ਪ੍ਰੋਫੈਸਰ ਮੈਡੀਕਲ ਕਾਲਜ ਪਟਿਆਲਾ ਡਾਕਟਰ ਅਸੀਂਸ ਭਗਤ ਨੂੰ ਸਦਮਾ, ਮਾਤਾ ਪ੍ਰੋਮੀਲਾ ਭਗਤ ਦਾ ਦੇਹਾਂਤ
ਪਟਿਆਲਾ 4 ਸਤੰਬਰ 2025- ਮੈਡੀਕਲ ਕਾਲਜ, ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸੀਨੀਅਰ ਪ੍ਰੋਫੈਸਰ ਡਾਕਟਰ ਅਸੀਸ ਭਗਤ ਨੂੰ ਅੱਜ ਉਸ ਸਮੇਂ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਜੀ ਪ੍ਰੋਮੀਲਾ ਭਗਤ ਦਾ ਅੱਜ ਦੇਹਾਂਤ ਹੋ ਗਿਆ। ਉਹ 78 ਸਾਲਾਂ ਦੇ ਸਨ,ਉਹ ਆਪਣੇ ਪਿਛੇ ਦੋ ਪੁੱਤਰ ਅਤੇ ਇਕ ਬੇਟੀ ਛੱਡ ਗਏ ਹਨ। ਪ੍ਰੋਮੀਲਾਂ ਭਗਤ ਦੇ ਦੋਵੇਂ ਪੁਤਰ ਡਾਕਟਰ ਹਨ। ਇਕ ਪਟਿਆਲਾ ਵਿਖੇ ਅਤੇ ਦੂਸਰਾ ਪੁਤਰ ਇੰਗਲੈਂਡ ਵਿੱਚ ਬਤੌਰ ਡਾਕਟਰ ਸੇਵਾ ਨਿਭਾ ਹਿਹਾ ਹੈ। ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਨੇ ਪ੍ਰਮੀਲਾ ਭਗਤ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।