ਪੀਐਨਡੀਟੀ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਸਬੰਧੀ ਜਾਰੀ ਕੀਤੀਆਂ ਹਿਦਾਇਤਾਂ
ਰੋਹਿਤ ਗੁਪਤਾ
ਗੁਰਦਾਸਪੁਰ 16 ਅਪ੍ਰੈਲ 2025-ਸਿਵਲ ਸਰਜਨ ਗੁਰਦਾਸਪੁਰ ਡਾਕਟਰ ਪ੍ਰਭਜੋਤ ਕੌਰ ਕਲਸੀ ਦੀ ਅਗੁਵਾਈ ਹੇਠ ਜਿਲਾ ਸਲਾਹਕਾਰ ਕਮੇਟੀ ਪੀਐਨਡੀਟੀ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੌਈ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਪ੍ਰਭਜੋਤ ਕੌਰ ਕਲਸੀ ਨੇ ਕਿਹਾ ਕਿ ਪੀਐਨਡੀਟੀ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ । ਸਮੂਹ ਅਲਟਰਾਸਾਉੰਡ ਸਕੈਨ ਸੈੰਟਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਮੂਹ ਸੈੰਟਰ ਆਪਣਾ ਰਿਕਾਰਡ ਪੂਰਾ ਰੱਖਣ । ਗਰਭਵਤੀ ਮਾਵਾਂ ਦੇ ਸਕੈਨਿੰਗ ਦਾ ਪੂਰਾ ਰਿਕਾਰਡ ਰੱਖਿਆ ਜਾਵੇ। ਕੋਈ ਵੀ ਕੋਤਾਹੀ ਹੋਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।
ਸਮੂਹ ਅਲਟਰਾਸਾਉੰਡ ਸਕੈਨ ਸੈੰਟਰ ਸਰਕਾਰ ਵੱਲੋ ਤੈਅ ਨੀਤੀ ਅਨੁਸਾਰ ਮੁਫ਼ਤ ਸਕੈਨ ਕਰਨ ਜਿਸ ਦੀ ਬਣਦੀ ਅਦਾਇਗੀ ਵਿਭਾਗ ਕਰੇਗਾ ।
ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਤੇਜਿੰਦਰ ਕੌਰ ਨੇ ਕਿਹਾ ਕਿ ਗਰਭਵਤੀ ਮਾਵਾਂ ਦੀ ਰਜਿਸਟੇ੍ਸ਼ਨ 100ਫੀਸਦੀ ਕੀਤੀ ਜਾਵੇ । ਮਰੀਜਾਂ ਦੀ ਸਹੂਲੀਅਤ ਨੂੰ ਤਰਜੀਹ ਦਿਤੀ ਜਾਵੇ।
ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਮਮਤਾ, ਜਿਲਾ ਸਿਹਤ ਅਫਸਰ ਡਾ. ਅੰਕੁਰ, ਮੈਡੀਕਲ ਅਫਸਰ ਡਾ. ਸਮੀਤਾ, ਡਾ. ਪ੍ਰੇਰਣਾ ਮਹਾਜਨ, ਡਾ. ਪ੍ਰੇਮ ਜੋਤੀ , ਮਾਸ ਮੀਡੀਆ ਅਫਸਰ ਰੁਪਿੰਦਰਜੀਤ ਕੌਰ ,ਪਰਮਿੰਦਰ ਸਿੰਘ ਆਦਿ ਹਾਜਰ ਸਨ।