ਨਵਾਂਸ਼ਹਿਰ: ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ’ਚੋਂ 6 ਜ਼ੋਨਾਂ ’ਤੇ ਕਾਂਗਰਸ ਅਤੇ 4 ਸੀਟਾਂ ’ਤੇ AAP ਰਹੀ ਜੇਤੂ
ਬਲਾਕ ਸੰਮਤੀ ਦੇ 82 ਜ਼ੋਨਾਂ ’ਚੋਂ 29 ’ਚ ਆਮ ਆਦਮੀ ਪਾਰਟੀ, 33 ’ਚ ਕਾਂਗਰਸ ਪਾਰਟੀ, 9 ’ਚ ਸ਼੍ਰੋਮਣੀ ਅਕਾਲੀ ਦਲ, 7 ’ਚ ਬਹੁਜਨ ਸਮਾਜ ਪਾਰਟੀ ਅਤੇ 4 ਜ਼ੋਨਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 17 ਦਸੰਬਰ,2025- ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਈ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਦੇਰ ਸ਼ਾਮ ਸੁਚੱਜੇ ਢੰਗ ਨਾਲ ਮੁਕੰਮਲ ਹੋਈ। ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਵਿਚੋਂ ਕਾਂਗਰਸ ਪਾਰਟੀ ਨੇ 6 ਅਤੇ ਆਮ ਆਦਮੀ ਪਾਰਟੀ ਨੇ 4 ਜੋਨਾਂ ਵਿੱਚ ਜੇਤੂ ਰਹੀ।
ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀਆਂ ਲਈ ਕੁੱਲ 82 ਜੋਨਾਂ ਵਿਚੋਂ 29 ਜੋਨਾਂ ਵਿੱਚ ਆਮ ਆਦਮੀ ਪਾਰਟੀ, 33 ਜੋਨਾਂ ਵਿੱਚ ਕਾਂਗਰਸ ਪਾਰਟੀ, 9 ਜੋਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ 7 ਜੋਨਾਂ ਵਿੱਚ ਬਹੁਜਨ ਸਮਾਜ ਪਾਰਟੀ ਜੇਤੂ ਰਹੀ। ਇਸ ਤਰ੍ਹਾਂ ਬਲਾਕ ਸੰਮਤੀ ਦੇ 4 ਜੋਨਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਦੇ ਕੁੱਲ 25 ਬਲਾਕ ਸੰਮਤੀ ਜੋਨਾਂ ਵਿਚੋਂ ਆਮ ਆਦਮੀ ਪਾਰਟੀ ਨੇ 5, ਕਾਂਗਰਸ ਪਾਰਟੀ ਨੇ 15, ਸ੍ਰੋਮਣੀ ਅਕਾਲੀ ਦਲ ਨੇ 2 ਅਤੇ ਬਹੁਜਨ ਸਮਾਜ ਪਾਰਟੀ ਨੇ 3 ਜੋਨਾਂ ਵਿੱਚ ਜਿੱਤ ਦਰਜ ਕੀਤੀ। ਬੰਗਾ ਦੇ 25 ਜੋਨਾਂ ਵਿਚੋਂ ਆਮ ਆਦਮੀ ਪਾਰਟੀ ਨੇ 16, ਕਾਂਗਰਸ ਪਾਰਟੀ ਨੇ 5, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਬਹੁਜਨ ਸਮਾਜ ਪਾਰਟੀ ਤੇ ਆਜ਼ਾਦ ਉਮੀਦਵਾਰ ਨੇ ਕ੍ਰਮਵਾਰ 1–1 ਜੋਨਾਂ ਵਿੱਚ ਜਿੱਤ ਦਰਜ ਕੀਤੀ। ਬਲਾਚੌਰ ਦੇ 17 ਜੋਨਾਂ ਵਿਚੋਂ ਆਮ ਆਦਮੀ ਪਾਰਟੀ ਨੇ 3, ਕਾਂਗਰਸ ਪਾਰਟੀ ਨੇ 8, ਸ੍ਰੋਮਣੀ ਅਕਾਲੀ ਦਲ ਨੇ 4 ਅਤੇ ਬਹੁਜਨ ਸਮਾਜ ਪਾਰਟੀ ਤੇ ਆਜ਼ਾਦ ਉਮੀਦਵਾਰ ਨੇ ਕ੍ਰਮਵਾਰ 1–1 ਜੋਨਾਂ ਵਿੱਚ ਜਿੱਤ ਦਰਜ ਕੀਤੀ। ਬਲਾਕ ਸੜੋਆ ਦੇ 15 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਕ੍ਰਮਵਾਰ 5–5, ਸ਼੍ਰੋਮਣੀ ਅਕਾਲੀ ਦਲ ਨੇ 1, ਬਹੁਜਨ ਸਮਾਜ ਪਾਰਟੀ ਨੇ 2 ਅਤੇ ਆਜ਼ਾਦ ਉਮੀਦਵਾਰਾਂ ਨੇ 2 ਜੋਨਾਂ ਵਿੱਚ ਜਿੱਤ ਦਰਜ ਕੀਤੀ।
ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਵਿਚੋਂ 6 ਵਿਚ ਜਿਨ੍ਹਾਂ ਵਿੱਚ ਨਵਾਂਸ਼ਹਿਰ ਦੇ ਤਿੰਨਾਂ ਜ਼ੋਨਾਂ ਨੌਰਾ, ਦੌਲਤਪੁਰ ਅਤੇ ਬੈਰਸੀਆਂ, ਬਲਾਚੌਰ ਦੇ ਦੋਵੇਂ ਜ਼ੋਨਾਂ ਰੱਤੇਵਾਲ ਤੇ ਗੜੀ ਕਾਨੂੰਗੋ ਅਤੇ ਬੰਗਾ ਦੇ ਜ਼ੋਨ ਕੁਲਥਮ ਤੋਂ ਕਾਂਗਰਸ ਪਾਰਟੀ ਜੇਤੂ ਰਹੀ। ਆਮ ਆਦਮੀ ਪਾਰਟੀ ਬੰਗਾ ਦੇ ਜ਼ੋਨ ਬਾਹੜੋਵਾਲ, ਮੁਕੰਦਪੁਰ ਤੇ ਖਟਕੜ ਕਲਾਂ ਅਤੇ ਸੜੋਆ ਬਲਾਕ ਦੇ ਪੋਜੇਵਾਲ ਜ਼ੋਨ ਤੋਂ ਜੇਤੂ ਰਹੀ।