਾਹ ਪਾਣੀ ਦਾ ਪ੍ਰਬੰਧ ਬਾਖੂਬੀ ਕੀਤਾ । ਇਸ ਮੌਕੇ ਡਾਕਟਰ ਨਰਿੰਦਰ ਗਰਚਾ , ਕੰਨਵਰਦੀਪ ਸਿੰਘ ਵਾਲੀਆ, ਬਲਜਿੰਦਰ ਸਰਾ ਰਾਜਵੀਰ ਸਿੰਘ ਸਮੇਤ ਬਹੁਤ ਸਾਰੇ ਰਿਆਲਟਰ ਤੇ ਸ਼ਹਿਰੀ ਹਾਜ਼ਿਰ ਸਨ ।