ਪੁਰਾਣੀ ਬਣੀ ਪਾਣੀ ਦੀ ਟੈਂਕੀ ਤੋਂ ਹੇਠਾਂ ਆ ਡਿੱਗੀ ਚਾਰ ਫੁਟੀ ਸੀਮੇਂਟ ਦੀ ਸਲੈਬ
ਨੇੜੇ ਦੇ ਰਿਹਾਇਸ਼ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਬਣਿਆ ਸਹਿਮ ਦਾ ਮਾਹੌਲ,
ਰੋਹਿਤ ਗੁਪਤਾ
ਗੁਰਦਾਸਪੁਰ , 18 ਅਪ੍ਰੈਲ 2025 :
ਧਾਰੀਵਾਲ ਦੇ ਇਲਾਕੇ ਗਾਂਧੀ ਗਰਾਊਂਡ ਵਿੱਚ ਬਣੀ ਪੁਰਾਣੀ ਪਾਣੀ ਦੀ ਟੈਂਕੀ ਤੋਂ ਚਾਰ ਫੁੱਟ ਦੀ ਸਲੈਬ ਥੱਲੇ ਇਕਦਮ ਹੇਠਾਂ ਡਿੱਗੀ । ਦੱਸ ਦੀਏ ਕਿ ਟੈਂਕੀ ਦੇ ਨਜ਼ਦੀਕ ਹੀ ਬੱਚਿਆਂ ਦੀ ਖੇਡਣ ਵਾਲੀ ਪਾਰਕ ਹੈ । ਟੈਂਕੀ ਕਾਫੀ ਪੁਰਾਣੀ ਹੋ ਚੁੱਕੀ ਹੈ ਅਤੇ ਹੁਣ ਵਰਤੋਂ ਵਿੱਚ ਨਹੀਂ ਲਿਆਈ ਜਾਂਦੀ । ਸ਼ਹਿਰ ਨਿਵਾਸੀ ਕਈ ਵਾਰ ਇਸ ਟੈਂਕੀ ਨੂੰ ਜਗਾਉਣ ਦੀ ਮੰਗ ਕਰ ਚੁੱਕੇ ਹਨ।
ਮੁਹੱਲੇ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਸਾਲ ਪਹਿਲਾਂ ਇਹ ਬਣੀ ਪਾਣੀ ਦੀ ਟੈਂਕੀ ਅੱਜ ਸਫੇਦ ਹਾਥੀ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਇਸ ਵਿੱਚ ਪਾਣੀ ਵੀ ਨਹੀਂ ਪਾਇਆ ਜਾਂਦਾ । ਕਾਫੀ ਪੁਰਾਣੀ ਹੋਣ ਕਾਰਨ ਇਹ ਕਦੀ ਵੀ ਡਿੱਗ ਸਕਦੀ ਹੈ ਅਤੇ ਹੁਣ ਸਲੈਬ ਡਿੱਗਣ ਕਾਰਨ ਨੇੜੇ ਦੇ ਰਹਿਣ ਵਾਲੇ ਲੋਕ ਸਹਿਮ ਗਏ ਹਨ , ਇਸ ਦੇ ਨਾਲ ਹੀ ਬੱਚਿਆਂ ਦੇ ਖੇਡਣ ਦਾ ਮੈਦਾਨ ਵੀ ਨਜ਼ਦੀਕ ਹੋਣ ਕਾਰਨ ਕਦੇ ਵੀ ਬੱਚੇ ਇਸਦੀ ਚਪੇਟ ਵਿੱਚ ਆ ਸਕਦੇ ਹਨ ।ਲੋਕਾਂ ਨੇ ਨਗਰ ਕੌਂਸਲ ਧਾਰੀਵਾਲ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਜਾਂ ਤਾਂ ਇਸ ਟੈਂਕੀ ਨੂੰ ਰਿਪੇਅਰ ਕਰਵਾਇਆ ਜਾਏ ਜਾਂ ਇਸ ਨੂੰ ਇਥੋਂ ਤੋੜ ਕੇ ਹਟਾ ਹੀ ਦਿੱਤਾ ਜਾਏ ਤਾਂ ਜ਼ੋ ਭਵਿੱਖ ਵਿੱਚ ਕੋਈ ਵੀ ਵੱਡਾ ਹਾਦਸਾ ਨਾ ਹੋ ਸਕੇ।