ਪੰਜਾਬ ਸਰਕਾਰ ਲੋਕਾਂ ਦੇ ਦੁਆਰ ਤਹਿਤ ਸੁਵਿਧਾ ਕੈਂਪ ਲਾ ਰਹੇ ਹਾਂ: ਚੇਅਰਮੈਨ ਢਿੱਲੋਂ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 22 ਜਨਵਰੀ 2025 - ਪੰਜਾਬ ਦੀ ਸਰਕਾਰ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪਿੰਡ ਪਿੰਡ,ਵਾਰਡ ਵਾਰਡ ਜਾਕੇ ਲਾ ਰਹੀ ਹੈ ਸੁਵਿਧਾ ਕੈਂਪ ਤੇ ਇਹਨਾਂ ਕੈਂਪਾਂ ਵਿੱਚ ਲੋਕ ਆਪਣੇ ਜ਼ਰੂਰੀ ਕੰਮ ਕਾਰ ਕਰਵਾਉਣ ਆ ਰਹੇ ਹਨ ਅਤੇ ਖੁਸ਼ ਹਨ।ਇਹ ਵਿਚਾਰ ਪ੍ਰਗਟ ਕਰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਪਿੰਡਾਂ ਮੁਹੱਲਿਆਂ ਵਿੱਚ ਆਕੇ ਕੰਮ ਕਰਗੀ ਜੋ ਅਸੀਂ ਆਪਣਾ ਵਾਅਦਾ ਨਿਭਾਉਣ ਦਾ ਪੂਰਨ ਯਤਨ ਕਰ ਰਹੇ ਹਾਂ।
ਅੱਜ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਵਾਰਡ ਨੰਬਰ 12 ਦੀ ਸ਼ੇਖਪੁਰਾ ਪਾਰਕ ਵਾਲੇ ਸਕੂਲ ਵਿੱਚ ਸੁਵਿਧਾ ਕੇਂਦਰ ਫਤਿਹਗੜ੍ਹ ਸਾਹਿਬ ਵੱਲੋਂ ਲਾਏ ਕੈਂਪ ਦਾ ਉਦਘਾਟਨ ਕਰਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਲੋਕਾਂ ਨੂੰ ਕੰਮਾਂ ਕਾਰਾਂ ਬਾਰੇ ਪੁੱਛਿਆ ਤੇ ਆ ਰਹੀਆਂ ਸ਼ਕਾਇਤਾਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਜਲਦੀ ਤੋਂ ਜਲਦੀ ਸੁਖਾਲੇ ਤਰੀਕੇ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ, ਨਿਰਮਲ ਸਿੰਘ ਸੀੜਾ,ਪਵੇਲ ਹਾਂਡਾ ਜੁਆਇੰਟ ਸਕੱਤਰ ਪੰਜਾਬ, ਗੁਰਚਰਨ ਸਿੰਘ ਬਲੱਗਣ, ਵਿਕਾਸ ਕੁਮਾਰ ਵਿੱਕੀ,ਮਾਸਟਰ ਸੰਤੋਖ ਸਿੰਘ ਤੇ ਸੁਵਿਧਾ ਕੇਂਦਰ ਇੰਚਾਰਜ ਕੁਲਦੀਪ ਸਿੰਘ ਤੇ ਸਾਰੇ ਸਟਾਫ ਮੈਂਬਰਾਂ ਨੇ ਵੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਹਨਾਂ ਸ਼ਲਾਘਾਯੋਗ ਉਪਰਲਿਆਂ ਦੀ ਪ੍ਰਸੰਸਾ ਕੀਤੀ।ਕੰਮਾ ਲਈ ਆਏ ਆਮ ਲੋਕਾਂ ਨੇ ਵੀ ਕਿਹਾ ਕਿ ਪਹਿਲਾਂ ਕਦੇ ਕਿਸੇ ਸਰਕਾਰ ਨੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਦਿੱਤੀਆਂ।